ਲੁਧਿਆਣਾ ਵਿੱਚ ਗਲਾਡਾ ਐਸਸੀਓ ਫਰਾਡ ਮਾਮਲਾ, ਜਾਅਲੀ ਦਸਤਾਵੇਜ਼ਾਂ ‘ਤੇ ਦੋ ਪਲਾਟ ਵੇਚ ਕੀਤੀ 2.70 ਕਰੋੜ ਦੀ ਠੱਗੀ

Updated On: 

15 Feb 2024 13:24 PM IST

Ludhiana SCO Fraud Case: ਧੋਖਾਧੜੀ ਦੇ ਦੋਸ਼ 'ਚ ਇੱਕ ਮੁੱਖ ਦੋਸ਼ੀ ਖਿਲਾਫ ਐੱਫਆਈਆਰ ਦਰਜੀ ਕੀਤੀ ਗਈ ਹੈ। ਮੁਲਜ਼ਮ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇੱਕ ਵਿਅਕਤੀ ਨੂੰ 2.70 ਕਰੋੜ ਰੁਪਏ ਵਿੱਚ ਦੋ ਪਲਾਟ ਵੇਚੇ ਹਨ। ਇਹ ਪਲਾਟ ਗਲਾਡਾ ਦੇ ਹਨ।

ਲੁਧਿਆਣਾ ਵਿੱਚ ਗਲਾਡਾ ਐਸਸੀਓ ਫਰਾਡ ਮਾਮਲਾ, ਜਾਅਲੀ ਦਸਤਾਵੇਜ਼ਾਂ ਤੇ ਦੋ ਪਲਾਟ ਵੇਚ ਕੀਤੀ 2.70 ਕਰੋੜ ਦੀ ਠੱਗੀ

(ਸੰਕੇਤਕ ਤਸਵੀਰ)

Follow Us On

Ludhiana SCO Fraud Case: ਪੰਜਾਬ ਦੇ ਲੁਧਿਆਣਾ ਵਿੱਚ ਗਲਾਡਾ ਐਸਸੀਓ ਫਰਾਡ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਥਾਣਾ ਦੁੱਗਰੀ ਦੀ ਪੁਲਿਸ ਸਾਹਮਣੇ ਧੋਖਾਧੜੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਧੋਖਾਧੜੀ ਦੇ ਦੋਸ਼ ‘ਚ ਇੱਕ ਮੁੱਖ ਦੋਸ਼ੀ ਖਿਲਾਫ ਐੱਫਆਈਆਰ ਦਰਜੀ ਕੀਤੀ ਗਈ ਹੈ। ਮੁਲਜ਼ਮ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇੱਕ ਵਿਅਕਤੀ ਨੂੰ 2.70 ਕਰੋੜ ਰੁਪਏ ਵਿੱਚ ਦੋ ਪਲਾਟ ਵੇਚੇ ਹਨ। ਇਹ ਪਲਾਟ ਗਲਾਡਾ ਦੇ ਹਨ।

ਮੁਲਜ਼ਮ ਦੀ ਪਛਾਣ ਉਪਜੀਤ ਸਿੰਘ ਵਾਸੀ ਬਸੰਤ ਐਵੀਨਿਊ ਵਜੋਂ ਹੋਈ ਹੈ। ਮੁਲਜ਼ਮ ਪਹਿਲਾਂ ਵੀ ਧੋਖਾਧੜੀ ਦੇ ਇੱਕ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਬਾਕੀ ਮੁਲਜ਼ਮਾਂ ਦੀ ਪਛਾਣ ਡਿਵਾਈਡਿੰਗ ਰੋਡ ਦੇ ਤਰਨਜੀਤ ਸਿੰਘ, ਮਾਡਲ ਟਾਊਨ ਦੇ ਕੁਲਵਿੰਦਰ ਸਿੰਘ ਭਾਰਜ, ਦੁੱਗਰੀ ਦੇ ਜਸਦੀਪ ਸਿੰਘ, ਗਲਾਡਾ ਮੁਲਾਜ਼ਮ ਸੰਦੀਪ ਸਿੰਘ, ਪਿੰਡ ਧਾਂਦਰਾ ਦੇ ਨੰਬਰਦਾਰ ਗੋਕੁਲ ਚੰਦ, ਦੁੱਗਰੀ ਦੇ ਮੋਹਨ ਸਿੰਘ, ਪਿੰਡ ਮਾਣਕਵਾਲ ਦੀ ਸਤਨਾਮ ਕੌਰ, ਪ੍ਰਕਾਸ਼ ਕੌਰ , ਮਾਛੀਵਾੜਾ ਦੇ ਬਲਜੀਤ ਸਿੰਘ ਅਤੇ ਹੈਬੋਵਾਲ ਖੁਰਦ ਦੇ ਨੰਬਰਦਾਰ ਹਰਨੇਕ ਸਿੰਘ ਵਜੋਂ ਹੋਈ ਹੈ।।

