ਸੋਨੀਪਤ ‘ਚ ਮਾਰੇ ਗਏ ਹਿਮਾਂਸ਼ੂ ਭਾਊ ਦੇ 3 ਸ਼ੂਟਰ, ਦਿੱਲੀ ਪੁਲਿਸ ਅਤੇ ਸੋਨੀਪਤ STF ਨੇ ਕੀਤਾ ਇਨਕਾਉਂਟਰ
ਹਰਿਆਣਾ ਦੇ ਸੋਨੀਪਥ 'ਚ ਪੁਲਿਸ ਅਤੇ ਹਿਮਾਂਸ਼ੂ ਭਾਊ ਗੈਂਗ ਦੇ 3 ਸ਼ੂਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਵਿੱਚ ਭਾਊ ਗੈਂਗ ਦੇ ਸ਼ੂਟਰ ਅਸ਼ੀਸ਼ ਲਾਲੂ, ਵਿੱਕੀ ਛੋਟਾ ਅਤੇ ਸੰਨੀ ਗੁਰਜਰ ਨੂੰ ਪੁਲਿਸ ਨੇ ਮਾਰ ਦਿੱਤਾ ਹੈ। ਇਸ ਕਾਰਵਾਈ ਨੂੰ ਸੋਨੀਪਤ ਐਸਟੀਐਫ ਅਤੇ ਦਿੱਲੀ ਪੁਲਿਸ ਦੀ ਟੀਮ ਨੇ ਅੰਜਾਮ ਦਿੱਤਾ ਹੈ।

ਬਰਗਰ ਕਿੰਗ ਕਤਲ ਮਾਮਲੇ ਦੀ ਪੁਰਾਣੀ ਤਸਵੀਰ
ਹਰਿਆਣਾ ਦੇ ਸੋਨੀਪਤ ‘ਚ ਪੁਲਿਸ ਅਤੇ ਹਿਮਾਂਸ਼ੂ ਭਾਊ ਗੈਂਗ ਦੇ 3 ਸ਼ੂਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਵਿੱਚ ਭਾਊ ਗੈਂਗ ਦੇ ਸ਼ੂਟਰ ਅਸ਼ੀਸ਼ ਲਾਲੂ, ਵਿੱਕੀ ਛੋਟਾ ਅਤੇ ਸੰਨੀ ਗੁਰਜਰ ਨੂੰ ਪੁਲਿਸ ਨੇ ਮਾਰ ਦਿੱਤਾ ਹੈ। ਇਸ ਕਾਰਵਾਈ ਨੂੰ ਸੋਨੀਪਤ ਐਸਟੀਐਫ ਅਤੇ ਦਿੱਲੀ ਪੁਲਿਸ ਦੀ ਟੀਮ ਨੇ ਅੰਜਾਮ ਦਿੱਤਾ ਹੈ। ਇਹ ਤਿੰਨੋਂ ਸ਼ੂਟਰ ਦਿੱਲੀ ਦੇ ਰਾਜੌਰੀ ਗਾਰਡਨ ਵਿੱਚ ਹੋਏ ਮਸ਼ਹੂਰ ਬਰਗਰ ਕਿੰਗ ਕਤਲੇਆਮ ਵਿੱਚ ਲੋੜੀਂਦੇ ਸਨ।
ਇਹ ਮੁਕਾਬਲਾ ਸੋਨੀਪਤ ਦੇ ਖਰਖੋਦਾ ਪਿੰਡ ਦੇ ਚਿਨੌਲੀ ਰੋਡ ‘ਤੇ ਹੋਇਆ। ਇਹ ਕਾਰਵਾਈ ਡੀਸੀਪੀ ਕ੍ਰਾਈਮ ਬ੍ਰਾਂਚ ਅਮਿਤ ਗੋਇਲ ਅਤੇ ਸੋਨੀਪਤ ਐਸਟੀਐਫ ਦੀ ਟੀਮ ਨੇ ਸਾਂਝੇ ਤੌਰ ‘ਤੇ ਕੀਤੀ ਹੈ। ਤਿੰਨੇ ਸ਼ੂਟਰ ਹਰਿਆਣਾ ਪੁਲਿਸ ਲਈ ਸਿਰਦਰਦੀ ਬਣ ਗਏ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 5 ਪਿਸਤੌਲ ਬਰਾਮਦ ਕੀਤੇ ਹਨ। ਹਰਿਆਣਾ ਪੁਲਿਸ ਨੇ ਤਿੰਨਾਂ ‘ਤੇ ਕਈ ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਇਨ੍ਹਾਂ ਸ਼ੂਟਰਾਂ ਨੇ ਹਿਸਾਰ ਦੇ ਕਈ ਕਾਰੋਬਾਰੀਆਂ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਸੀ।