Moga School Fire: ਮੋਗਾ ਦੇ ਸਰਕਾਰੀ ਸਕੂਲ ਦੇ ਗੈਸ ਸਿਲੰਡਰ ਨੂੰ ਲੱਗੀ ਅੱਗ, ਤਕਰੀਬਨ 60 ਬੱਚੇ ਲੈਣ ਪਹੁੰਚੇ ਸਨ ਰਿਜ਼ਲਟ
Fire in Moga School: ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਭੱਠੀ ਵਾਲੇ ਪਾਸੇ ਤੋਂ ਗੈਸ ਦੀ ਪਾਈਪ ਅਚਾਨਕ ਖੁੱਲ੍ਹ ਗਈ ਸੀ, ਜਿਸ ਕਾਰਨ ਅੱਗ ਲੱਗ ਗਈ। ਸਕੂਲੀ ਬੱਚਿਆਂ ਨੇ ਵੀ ਅੱਗ ਬੁਝਾਉਣ ਵਿੱਚ ਮਦਦ ਕੀਤੀ।
ਮੋਗਾ ਦੇ ਪਿੰਡ ਚੁਗਾਵਾ ਦੇ ਸਰਕਾਰੀ ਸਕੂਲ ਵਿੱਚ ਮਿਡ-ਡੇਅ ਮੀਲ ਬਣਾਉਂਦੇ ਸਮੇਂ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ 60 ਦੇ ਕਰੀਬ ਬੱਚੇ ਆਪਣੇ ਮਾਪਿਆਂ ਨਾਲ ਸਕੂਲ ਵਿੱਚ ਆਪਣਾ ਨਤੀਜਾ ਲੈਣ ਪਹੁੰਚੇ ਹੋਏ ਸਨ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਭੱਠੀ ਵਾਲੇ ਪਾਸੇ ਤੋਂ ਗੈਸ ਦੀ ਪਾਈਪ ਅਚਾਨਕ ਖੁੱਲ੍ਹ ਗਈ ਸੀ, ਜਿਸ ਕਾਰਨ ਅੱਗ ਲੱਗ ਗਈ। ਸਕੂਲੀ ਬੱਚਿਆਂ ਨੇ ਵੀ ਅੱਗ ਬੁਝਾਉਣ ਵਿੱਚ ਮਦਦ ਕੀਤੀ।
ਸਕੂਲ ਪਹੁੰਚੇ ਵਿਦਿਆਰਥੀਆਂ ਦੀ ਹਿਮੰਤ ਅਤੇ ਅਧਿਆਪਕਾਂ ਅਤੇ ਅੱਗ ਬੁਝਾਓ ਦਸਤੇ ਦੀ ਮੇਹਨਤ ਨਾਲ ਛੇਤੀ ਹੀ ਅੱਗ ਤੇ ਕਾਬੂ ਪਾ ਲਿਆ ਗਿਆ। ਖ਼ਬਰ ਲਿਖੇ ਜਾਣ ਤੱਕ ਸਭ ਕੁਝ ਆਮ ਵਾਂਗ ਹੋ ਚੁੱਕਾ ਸੀ। ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਜਾਂ ਅੱਗ ਦਾ ਸੇਕ ਨਹੀਂ ਲੱਗਾ ਹੈ।