Live Updates: ਲੁਧਿਆਣਾ ‘ਚ ਕਰੰਟ ਲੱਗਣ ਨਾਲ ਬਿਜਲੀ ਲਾਈਨ ਮੈਨ ਦੀ ਹੋਈ ਮੌਤ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES
-
ਲੁਧਿਆਣਾ ‘ਚ ਕਰੰਟ ਲੱਗਣ ਨਾਲ ਬਿਜਲੀ ਲਾਈਨ ਮੈਨ ਦੀ ਹੋਈ ਮੌਤ
ਲੁਧਿਆਣਾ ਦੇ ਹਲਕਾ ਸਾਹਨੇਵਾਲ ਅਧੀਨ ਉੱਚੀ ਮੰਗਲੀ ਇਲਾਕੇ ਚ ਏਪੀ ਫੀਡਰ ਤੇ ਕੰਮ ਕਰ ