AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਪਾਣੀ ਵਿੱਚ ਤੈਰ ਰਹੇ ਕਿੰਗ ਕੋਬਰਾ ਦੇ ਸਾਹਮਣੇ ਨੌਜਵਾਨ ਨੇ ਮਾਰੀ ਛਾਲ, ਵੀਡਿਓ ਦੇੇਖ ਹੋ ਜਾਓਗੇ ਹੈਰਾਨ

Viral Video: ਜੰਗਲੀ ਜੀਵਾਂ ਦੇ ਨਾਲ ਹਮੇਸ਼ਾ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੁੰਦੀ ਹੈ, ਕਿਉਂਕਿ ਉਨ੍ਹਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਉਹ ਕਦੋਂ, ਕਿਸ 'ਤੇ ਹਮਲਾ ਕਰ ਦੇਣ ਅਤੇ ਜਾਨ ਹੀ ਲੈ ਲੈਣ। ਇਨ੍ਹੀਂ ਦਿਨੀਂ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਸਾਹ ਰੁਕ ਗਏ ਹਨ।

Viral Video: ਪਾਣੀ ਵਿੱਚ ਤੈਰ ਰਹੇ ਕਿੰਗ ਕੋਬਰਾ ਦੇ ਸਾਹਮਣੇ ਨੌਜਵਾਨ ਨੇ ਮਾਰੀ ਛਾਲ, ਵੀਡਿਓ ਦੇੇਖ ਹੋ ਜਾਓਗੇ ਹੈਰਾਨ
Image Credit source: X/@NatureChapter
tv9-punjabi
| Updated On: 07 Mar 2026 16:48 PM IST

ਜੰਗਲੀ ਜੀਵਾਂ ਦੇ ਨਾਲ ਹਮੇਸ਼ਾ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੁੰਦੀ ਹੈ, ਕਿਉਂਕਿ ਉਨ੍ਹਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਉਹ ਕਦੋਂ, ਕਿਸ ‘ਤੇ ਹਮਲਾ ਕਰ ਦੇਣ ਅਤੇ ਜਾਨ ਹੀ ਲੈ ਲੈਣ। ਇਨ੍ਹੀਂ ਦਿਨੀਂ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਸਾਹ ਰੁਕ ਗਏ ਹਨ। ਦਰਅਸਲ, ਵੀਡੀਓ ਵਿੱਚ ਦੁਨੀਆ ਦੇ ਸਭ ਤੋਂ ਖ਼ਤਰਨਾਕ ਸੱਪਾਂ ਵਿੱਚੋਂ ਇੱਕ ਕਿੰਗ ਕੋਬਰਾ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਸਾਹਮਣੇ ਇੱਕ ਨੌਜਵਾਨ ਜੋ ਹਰਕਤ ਕਰਦਾ ਹੈ, ਉਹ ਦੇਖ ਕੇ ਇੰਟਰਨੈੱਟ ਯੂਜ਼ਰਸ ਹੈਰਾਨ ਰਹਿ ਗਏ ਹਨ। ਇਹੀ ਕਾਰਨ ਹੈ ਕਿ ਇਹ ਵੀਡੀਓ ਇੰਟਰਨੈੱਟ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਸ਼ਾਲ ਕਿੰਗ ਕੋਬਰਾ ਪਾਣੀ ਵਿੱਚ ਤੈਰਦੇ ਹੋਏ ਜੰਗਲ ਵੱਲ ਵਧ ਰਿਹਾ ਹੁੰਦਾ ਹੈ। ਆਮ ਤੌਰ ‘ਤੇ ਅਜਿਹੇ ਖ਼ਤਰਨਾਕ ਸੱਪ ਨੂੰ ਦੇਖ ਕੇ ਲੋਕ ਦੂਰ ਰਹਿਣਾ ਹੀ ਪਸੰਦ ਕਰਦੇ ਹਨ, ਪਰ ਇੱਥੇ ਮਾਮਲਾ ਬਿਲਕੁਲ ਉਲਟ ਨਜ਼ਰ ਆਉਂਦਾ ਹੈ। ਅਚਾਨਕ ਇੱਕ ਨੌਜਵਾਨ ਪਾਣੀ ਵਿੱਚ ਛਾਲ ਮਾਰ ਕੇ ਸਿੱਧਾ ਕੋਬਰਾ ਦੇ ਸਾਹਮਣੇ ਪਹੁੰਚ ਜਾਂਦਾ ਹੈ। ਜਿਵੇਂ ਹੀ ਉਹ ਸੱਪ ਦੇ ਨੇੜੇ ਆਉਂਦਾ ਹੈ, ਅਜੀਬੋ-ਗਰੀਬ ਹਰਕਤਾਂ ਕਰਨ ਲੱਗਦਾ ਹੈ, ਜਿਸ ਨਾਲ ਕਿੰਗ ਕੋਬਰਾ ਵੀ ਭੜਕ ਜਾਂਦਾ ਹੈ। ਫਿਰ ਕੁਝ ਹੀ ਸੈਕਿੰਡਾਂ ਵਿੱਚ ਉਹ ਗੁੱਸੇ ਵਿੱਚ ਆਪਣੀ ਫ਼ਨੀ ਫੈਲਾ ਲੈਂਦਾ ਹੈ ਅਤੇ ਫੁੰਕਾਰੇ ਮਾਰਨ ਲੱਗਦਾ ਹੈ।

