ਇਨਸਾਨਿਅਤ ਸ਼ਰਮਸਾਰ… ਜਲੰਧਰ ‘ਚ 1.5 ਸਾਲ ਦੀ ਬੱਚੀ ਨਾਲ ਜ਼ਬਰ ਜਿਨਾਹ, ਨਾਬਾਲਗ ਮੁਲਜ਼ਮ ਗ੍ਰਿਫ਼ਤਾਰ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਨੇ ਪੁਸ਼ਟੀ ਕੀਤੀ ਕਿ ਨਾਬਾਲਗ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਬੱਚੀ ਦੇ ਨੇੜੇ ਹੀ ਕੁਆਰਟ 'ਚ ਰਹਿ ਰਿਹਾ ਸੀ।

ਜਲੰਧਰ ‘ਚ ਇੱਕ ਢੇਡ ਸਾਲ ਦੀ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ। ਰੇਪ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਮੁਲਜ਼ਮ ਨਾਬਾਲਗ ਹੈ। ਬੱਚੀ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਇਸ ਮਾਮਲੇ ‘ਚ ਇੱਕ ਪ੍ਰਵਾਸੀ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਪਰਮਿੰਦਰ ਸਿੰਘ ਥਿੰਢ ਨੇ ਪੁਸ਼ਟੀ ਕੀਤੀ ਕਿ ਨਾਬਾਲਗ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਬੱਚੀ ਦੇ ਪਰਿਵਾਰ ਦੇ ਕੁਆਰਟਰ ਨੇੜੇ ਹੀ ਅਲੱਗ ਕੁਆਰਟਰ ‘ਚ ਰਹਿ ਰਿਹਾ ਸੀ।
ਪੀੜਤ ਬੱਚੀ ਦੇ ਘਰ ਨਾਬਾਲਗ ਮੁਲਜ਼ਮ ਦਾ ਸੀ ਆਉਣਾ-ਜਾਣਾ
ਜਾਣਕਾਰੀ ਮੁਤਾਬਕ ਨਾਬਾਲਗ ਮੁਲਜ਼ਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਜਲੰਧਰ ਦੀ ਬਸਤੀ ਬਾਵਾ ਖੇਲ ਇਲਾਕੇ ਅਧੀਨ ਬਾਬਾ ਬੁਢਾ ਜੀ ਪੁੱਲ ਦੇ ਕੋਲ ਉਹ ਕਿਰਾਏ ‘ਤੇ ਰਹਿੰਦਾ ਸੀ। ਉਸ ਦੇ ਨਾਲ ਵਾਲੇ ਕੁਆਰਟਰ ‘ਚ ਪੀੜਤ ਬੱਚੀ ਆਪਣੇ ਪਰਿਵਾਰ ਨਾਲ ਰਹਿੰਦੀ ਸੀ।
ਮਲਜ਼ਮ ਦਾ ਪੀੜਿਤ ਬੱਚੀ ਦੇ ਘਰ ਆਉਣਾ-ਜਾਣਾ ਸੀ। ਪੀੜਤ ਬੱਚੀ ਦੀ ਮਾਂ ਵੀ ਉਸਨੂੰ ਨਹੀਂ ਰੋਕਦੀ ਸੀ, ਕਿਉਂਕਿ ਉਹ ਨਾਬਾਲਗ ਸੀ। ਪਰ, ਕੱਲ੍ਹ ਯਾਨੀ ਬੁੱਧਵਾਰ ਨੂੰ ਮੁਲਜ਼ਮ ਨੇ ਮੌਕਾ ਦੇਖ ਕੇ ਢੇਡ ਸਾਲ ਦੀ ਬੱਚੀ ਨਾਲ ਇਹ ਘਿਨੌਣੀ ਹਰਕਤ ਕੀਤੀ ਤੇ ਉੱਥੋਂ ਫ਼ਰਾਰ ਹੋ ਗਿਆ।
ਪੀੜਤ ਬੱਚੀ ਜਦੋਂ ਰੋਂਦੀ ਹੋਈ ਮਿਲੀ ਤਾ ਮਾਂ ਨੂੰ ਪਤਾ ਚੱਲਿਆ ਕਿ ਉਸ ਦੇ ਨਾਲ ਗਲਤ ਹੋਇਆ ਹੈ, ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਪੀੜਤ ਬੱਚੀ ਦਾ ਮੈਡਿਕਲ ਕਰਵਾਇਆ ਤੇ ਫ਼ਿਰ ਬੱਚੀ ਦੇ ਮਾਂ ਦੇ ਬਿਆਨ ‘ਤੇ ਐਫਆਈਆਰ ਦਰਜ਼ ਕੀਤੀ।