ਮੁੱਖ ਦੋਸ਼ੀ ਸ਼ਿਕਾਇਤਕਰਤਾ ਦਾ ਗੁਆਂਢੀ

ਦੁੱਗਰੀ ਫੇਜ਼-2 ਦੇ ਮਹਿੰਦਰ ਸਿੰਘ ਦੀ ਸ਼ਿਕਾਇਤ ‘ਤੇ ਐਫਆਈਆਰ ਮਹਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਰਨਜੀਤ ਉਸ ਦਾ ਗੁਆਂਢੀ ਹੈ। ਤਰਨਜੀਤ ਨੇ ਉਸ ਨੂੰ ਕੁਲਵਿੰਦਰ ਸਿੰਘ ਨਾਲ ਮਿਲਾਇਆ ਸੀ। ਮੁਲਜ਼ਮ ਨੇ ਉਸ ਨੂੰ ਦੱਸਿਆ ਕਿ ਦੁੱਗਰੀ ਇਲਾਕੇ ਵਿੱਚ ਉਸ ਦੇ 2 ਪਲਾਟ ਵਿਕਣ ਲਈ ਹਨ। ਤਰਨਜੀਤ ਨੇ ਉਸ ਨੂੰ ਪਲਾਟ ਦੇ ਸੌਦੇ ਲਈ ਕੁਲਵਿੰਦਰ ਸਿੰਘ, ਉਪਜੀਤ ਸਿੰਘ ਅਤੇ ਜਸਦੀਪ ਸਿੰਘ ਨਾਲ ਮਿਲਵਾਇਆ। ਮੁਲਜ਼ਮਾਂ ਨੇ ਜਾਇਦਾਦ ਦੇ ਦਸਤਾਵੇਜ਼ ਵੀ ਪੇਸ਼ ਕੀਤੇ ਸਨ।

ਇਹ ਵੀ ਪੜ੍ਹੋ:ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਬਣਾਈ ਫਰਜ਼ੀ ID, ਠੱਗ ਦੀ ਭਾਲ ਚ ਪੁਲਿਸ

ਮਹਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ 2.70 ਕਰੋੜ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ। ਅਦਾਇਗੀ ਕਰਨ ਤੋਂ ਬਾਅਦ ਮੁਲਜ਼ਮ ਨੇ ਪਲਾਟ ਦੀ ਮਲਕੀਅਤ ਆਪਣੇ ਲੜਕੇ ਦੇ ਨਾਂਅ ਤੇ ਕਰ ਦਿੱਤੀ। ਜਦੋਂ ਉਹ ਆਪਣੇ ਰਿਕਾਰਡ ਵਿੱਚ ਇਸ ਨੂੰ ਅੱਪਡੇਟ ਕਰਨ ਲਈ ਗਲਾਡਾ ਦਫ਼ਤਰ ਗਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੁਲਵਿੰਦਰ ਸਿੰਘ ਪਲਾਟ ਦਾ ਮਾਲਕ ਨਹੀਂ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਕੁਲਵਿੰਦਰ ਸਿੰਘ ਵੱਲੋਂ ਉਸ ਨੂੰ ਦਿੱਤੇ ਦਸਤਾਵੇਜ਼ਾਂ ਵਿੱਚ ਗਲਾਡਾ ਦੇ ਮੁਲਾਜ਼ਮ ਸੰਦੀਪ ਸਿੰਘ, ਗੋਕੁਲ ਚੰਦ, ਮੋਹਨ ਸਿੰਘ, ਸਤਨਾਮ ਕੌਰ, ਪ੍ਰਕਾਸ਼ ਕੌਰ ਅਤੇ ਹਰਨੇਕ ਸਿੰਘ ਗਵਾਹ ਸਨ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਮੁਲਜ਼ਮਾਂ ਨੇ ਆਪਣੀ ਗਲਤੀ ਮੰਨ ਲਈ ਅਤੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਉਸ ਨੂੰ 50 ਲੱਖ ਰੁਪਏ ਵਾਪਸ ਕਰ ਦਿੱਤੇ ਅਤੇ ਚਾਰ ਮਹੀਨਿਆਂ ਦੇ ਅੰਦਰ ਬਾਕੀ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ, ਪਰ ਮੁਲਜ਼ਮਾਂ ਨੇ ਪੈਸੇ ਵਾਪਸ ਨਹੀਂ ਕੀਤੇ।