ਕਿੰਗ ਕੋਬਰਾ ਦਾ ਇਹ ਰੂਪ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਦੇ ਸਾਹ ਅਟਕ ਗਏ, ਪਰ ਉਸ ਨੌਜਵਾਨ ਨੂੰ ਕੋਈ ਫ਼ਰਕ ਨਹੀਂ ਪਿਆ। ਉਹ ਉਸ ਦੇ ਸਾਹਮਣੇ ਬਿਲਕੁਲ ਨਿਡਰ ਬਣ ਕੇ ਬੈਠਾ ਰਿਹਾ ਅਤੇ ਬਾਅਦ ਵਿੱਚ ਉਸ ਨੂੰ ਫੜ ਕੇ ਆਪਣੇ ਮੂੰਹ ਦੇ ਬਿਲਕੁਲ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ।

ਲੱਖਾਂ ਵਾਰ ਦੇਖੀ ਜਾ ਚੁੱਕੀ ਹੈ ਵੀਡੀਓ

ਇਸ ਚੌਂਕਾ ਦੇਣ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ @NatureChapter ਨਾਮ ਦੀ ਆਈਡੀ ਤੋਂ ਸਾਂਝਾ ਕੀਤਾ ਗਿਆ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ, ਹੇ ਭਗਵਾਨ, ਇਹ ਕਿਵੇਂ ਸੰਭਵ ਹੈ?। ਕਰੀਬ ਇੱਕ ਮਿੰਟ ਦੀ ਇਸ ਵੀਡੀਓ ਨੂੰ ਹੁਣ ਤੱਕ 3 ਲੱਖ 62 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।

ਵੀਡੀਓ ਦੇਖ ਕੇ ਕਿਸੇ ਨੇ ਹੈਰਾਨ ਹੁੰਦੇ ਹੋਏ ਕਿਹਾ ਕਿ ਸੱਪ ਨੇ ਉਸ ਨੂੰ ਕਿਉਂ ਨਹੀਂ ਕੱਟਿਆ, ਤਾਂ ਕਿਸੇ ਨੇ ਕਿਹਾ ਕਿ ਸਿਰਫ਼ ਕੋਈ ਮਾਹਰ ਹੀ ਅਜਿਹਾ ਕਰ ਸਕਦਾ ਹੈ, ਤੁਸੀਂ ਪਾਗਲ ਹੋ। ਉੱਥੇ ਹੀ, ਕਈ ਯੂਜ਼ਰਸ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਇਹ ਅਸਲੀ ਵੀਡੀਓ ਹੈ। ਕਈ ਲੋਕ ਇਸ ਨੂੰ ਏਆਈ (AI) ਦੁਆਰਾ ਤਿਆਰ ਕੀਤੀ ਗਈ ਵੀਡੀਓ ਦੱਸ ਰਹੇ ਹਨ।

ਵੀਡੀਓ ਦੇਖੋ

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...