ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਤੋਂ ਉੱਠੀ ਖਸਖਸ ਦੀ ਖੇਤੀ ਦੀ ਮੰਗ
ਕਿਸਾਨਾਂ ਨੇ ਪੰਜਾਬ ਸਰਕਾਰ ਤੋ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਚ ਖਸਖਸ ਦੀ ਖੇਤੀ ਸ਼ੁਰੂ ਨਾ ਹੋਈ ਤਾਂ ਫਿਰ ਉਹ ਆਪਣੇ ਪੱਧਰ ਤੇ ਕਰਨਗੇ ਇਸ ਦੀ ਬਿਜਾਈ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਪੰਜਾਬ ਕਿਸਾਨ ਸਭਾ ਦੇ ਅਹੁਦੇਦਾਰਾਂ ਨੇ ਜਲਾਲਾਬਾਦ ਦੇ ਮੋਹਕਮ ਅਰਾਈਆਂ ਰੋਡ ਤੇ ਇੱਕ ਮੀਟਿੰਗ ਕੀਤੀ ਇਸ ਮੀਟਿੰਗ ਦਾ ਏਜੰਡਾ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਦੀ ਸਰਕਾਰ ਵੱਲੋਂ ਮਨਜ਼ੂਰੀ ਦਿੱਤੇ ਜਾਣਾ ਰਿਹਾ। ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ ਨੇ ਇਸ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕੀ ਪੰਜਾਬ ਦੇ ਵਿਚ ਚਿੱਟੇ ਦੇ ਕਾਰਨ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਹਨ ਜਿਸ ਦੇ ਚਲਦਿਆਂ ਪੰਜਾਬ ਦੇ ਵਿਚ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਖਸਖਸ ਦੀ ਖੇਤੀ ਦੀ ਪ੍ਰਵਾਨਗੀ ਦਵੇ ਬੀਕੇਯੂ ਡਕੌਂਦਾ ਦੇ ਆਗੂ ਗੁਰਦੇਵ ਪਨੂੰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜਦ ਸਰਕਾਰ ਵਿੱਚ ਨਹੀਂ ਸਨ ਤਾਂ ਖਸਖਸ ਦੀ ਖੇਤੀ ਦੀ ਹਾਮੀ ਭਰਦੇ ਸਨ ਪਰ ਹੁਣ ਉਹ ਇਸ ਮਾਮਲੇ ਤੇ ਚੁੱਪ ਹਨ ਉਨ੍ਹਾਂ ਕਿਹਾ ਕਿ ਖਸਖਸ ਦੀ ਖੇਤੀ ਨਾਲ ਜਿਥੇ ਪੰਜਾਬ ਕੈਮੀਕਲ ਨਸ਼ੇ ਤੋ ਛੁਟਕਾਰਾ ਮਿਲੇਗਾ ਉਥੇ ਹੀ ਪੰਜਾਬ ਦੇ ਵਿੱਚ ਕਿਸਾਨ ਆਰਥਿਕ ਪੱਖੋਂ ਵੀ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਕਈ ਸੂਬਿਆਂ ਵਿੱਚ ਕਾਨੂੰਨੀ ਰੂਪ ਵਿੱਚ ਖਸਖਸ ਦੀ ਖੇਤੀ ਹੁੰਦੀ ਹੈ ਜੇਕਰ ਸਾਡਾ ਦੇਸ਼ ਹੈ ਕਾਨੂੰਨ ਇੱਕ ਹੈ ਤਾਂ ਫਿਰ ਪੰਜਾਬ ਚ ਇਸ ਦੀ ਖੇਤੀ ਦੀ ਪ੍ਰਵਾਨਗੀ ਕਿਉਂ ਨਹੀਂ ਦਿੱਤੀ ਜਾ ਰਹੀ ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਖਸਖਸ ਦੀ ਖੇਤੀ ਦੀ ਪ੍ਰਵਾਨਗੀ ਨਾ ਮਿਲੀ ਤਾਂ ਅਸੀਂ ਆਪਣੇ ਪੱਧਰ ਤੇ ਇਸ ਦੀ ਬਿਜਾਈ ਕਰਾਂਗੇ ਫੇਰ ਭਾਵੇਂ ਸਰਕਾਰ ਸਾਡੇ ਤੇ ਪਰਚੇ ਹੀ ਕਿਉਂ ਨਾ ਕਰ ਦਵੇ।