16 ਸਾਲਾ ਧੀ ਦੇ ਕਾਤਲ ਪਿਤਾ ਨੇ ਕੀਤਾ ਸਰੰਡਰ, ਧੀ ਨੂੰ ਬਾਈਕ ਨਾਲ ਬੰਨ੍ਹ ਕੇ ਪੂਰੇ ਪਿੰਡ ‘ਚ ਸੀ ਘੜੀਸਿਆ
ਅੰਮ੍ਰਿਤਸਰ 'ਚ 16 ਸਾਲਾ ਧੀ ਦੇ ਕਾਤਲ ਪਿਤਾ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਕਲਯੁਗੀ ਬਾਪ ਨੇ ਆਪਣੀ ਧੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਆਪਣੇ ਮੋਟਰ ਸਾਈਕਲ ਨਾਲ ਬੰਨ੍ਹ ਕੇ ਪੂਰੇ ਪਿੰਡ ਵਿੱਚ ਘਸੀਟਿਆ ਸੀ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਅੰਮ੍ਰਿਤਸਰ ਨਿਊਜ਼। ਅੰਮ੍ਰਿਤਸਰ ‘ਚ 16 ਸਾਲਾ ਧੀ ਦੇ ਚਰਿੱਤਰ ‘ਤੇ ਸ਼ੱਕ ਕਰਨ ਵਾਲੇ ਕਾਤਲ ਪਿਤਾ ਨੇ ਪੁਲਿਸ ਸਾਹਮਣੇ ਆਤਮ ਸਮਰਪਣ (Surrender) ਕਰ ਦਿੱਤਾ ਹੈ। ਇਸ ਕਲਯੁਗੀ ਬਾਪ ਆਪਣੀ ਧੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਆਪਣੇ ਮੋਟਰ ਸਾਈਕਲ ਨਾਲ ਬੰਨ੍ਹ ਕੇ ਪੂਰੇ ਪਿੰਡ ਵਿੱਚ ਘਸੀਟਿਆ।
ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਰੇਲਵੇ ਲਾਈਨ ‘ਤੇ ਸੁੱਟ ਦਿੱਤਾ ਗਿਆ। ਪੁਲਿਸ ਜਲਦ ਹੀ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰ ਰਿਮਾਂਡ ‘ਤੇ ਲਵੇਗੀ।
CCTV footage captures an honor killing incident where a father can be seen dragging his daughter, tying her to his motorcycle. Later, her dead body was found near railway lines. The girl had escaped from home with a guy. https://t.co/ltQx2Bzle5 pic.twitter.com/3XkJVARzAc
— Gagandeep Singh (@Gagan4344) August 10, 2023
ਇਹ ਵੀ ਪੜ੍ਹੋ
ਪਿਤਾ ਨੇ ਤੇਜ਼ਧਾਰ ਹਥਿਆਰ ਨਾਲ ਧੀ ਦਾ ਕਤਲ
ਘਟਨਾ ਟਾਂਗਰਾ ਦੇ ਪਿੰਡ ਮੁੱਛਲ ਦੀ ਹੈ। ਦਸ ਦਈਏ ਕਿ ਮ੍ਰਿਤਕ ਕੁੜੀ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ। ਪਰਿਵਾਰ ਵੱਲੋਂ ਕਾਫੀ ਭਾਲ ਕਰਨ ‘ਤੇ ਵੀ ਉਹ ਕਿਤੇ ਨਹੀਂ ਮਿਲੀ ਪਰ ਵੀਰਵਾਰ ਦੁਪਹਿਰ 2 ਵਜੇ ਅਚਾਨਕ ਉਹ ਘਰ ਪਰਤ ਆਈ। ਇਸ ਤੋਂ ਬਾਅਦ ਬਿਨਾਂ ਗੱਲ ਕੀਤੇ ਪਿਤਾ ਨੇ ਤੇਜ਼ਧਾਰ ਹਥਿਆਰ ਨਾਲ ਧੀ ਦਾ ਕਤਲ ਕਰ ਦਿੱਤਾ।
ਇਸ ਘਟਨਾ ਨੂੰ ਪਿੰਡ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਕਤਲ ਦੀ ਪੂਰੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ। ਪਿੰਡ ਵਾਸੀਆਂ ਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਵੀ ਦਿੱਤੀ।
ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੋ ਦਿਨਾਂ ਤੋਂ ਲਾਪਤਾ ਸੀ। ਜਿਵੇਂ ਹੀ ਉਹ ਘਰ ਆਈ ਤਾਂ ਪਿਤਾ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਬਾਹਰ ਖਿੱਚ ਲਿਆ। ਸਾਰੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਜੇਕਰ ਕੋਈ ਬਾਹਰ ਆਇਆ ਤਾਂ ਉਸ ਨੂੰ ਵੀ ਮਾਰ ਦੇਵਾਗ। ਇਸ ਤੋਂ ਬਾਅਦ ਪਰਿਵਾਰ ‘ਚ ਕਿਸੇ ਨੇ ਨਹੀਂ ਪੁੱਛਿਆ ਅਤੇ ਨਾ ਹੀ ਪਿੱਛੇ ਮੁੜ ਕੇ ਦੇਖਿਆ। ਮ੍ਰਿਤਕ ਧੀ ਦੀ ਮਾਂ ਨੂੰ ਵੀ ਨਹੀਂ ਪਤਾ ਕਿ ਉਹ ਧੀ ਨੂੰ ਕਿੱਥੇ ਲੈ ਗਿਆ।
ਰੇਲਵੇ ਲਾਈਨਾਂ ‘ਤੇ ਸੁੱਟੀ ਲਾਸ਼
ਮੁਲਜ਼ਮ ਪਿਓ ਨੇ ਧੀ ਦਾ ਕਤਲ ਕਰਕੇ ਲਾਸ਼ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਰੇਲਵੇ ਲਾਈਨਾਂ ਕੋਲ ਲੈ ਗਿਆ। ਪਿਤਾ ਦੀ ਕੋਸ਼ਿਸ਼ ਸੀ ਕਿ ਟ੍ਰੇਨ ਨੂੰ ਲਾਸ਼ ਦੇ ਉਪਰੋਂ ਲੰਘਾ ਕੇ ਸਾਰੀ ਘਟਨਾ ਨੂੰ ਹਾਦਸਾ ਵਾਂਗ ਦਿਖਾਇਆ ਜਾਵੇ। ਪਰ ਇਸ ਤੋਂ ਪਹਿਲਾਂ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।
ਜਿਸ ਹਥਿਆਰ ਨਾਲ ਮੁਲਜ਼ਮ ਪਿਓ ਨੇ ਧੀ ਦਾ ਕਤਲ ਕੀਤਾ ਸੀ, ਪੁਲਿਸ ਅੱਜ ਮੁਲਜ਼ਮਾਂ ਦਾ ਰਿਮਾਂਡ (Remand) ਹਾਸਲ ਕਰੇਗੀ। ਇਸ ਤੋਂ ਇਲਾਵਾ ਪੁਲਿਸ ਵੱਲੋਂ ਧੀ ਨੂੰ ਮਾਰਨ ਦੇ ਇਰਾਦੇ ਬਾਰੇ ਮੁਲਜ਼ਮ ਤੋਂ ਪੁੱਛਗਿੱਛ ਕਰੇਗੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