ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਲੁਧਿਆਣਾ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, ਵਿਦੇਸ਼ ਜਾਣਾ ਚਾਹੁੰਦਾ ਸੀ ਪਰਿਵਾਰ ਦਾ ਇਕਲੌਤਾ ਪੁੱਤਰ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲਵਪ੍ਰੀਤ ਆਪਣੇ ਪਰਿਵਾਰ ਦਾ ਇਕਲੌਤਾ ਬੇਟਾ ਸੀ। ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਪਰ ਨਾ ਜਾਣ ਕਾਰਨ ਚਿੰਤਾ ਵਿੱਚ ਸੀ। ਪੁਲਿਸ ਨੂੰ ਕੋਈ ਸੁਸਾਈਡ ਨੋਟ ਆਦਿ ਨਹੀਂ ਮਿਲਿਆ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਹੈ।

ਲੁਧਿਆਣਾ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, ਵਿਦੇਸ਼ ਜਾਣਾ ਚਾਹੁੰਦਾ ਸੀ ਪਰਿਵਾਰ ਦਾ ਇਕਲੌਤਾ ਪੁੱਤਰ
ਲੁਧਿਆਣਾ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, ਵਿਦੇਸ਼ ਜਾਣਾ ਚਾਹੁੰਦਾ ਸੀ ਪਰਿਵਾਰ ਦਾ ਇਕਲੌਤਾ ਪੁੱਤਰ
Follow Us
rajinder-arora-ludhiana
| Published: 12 Dec 2024 12:21 PM

ਲੁਧਿਆਣਾ ‘ਚ ਬੀਤੀ ਰਾਤ ਇਕ ਨੌਜਵਾਨ ਨੇ ਆਪਣੇ ਕਮਰੇ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਚੁੰਨੀ ਦੀ ਮਦਦ ਨਾਲ ਪੱਖੇ ਨਾਲ ਲਟਕਦੀ ਲਾਸ਼ ਨੂੰ ਦੇਖ ਕੇ ਮ੍ਰਿਤਕ ਦੇ ਗੁਆਂਢੀਆਂ ਨੇ ਤੁਰੰਤ ਦਰਵਾਜ਼ਾ ਤੋੜ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਦੀ ਮੌਤ ਹੋ ਚੁੱਕੀ ਸੀ। 23 ਸਾਲਾ ਮ੍ਰਿਤਕ ਲਵਪ੍ਰੀਤ ਪਰਿਵਾਰ ਦਾ ਇਕਲੌਤਾ ਪੁੱਤਰ ਸੀ।

ਲਵਪ੍ਰੀਤ ਦੇ ਮਾਮੇ ਨੇ ਦੱਸਿਆ ਕਿ ਦੇਰ ਸ਼ਾਮ ਲਵਪ੍ਰੀਤ ਦੀ ਮਾਂ ਕਿਸੇ ਕੰਮ ਲਈ ਬਾਜ਼ਾਰ ਗਈ ਹੋਈ ਸੀ। ਜਿਵੇਂ ਹੀ ਉਹ ਬਾਜ਼ਾਰ ਤੋਂ ਆਈ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ। ਲਵਪ੍ਰੀਤ ਦੇ ਗੁਆਂਢੀਆਂ ਨੇ ਉਸ ਦੀ ਲਾਸ਼ ਕਮਰੇ ਵਿੱਚ ਲਟਕਦੀ ਦੇਖੀ।

ਲਵਪ੍ਰੀਤ ਵਿਦੇਸ਼ ਜਾਣ ਦਾ ਇੱਛੁਕ ਸੀ

ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਕਮਰੇ ਅੰਦਰ ਦਾਖਲ ਹੋ ਗਏ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਮਾਮੇ ਅਨੁਸਾਰ ਲਵਪ੍ਰੀਤ ਇੱਕ ਨਿੱਜੀ ਹਸਪਤਾਲ ਵਿੱਚ ਸੀਸੀਟੀ ਕੈਫੇ ਵਿੱਚ ਕੰਮ ਕਰਦਾ ਸੀ। ਉਹ ਕੁਝ ਸਮਾਂ ਪਹਿਲਾਂ ਸਿੰਗਾਪੁਰ ਤੋਂ ਵਾਪਸ ਆਇਆ ਸੀ।

