Drug Smuggler: ਪਾਕਿਸਤਾਨ ਤੋਂ 40 ਪੈਕਟ ਹੈਰੋਇਨ ਮੰਗਵਾਉਣ ਵਾਲਾ ਮੁੱਖ ਦੋਸ਼ੀ ਕਾਬੂ

Updated On: 

24 Mar 2023 12:50 PM

BSF Operation: ਇਸ ਤੋਂ ਪਹਿਲਾਂ ਵੀ ਬੀਐਸਐਫ ਨੇ 26 ਪੈਕਟ ਅਲੱਗ ਤੋਂ ਬਰਾਮਦ ਕੀਤੇ ਸਨ, ਪਰ ਉਦੋਂ ਇਸ ਪੰਜ ਮੈਂਬਰੀ ਗਿਰੋਹ ਦਾ ਮੁੱਖ ਸਰਗਨਾ ਅਮਰੀਕ ਸਿੰਘ ਫਰਾਰ ਹੋ ਗਿਆ ਸੀ।

Drug Smuggler: ਪਾਕਿਸਤਾਨ ਤੋਂ 40 ਪੈਕਟ ਹੈਰੋਇਨ ਮੰਗਵਾਉਣ ਵਾਲਾ ਮੁੱਖ ਦੋਸ਼ੀ ਕਾਬੂ

Smuggler Arrest: ਪਾਕਿਸਤਾਨ ਤੋਂ 40 ਪੈਕਟ ਹੈਰੋਇਨ ਮੰਗਵਾਉਣ ਵਾਲਾ ਮੁੱਖ ਦੋਸ਼ੀ ਕਾਬੂ

Follow Us On

ਫਾਜ਼ਿਲਕਾ ਨਿਊਜ: ਸਟੇਟ ਸਪੈਸ਼ਲ ਦੇ ਆਪਰੇਸ਼ਨ ਸੈਲ ਹੈਰੋਇਨ ਤਸਕਰੀ ਕਰਨ ਵਾਲੇ ਇੱਕ ਗਰੋਹ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹੈਰੋਇਨ ਮੰਗਵਾਉਣ ਵਾਲਾ ਇਹ ਮੁੱਖ ਸਰਗਨਾ ਅਮਰੀਕ ਸਿੰਘ ਪਿਛਲੇ ਸਵਾ ਸਾਲ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਜਿਸ ਨੂੰ ਪੁਲਿਸ ਲਗਾਤਾਰ ਤਲਾਸ਼ ਰਹੀ ਸੀ। ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੇ ਪੁਲਿਸ ਅਧਿਕਾਰੀ ASI ਹਰਦਿਆਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮੁਕੱਦਮਾ ਨੰਬਰ 9 ਤਾਰੀਖ਼ 17 /12 /2021 ਨੂੰ ਦਰਜ ਕੀਤਾ ਗਿਆ ਸੀ ਜਿਸ ਵਿਚ 13 ਕਿਲੋ 740 ਗ੍ਰਾਮ ਹੈਰੋਇਨ ਤੇ 5 ਮੁਲਜਮ ਸ਼ਾਮਲ ਸਨ ਜਿਨ੍ਹਾਂ ਕੋਲੋਂ 40 ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ ਸਨ।

