ਅੰਮ੍ਰਿਤਸਰ ‘ਚ ਬਾਊਂਸਰ ਦਾ ਬੇਰਹਿਮੀ ਨਾਲ ਕਤਲ, ਫਾਇਨਾਂਸ ਕੰਪਨੀ ‘ਚ ਕਰਦਾ ਸੀ ਕੰਮ
Bouncer Murder in Amritsar: ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਅੰਮ੍ਰਿਤਸਰ ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਬਾਉਂਸਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਦੇਰ ਸ਼ਾਮ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਗਿੱਲਾਂਵਾਲੀ ਤੋਂ ਬਹੁਤ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੀ ਇੱਕ ਨਿਜ਼ੀ ਫਾਇਨਾਂਸ ਕੰਪਨੀ ਵਿੱਚ ਬਾਊਂਸਰ ਵਜੋਂ ਨੌਕਰੀ ਕਰਨ ਵਾਲੇ ਹਰਮਨਪ੍ਰੀਤ ਸਿੰਘ ਦੀ ਇੱਟਾਂ ਨਾਲ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬਾਊਂਸਰ ਬੀਤੀ ਸ਼ਾਮ ਦੇਰ ਰਾਤ ਆਪਣੇ ਸਾਥੀਆਂ ਦੇ ਨਾਲ ਅੰਮ੍ਰਿਤਸਰ ਦੇ ਪਿੰਡ ਮੂਲੀ ਚੱਕ ਵਿੱਚ ਕੰਪਨੀ ਦੀਆਂ ਕਿਸ਼ਤਾਂ ਦੀ ਉਗਰਾਹੀ ਕਰਨ ਗਿਆ ਸੀ। ਘਰ ਵਾਲਿਆਂ ਕੋਲੋ ਕਿਸ਼ਤਾਂ ਦੇ ਪੈਸੇ ਮੰਗਣ ਤੇ ਮਾਮੂਲੀ ਤਕਰਾਰ ਛਿੱੜੀ, ਜਿਸ ਦੌਰਾਨ ਉਸ ਪਰਿਵਾਰ ਵੱਲੋਂ ਇੱਟਾਂ ਮਾਰ ਕੇ ਉਸ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾਂ ਪੁੱਤਰ ਸੀ। ਇਸ ਹਾਦਸੇ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿੱਚ ਕਾਫੀ ਗਮਗੀਨ ਮਾਹੌਲ ਹੋ ਗਿਆ ਹੈ। ਸਾਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਪਰਿਵਾਰ ਅਤੇ ਪਿੰਡ ਵਾਲੇ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲੱਗਾਈ ਜਾ ਰਹੀ ਹੈ।
ਦੇਰ ਸ਼ਾਮ ਨੂੰ ਕੀਤਾ ਜਾਵੇਗਾ ਸੰਸਕਾਰ
ਘਟਨਾ ਅੰਮ੍ਰਿਤਸਰ ਦੀ ਹੋਣ ਕਾਰਨ ਪੁਲਿਸ ਵੱਲੋਂ ਦੋਸ਼ੀਆਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਹਰਮਨਪ੍ਰੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਕਰਵਾਈਆ ਜਾ ਰਿਹਾ ਹੈ। ਅੱਜ ਦੇਰ ਸ਼ਾਮ ਤੱਕ ਮ੍ਰਿਤਕ ਦੀ ਦੇਹ ਉਸਦੇ ਜੱਦੀ ਪਿੰਡ ਲਿਆਂਦੀ ਜਾਵੇਗੀ ਅਤੇ ਉਸ ਤੋਂ ਬਾਅਦ ਸੰਸਕਾਰ ਕੀਤਾ ਜਾਵੇਗਾ।