ਘਰੇਲੂ ਕਲੇਸ਼ ਕਾਰਨ ਰਿਟਾਇਰਡ ਫੌਜੀ ਨੇ ਚਲਾਈਆਂ ਗੋਲੀਆਂ: ਪੁੱਤਰ ਦੀ ਮੌਕੇ ‘ਤੇ ਹੀ ਮੌਤ, ਪਤਨੀ ਗੰਭੀਰ ਜ਼ਖਮੀ
Khanna Murder Case: ਦੋਰਾਹਾ ਨੇੜੇ ਪਿੰਡ ਬੁਆਣੀ ਵਿੱਚ ਰਿਟਾਇਰਡ ਫ਼ੌਜੀ ਬਲਜਿੰਦਰ ਸਿੰਘ ਨੇ ਘਰੇਲੂ ਕਲੇਸ਼ ਕਾਰਨ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਅਤੇ ਪੁੱਤਰ 'ਤੇ ਗੋਲੀਆਂ ਚਲਾਈਆਂ। ਜਿਸ ਕਾਰਨ ਪੁੱਤਰ ਜਗਮੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ।

ਲੁਧਿਆਣਾ ਵਿੱਚ ਇੱਕ ਰਿਟਾਇਰਡ ਫੌਜੀ ਨੇ ਆਪਣੇ ਪੁੱਤਰ ਅਤੇ ਪਤਨੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਆਦ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਤਨੀ ਹਸਪਤਾਲ ਵਿੱਚ ਦਾਖਲ ਹੈ। ਦੋਰਾਹਾ ਦੇ ਪਿੰਡ ਬੁਆਣੀ ਵਿੱਚ ਕਾਰ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿਚਕਾਰ ਝਗੜਾ ਹੋ ਗਿਆ। ਦੱਸ ਦਈਏ ਕਿ ਇਹ ਘਟਨਾ ਮੰਗਲਵਾਰ ਦੇਰ ਸ਼ਾਮ ਵਾਪਰੀ। ਰਿਟਾਇਰ ਫੌਜੀ ਬਲਜਿੰਦਰ ਸਿੰਘ ਦੁੱਧ ਖਰੀਦਣ ਲਈ ਬਾਹਰ ਗਿਆ ਹੋਇਆ ਸੀ।
ਪੁੱਤਰ ਨੂੰ ਦੋਸਤ ਦੀ ਕਾਰ ਵਾਪਸ ਕਰਨ ਲਈ ਕਿਹਾ
ਇਸ ਦੌਰਾਨ ਉਨ੍ਹਾਂ ਦਾ ਪੁੱਤਰ ਜਗਮੀਤ ਸਿੰਘ ਤੇਜ਼ ਰਫ਼ਤਾਰ ਨਾਲ ਕਾਰ ਚਲਾਉਂਦਾ ਹੋਇਆ ਉਸ ਦੇ ਕੋਲੋਂ ਲੰਘ ਗਿਆ। ਘਰ ਵਾਪਸ ਆਉਂਦੇ ਸਮੇਂ, ਬਲਜਿੰਦਰ ਨੇ ਆਪਣੇ ਪੁੱਤਰ ਨੂੰ ਆਪਣੇ ਦੋਸਤ ਦੀ ਕਾਰ ਵਾਪਸ ਕਰਨ ਲਈ ਕਿਹਾ। ਇਸ ਮੁੱਦੇ ‘ਤੇ ਦੋਵਾਂ ਵਿਚਕਾਰ ਝਗੜਾ ਹੋ ਗਿਆ।
ਬਲਜਿੰਦਰ ਨੇ ਜਗਮੀਤ ਦੇ ਦੋਸਤ ਦੀ ਕਾਰ ਦੀਆਂ ਖਿੜਕੀਆਂ ਤੋੜ ਦਿੱਤੀਆਂ। ਜਗਮੀਤ ਨੇ ਆਪਣੇ ਪਿਤਾ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ। ਦੂਜੇ ਪੁੱਤਰ ਮਨਪ੍ਰੀਤ ਦੇ ਦਖਲ ਦੇਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਬਲਜਿੰਦਰ ਨੇ ਕਮਰੇ ਵਿੱਚੋਂ ਆਪਣਾ ਲਾਇਸੈਂਸੀ ਰਿਵਾਲਵਰ ਕੱਢ ਲਿਆ।
ਇਹ ਵੀ ਪੜ੍ਹੋ
ਗੁੱਸੇ ਵਿੱਚ ਆਏ ਬਲਜਿੰਦਰ ਸਿੰਘ ਨੇ ਤਿੰਨ ਗੋਲੀਆਂ ਚਲਾਈਆਂ
ਬਲਜਿੰਦਰ ਨੇ ਆਪਣੇ ਪੁੱਤਰ ‘ਤੇ ਤਿੰਨ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਤਨੀ ਬਲਵਿੰਦਰ ਕੌਰ ਦੇ ਮੋਢੇ ‘ਤੇ ਗੋਲੀ ਲੱਗੀ। ਮਨਪ੍ਰੀਤ ਮੁਤਾਬਕ ਪਿਤਾ ਤੇ ਜਗਮੀਤ ਵਿਚਕਾਰ ਝਗੜੇ ਆਮ ਸਨ। ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਜ਼ਖਮੀਆਂ ਨੂੰ ਪਹਿਲਾਂ ਦੋਰਾਹਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਫੋਰਟਿਸ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਬਲਜਿੰਦਰ ਸਿੰਘ ਫਰਾਰ ਹੈ। ਪੁਲਿਸ ਉਸ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।