ਤਸਕਰ ਗਿਰੋਹ ਦਾ ਮੁੱਖ ਸਰਗਨਾ ਚੜ੍ਹਿਆ ਪੁਲਿਸ ਦੇ ਅੜ੍ਹਿਕੇ

ਹੁਣ ਮੁੱਖ ਮੁਲਜਮਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਆਪਣੇ ਨਾਨਕੇ ਪਿੰਡ ਜਾ ਰਿਹਾ ਸੀ ਇਹ ਸਹੀ ਹੈ। ਏਐਸਆਈ ਹਰਦਿਆਲ ਸਿੰਘ ਨੇ ਦੱਸਿਆ ਕਿ ਹੈਰੋਇਨ ਮਾਮਲੇ ਦੇ ਵਿਚ ਪੁਲਿਸ ਨੂੰ ਲੋੜੀਂਦਾ ਅਮਰੀਕ ਸਿੰਘ ਆਪਣੀ ਹਿੱਸੇਦਾਰੀ ਦੇ ਵਿੱਚ ਮਿਲਣ ਲਈ ਜਾ ਰਿਹਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਫੌਰੀ ਤੌਰ ਤੇ ਐਕਸ਼ਨ ਲੈਂਦੇ ਹੋਏ ਹੈਰੋਇਨ ਤਸਕਰ ਗਿਰੋਹ ਦੇ ਮੁੱਖ ਸਰਗਨਾ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਢਲੀ ਪੁੱਛਗਿੱਛ ਤੋਂ ਬਾਅਦ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਅਮਰੀਕ ਸਿੰਘ ਦੇ ਸਰਗਨਾ ਹੋਣ ਦਾ ਖੁਲਾਸਾ

ਪੁਲਿਸ ਨੇ ਦੱਸਿਆ ਕਿ ਇਹਨਾਂ ਪੰਜਾਂ ਮੁਲਜਮਾਂ ਦੇ ਵੱਲੋਂ ਪਾਕਿਸਤਾਨ ਬਾਰਡਰ ਤੋਂ 40 ਪੈਕਟ ਹੈਰੋਇਨ ਦੇ ਤਸਕਰੀ ਕੀਤੇ ਗਏ ਸਨ। ਜਦੋਂ ਪੁਲਿਸ ਨੇ ਦਬਿਸ਼ ਦਿੱਤੀ ਤਾਂ ਇਸ ਦੇ ਚਾਰ ਸਾਥੀ ਕਾਬੂ ਵਿੱਚ ਆ ਗਏ ਜਦੋਂ ਕਿ ਮੁੱਖ ਮੁਲਜਮ ਫਰਾਰ ਹੋ ਗਿਆ। ਅਮਰੀਕ ਸਿੰਘ ਦੇ ਸਰਗਨਾ ਹੋਣ ਦਾ ਖੁਲਾਸਾ ਫੜੇ ਗਏ ਮੁਲਜਮਾਂ ਨੇ ਕੀਤਾ ਸੀ, ਉਦੋਂ ਤੋਂ ਹੀ ਪੁਲਿਸ ਉਸਦੀ ਭਾਲ ਕਰ ਰਹੀ ਸੀ।

ਦੱਸ ਦਈਏ ਕਿ ਬੀਤੇ ਸਮੇਂ ਦੇ ਵਿੱਚ ਜ਼ਿਲਾ ਫਾਜ਼ਿਲਕਾ ਪੁਲਿਸ ਦੇ ਵੱਲੋਂ ਬੀਐਸਐਫ ਦੇ ਨਾਲ ਸਾਂਝੇ ਤੌਰ ਤੇ ਆਪਰੇਸ਼ਨ ਚਲਾ ਕੇ 100 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਸੀ ਜੋ ਪੂਰੇ ਪੰਜਾਬ ਦੇ ਕਿਸੇ ਵੀ ਸਰਹੱਦੀ ਜ਼ਿਲ੍ਹੇ ਤੋਂ ਵੱਧ ਰਿਕਵਰੀ ਸੀ। ਫਿਲਹਾਲ ਪੁਲਸ ਵੱਲੋਂ ਇਸ ਗਿਰੋਹ ਦੇ ਅਗਲੇ ਅਤੇ ਪਿਛਲੇ ਲਿੰਕ ਖੰਘਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੇ ਮੁਤਾਬਕ ਪੁੱਛਗਿਛ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਵੀ ਜਾਨਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਲੋਕ ਪਾਕਿਸਤਾਨ ਦੇ ਵਿਚ ਬੈਠੇ ਤਸਕਰਾਂ ਨਾਲ ਕਿਸ ਜ਼ਰੀਏ ਸੰਪਰਕ ਕਰਦੇ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version