ਨੌਕਰੀ ਦੇ 15 ਦਿਨਾਂ ਬਾਅਦ ਹੀ ਕੁੜੀ ਨੇ ਫੈਕਟਰੀ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਹਰ ਕੋਈ ਹੈਰਾਨ
Girl Committed Suicide: ਪੁਲਿਸ ਮੁਤਾਬਕ ਕੁੜੀ ਨੇ ਕਰੀਬ 15 ਦਿਨ ਪਹਿਲਾਂ ਫੈਕਟਰੀ 'ਚ ਨੌਕਰੀ ਜੁਆਇਨ ਕੀਤੀ ਸੀ ਪਰ ਸੋਮਵਾਰ ਨੂੰ ਅਚਾਨਕ ਉਸਨੇ ਫੈਕਟਰੀ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸਨੇ ਖੁਦਕੁਸ਼ੀ ਕਿਉਂ ਕੀਤੀ? ਇਹ ਸਵਾਲ ਇਸ ਵੇਲੇ ਹਰ ਕਿਸੇ ਦੀ ਜ਼ੁਬਾਨ ਤੇ ਹੈ। ਲੜਕੀ ਦੀ ਉਮਰ ਕਰੀਬ 19 ਤੋਂ 20 ਸਾਲ ਹੈ

ਲੁਧਿਆਣਾ ਦੀ ਗਾਂਧੀ ਨਗਰ ਮਾਰਕੀਟ ਵਿੱਚ ਸਥਿਤ ਇੱਕ ਫੈਕਟਰੀ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਇੱਕ ਲੜਕੀ ਨੇ ਖੁਦਕੁਸ਼ੀ ਕਰ ਲਈ। ਇਸ ਨਾਲ ਫੈਕਟਰੀ ਵਿੱਚ ਹਫੜਾ-ਦਫੜੀ ਮਚ ਗਈ। ਰੌਲਾ ਸੁਣ ਕੇ ਲੋਕ ਮੌਕੇ ‘ਤੇ ਪਹੁੰਚੇ ਅਤੇ ਲਹੂ-ਲੁਹਾਨ ਹਾਲਤ ‘ਚ ਬੱਚੀ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਘਟਨਾ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦੀ ਪਛਾਣ ਵੀ ਹੋ ਗਈ ਹੈ।
ਲੜਕੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਕੋਈ ਹੋਰ ਕਾਰਨ ਹੈ। ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਉਹ ਗਹਿਰੇ ਸਦਮੇ ਵਿੱਚ ਹਨ। ਪੁਲਿਸ ਮੁਤਾਬਕ ਮ੍ਰਿਤਕ ਕੁੜੀ ਨੇ ਕਰੀਬ 15 ਦਿਨ ਪਹਿਲਾਂ ਫੈਕਟਰੀ ‘ਚ ਨੌਕਰੀ ਜੁਆਇਨ ਕੀਤੀ ਸੀ ਪਰ ਸੋਮਵਾਰ ਨੂੰ ਅਚਾਨਕ ਉਸਨੇ ਫੈਕਟਰੀ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸਨੇ ਖੁਦਕੁਸ਼ੀ ਕਿਉਂ ਕੀਤੀ? ਇਹ ਇਸ ਵੇਲੇ ਇੱਕ ਰਾਜ਼ ਹੈ। ਪਰਿਵਾਰਕ ਮੈਂਬਰਾਂ ਅਤੇ ਫੈਕਟਰੀ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਧਰ ਪਿਤਾ ਦੇ ਦੱਸਣ ਮੁਤਾਬਿਕ ਲੜਕੀ ਦੀ ਉਮਰ 19 ਸਾਲ ਹੈ ਅਤੇ ਇਹ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਗਾਂਧੀ ਨਗਰ ਵਿਖੇ ਧਾਗਾ ਕਟਾਈ ਦੇ ਕੰਮ ਤੇ ਲੱਗੀ ਸੀ ਇਸ ਦੌਰਾਨ ਪਰਿਵਾਰ ਨੇ ਕਿਹਾ ਕਿ ਅਗਲੇ ਸਾਲ ਮਈ ਮਹੀਨੇ ਵਿੱਚ ਲੜਕੀ ਦਾ ਵਿਆਹ ਸੀ ਅਤੇ ਕਿਸੇ ਵੀ ਵਿਸ਼ੇਸ਼ ਵਿਅਕਤੀ ਨਾਲ ਕੋਈ ਲੜਾਈ ਝਗੜਾ ਜਾਂ ਗੱਲਬਾਤ ਦੀ ਕੋਈ ਵੀ ਐਸੀ ਵਜਾ ਨਹੀਂ ਸੀ। ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਵਿੱਚ ਤਿੰਨ ਲੜਕੀਆਂ ਨੇ ਅਤੇ ਇੱਕ ਲੜਕਾ ਹੈ ਅਤੇ ਇੱਕ ਲੜਕੀ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ। ਹਾਲਾਂਕਿ ਪਰਿਵਾਰਿਕ ਮੈਂਬਰਾਂ ਨੇ ਲੜਕੀ ਦੇ ਇਸ ਸੁਸਾਈਡ ਨੂੰ ਨਾ ਸਮਝ ਕਰਾਰ ਦਿੱਤਾ ਹੈ।
ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਲੜਕੀ ਦੀ ਉਮਰ ਕਰੀਬ 19 ਤੋਂ 20 ਸਾਲ ਹੈ ਅਤੇ ਇਸ ਮਾਮਲੇ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਸਨ ਜਿਸ ਵਕਤ ਲੜਕੀ ਦੀ ਮੌਤ ਹੋ ਚੁੱਕੀ ਸੀ ਕਿਹਾ ਕਿ 3 ਤੋਂ 4 ਦਿਨ ਪਹਿਲਾਂ ਹੀ ਲੜਕੀ ਇਸ ਜਗ੍ਹਾ ਤੇ ਕੰਮ ਦੇ ਲਈ ਲੱਗੀ ਸੀ ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