ਲਵਪ੍ਰੀਤ ਹੁਣ ਮੁੜ ਵਿਦੇਸ਼ ਜਾਣਾ ਚਾਹੁੰਦਾ ਸੀ। ਜਿਸ ਕਰਕੇ ਉਸ ਵੱਲੋਂ ਪਰਿਵਾਰ ਦੇ ਮੈਂਬਰਾਂ ਨੂੰ ਲਗਾਤਾਰ IELTS ਕਰਵਾਉਣ ਲਈ ਕਿਹਾ ਜਾ ਰਿਹਾ ਸੀ। ਲਵਪ੍ਰੀਤ ਦੇ ਉਸ ਦੇ ਕਈ ਦੋਸਤ ਪਹਿਲਾਂ ਹੀ ਵਿਦੇਸ਼ ਜਾ ਚੁੱਕੇ ਹਨ।

ਨਹੀਂ ਮਿਲਿਆ ਕੋਈ ਸੁਸਾਇਡ ਨੋਟ- ਪੁਲਿਸ

ਟਿੱਬਾ ਥਾਣੇ ਦੇ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਇਕਲੌਤਾ ਬੱਚਾ ਸੀ। ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਪਰ ਵਿਦੇਸ਼ ਨਾ ਜਾਣ ਦੀ ਚਿੰਤਾ ਵਿੱਚ ਸੀ। ਪੁਲਿਸ ਨੂੰ ਕੋਈ ਸੁਸਾਈਡ ਨੋਟ ਆਦਿ ਨਹੀਂ ਮਿਲਿਆ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਹੈ।

ਰਾਮ ਰਹੀਮ ਵਰਗੇ ਇੱਕ ਅਧਿਆਤਮਕ ਗੁਰੂ 'ਤੇ ਲੱਗੇ ਕਤਲ ਤੇ ਬਲਾਤਕਾਰ ਦੇ ਇਲਜ਼ਾਮ, ਜਾਣੋ ਮਾਮਲਾ
ਰਾਮ ਰਹੀਮ ਵਰਗੇ ਇੱਕ ਅਧਿਆਤਮਕ ਗੁਰੂ 'ਤੇ ਲੱਗੇ ਕਤਲ ਤੇ ਬਲਾਤਕਾਰ ਦੇ ਇਲਜ਼ਾਮ, ਜਾਣੋ ਮਾਮਲਾ...
ਸੁਖਬੀਰ ਬਾਦਲ 'ਤੇ ਹਮਲੇ 'ਤੇ ਰਵਨੀਤ ਬਿੱਟੂ ਦੇ ਬਿਆਨ 'ਤੇ ਹੰਗਾਮਾ, ਹੁਣ ਦਿੱਤਾ ਸਪੱਸ਼ਟੀਕਰਨ!
ਸੁਖਬੀਰ ਬਾਦਲ 'ਤੇ ਹਮਲੇ 'ਤੇ ਰਵਨੀਤ ਬਿੱਟੂ ਦੇ ਬਿਆਨ 'ਤੇ ਹੰਗਾਮਾ, ਹੁਣ ਦਿੱਤਾ ਸਪੱਸ਼ਟੀਕਰਨ!...
ਮੁਸੀਬਤ 'ਚ ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ, ਮਿਲਿਆ ਕਾਨੂੰਨੀ ਨੋਟਿਸ... ਜਾਣੋ ਕੀ ਹੈ ਮਾਮਲਾ?
ਮੁਸੀਬਤ 'ਚ ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ, ਮਿਲਿਆ ਕਾਨੂੰਨੀ ਨੋਟਿਸ... ਜਾਣੋ ਕੀ ਹੈ ਮਾਮਲਾ?...
ਪਾਣੀਪਤ 'ਚ ਕਿਸਾਨਾਂ ਨੂੰ ਲੈ ਕੇ ਪੀਐਮ ਮੋਦੀ ਨੇ ਦਿੱਤਾ ਵੱਡਾ ਬਿਆਨ, ਸੁਣੋ
ਪਾਣੀਪਤ 'ਚ ਕਿਸਾਨਾਂ ਨੂੰ ਲੈ ਕੇ ਪੀਐਮ ਮੋਦੀ ਨੇ ਦਿੱਤਾ ਵੱਡਾ ਬਿਆਨ, ਸੁਣੋ...
ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ
ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ...
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ...
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ...
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ...
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?...