ਮੁਹਾਲੀ ਪੁਲਿਸ ਨੇ ਜਲਾਲਾਬਾਦ ਵਿੱਚ ਕਬਾੜੀਏ ‘ਤੇ ਮਾਰੀ ਰੇਡ, ਕਬਾੜ ਕੀਤੀਆਂ ਕਈ ਕਾਰਾਂ ਜਬਤ
ਮੁਹਾਲੀ ਪੁਲਿਸ ਦੇ ਵੱਲੋਂ ਜਲਾਲਾਬਾਦ ਦੇ ਥਾਣਾ ਸਦਰ ਨਜ਼ਦੀਕ ਸਤਿਜਾ ਕਬਾੜ ਸਟੋਰ ਤੇ ਰੇਡ ਕੀਤੀ ਗਈ ਇਸ ਦੌਰਾਨ ਪੁਲਿਸ ਦੇ ਵੱਲੋਂ ਕਬਾੜੀਏ ਅਤੇ ਉਸ ਦੇ ਸਾਥੀ ਨੂੰ ਹਿਰਾਸਤ ਵਿੱਚ ਲਿਆ ਗਿਆ ਜਾਣਕਾਰੀ ਮੁਤਾਬਕ ਮੁਹਾਲੀ ਦੇ ਫੇਸ 8 ਅਤੇ ਫੇਸ 11 ਵਿੱਚ ਪੁਲਿਸ ਦੇ ਵੱਲੋਂ ਕਾਰ ਚੋਰ ਗਿਰੋਹ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ
ਮੁਹਾਲੀ ਪੁਲਿਸ ਦੇ ਵੱਲੋਂ ਜਲਾਲਾਬਾਦ ਦੇ ਥਾਣਾ ਸਦਰ ਨਜ਼ਦੀਕ ਸਤਿਜਾ ਕਬਾੜ ਸਟੋਰ ਤੇ ਰੇਡ ਕੀਤੀ ਗਈ ਇਸ ਦੌਰਾਨ ਪੁਲਿਸ ਦੇ ਵੱਲੋਂ ਕਬਾੜੀਏ ਅਤੇ ਉਸ ਦੇ ਸਾਥੀ ਨੂੰ ਹਿਰਾਸਤ ਵਿੱਚ ਲਿਆ ਗਿਆ ਜਾਣਕਾਰੀ ਮੁਤਾਬਕ ਮੁਹਾਲੀ ਦੇ ਫੇਸ 8 ਅਤੇ ਫੇਸ 11 ਵਿੱਚ ਪੁਲਿਸ ਦੇ ਵੱਲੋਂ ਕਾਰ ਚੋਰ ਗਿਰੋਹ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਕੁਝ ਲੋਕਾਂ ਦੀ ਗ੍ਰਿਫਤਾਰੀ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ ਨੇ ਦੱਸਿਆ ਕਿ ਉਹ ਖਰੜ ਮੋਹਾਲੀ ਚੰਡੀਗੜ੍ਹ ਤੇ ਨਾਲ ਲੱਗਦੇ ਇਲਾਕਿਆਂ ਤੋਂ ਚੋਰੀ ਕੀਤੀਆਂ ਹੋਈਆਂ ਕਾਰਾਂ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ ਵਿਖੇ ਰਿੰਕੂ ਸਤੀਜਾ ਨਾਮ ਦੇ ਕਬਾੜੀ ਨੂੰ ਵੇਚ ਰਹੇ ਹਨ।
ਕਬਾੜੀ ਦੀ ਦੁਕਾਨ ਤੇ ਰੇਡ
ਜਿਸ ਤੋਂ ਬਾਅਦ ਮੁਹਾਲੀ ਪੁਲਿਸ ਦੇ ਵੱਲੋ ਦੇਰ ਰਾਤ ਜਲਾਲਾਬਾਦ ਦੇ ਕਮਰੇ ਵਾਲਾ ਰੋਡ ਥਾਣਾ ਸਦਰ ਦੇ ਨਜ਼ਦੀਕ ਇੱਕ ਕਬਾੜੀ ਦੀ ਦੁਕਾਨ ਤੇ ਰੇਡ ਕੀਤੀ ਗਈ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਇਸ ਰੇਡ ਦੇ ਦੌਰਾਨ ਕਬਾੜੀਏ ਤੋਂ ਚੋਰੀ ਦੀਆਂ ਕਾਰਾਂ ਵੇਚ ਇਕੱਠੇ ਕੀਤੇ ਗਏ ਲੱਖਾਂ ਰੁਪਏ ਦੀ ਵੀ ਬਰਾਮਦਗੀ ਕੀਤੀ ਗਈ ਹੈ ਇਸ ਦੌਰਾਨ ਪੁਲਿਸ ਨੇ 40 ਦੇ ਕਰੀਬ ਕਬਾੜ ਕੀਤੀਆਂ ਹੋਈਆਂ ਤਾਰਾਂ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ ਹੈ। ਇਹ ਵੀ ਪਤਾ ਚੱਲਿਆ ਕਿ ਇਹ ਇੱਕ ਪੂਰਾ ਗਿਰੋਹ ਸੀ ਜੋ ਮੁਹਾਲੀ ਚੰਡੀਗੜ ਪੰਚਕੁਲਾ ਖਰੜ ਤੋ ਇਲਾਵਾ ਹੋਰ ਵੀ ਕਈ ਜਗਾ ਤੋਂ ਕਾਰਾਂ ਚੋਰੀ ਕਰ ਇੱਥੇ ਲਿਆ ਕੇ ਇਨ੍ਹਾਂ ਨੂੰ ਕਬਾੜ ਵਿੱਚ ਬਦਲਦੇ ਸਨ। ਅਤੇ ਇਨ੍ਹਾਂ ਦਾ ਸਪੇਅਰ ਪਾਰਟ ਵੀ ਡਿਸਪੋਸਲ ਰੇਟਾਂ ਤੇ ਵੇਚ ਦਿੱਤਾ ਜਾਂਦਾ ਸੀ ।
ਕਬਾੜ ਕੀਤੀਆਂ ਹੋਈਆਂ ਕਾਰਾਂ ਜਬਤ
ਪੁਲਿਸ ਵੱਲੋਂ ਅੱਜ ਇਨ੍ਹਾਂ ਕਬਾੜ ਕੀਤੀਆਂ ਹੋਈਆਂ ਕਾਰਾਂ ਨੂੰ 3 ਟਰੱਕਾਂ ਦੇ ਵਿਚ ਲੋਡ ਕੀਤਾ ਗਿਆ। ਜਿਸ ਤੋਂ ਬਾਅਦ ਮੋਹਾਲੀ 8 ਫੇਸ ਦੇ ਥਾਣਾ ਇੰਚਾਰਜ ਦੇ ਵੱਲੋਂ ਇਹ ਟਰੱਕ ਮੋਹਾਲੀ ਲਈ ਰਵਾਨਾ ਕਰ ਦਿੱਤੇ ਗਏ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਦੇ ਵਿਚ ਕਬਾੜ ਦਾ ਕੰਮ ਕਰਨ ਵਾਲੇ ਕਈ ਹੋਰ ਲੋਕ ਵੀ ਸ਼ਾਮਲ ਹਨ ਜੋ ਇਸ ਗਿਰੋਹ ਦਾ ਹਿੱਸਾ ਹਨ ਜਾਣਕਾਰੀ ਮੁਤਾਬਕ ਜਲਦ ਹੀ ਕੁਝ ਹੋਰ ਨਾਮ ਇਸ ਮਾਮਲੇ ਵਿੱਚ ਸਾਹਮਣੇ ਆ ਸਕਦੇ ਹਨ ਜੋ ਗੁਰੂ ਹਰ ਸਹਾਏ ਜਲਾਲਾਬਾਦ ਅਤੇ ਫ਼ਾਜ਼ਿਲਕਾ ਦੇ ਹੋ ਸਕਦੇ ਹਨ ਪੁਲਿਸ ਮੁਤਾਬਕ ਇਸ ਗਰੋਹ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮੋਹਾਲੀ ਪੁਲਿਸ ਦੇ ਵੱਲੋਂ ਰੇਡ ਦੌਰਾਨ ਜਲਾਲਾਬਾਦ ਸ਼ਹਿਰ ਦੇ ਜ਼ਿਆਦਾਤਰ ਕਬਾੜੀਏ ਆਪਣੀਆਂ ਦੁਕਾਨਾਂ ਤੋਂ ਗਾਇਬ ਦਿਖਾਈ ਦਿੱਤੇ । ਜਿਸ ਤੋਂ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਸ਼ਾਇਦ ਇਸ ਗਿਰੋਹ ਦੇ ਵਿਚ ਕਈ ਹੋਰ ਕਬਾੜੀਏ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਅੱਜ ਦੀ ਰੇਡ ਦੇ ਦੌਰਾਨ ਕਈ ਵਾਹਨ ਅਜਿਹੇ ਵੀ ਦਿਖਾਈ ਦਿੱਤੇ ਜਿਨ੍ਹਾਂ ਦੇ ਉੱਪਰ ਨੰਬਰ ਪਲੇਟਾਂ ਗਲਤ ਲਗਾਈਆਂ ਹੋਈਆਂ ਸਨ ਇਨ੍ਹਾਂ ਨੂੰ ਵੀ ਮੁਹਾਲੀ ਪੁਲਿਸ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਹੈ ਅਤੇ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।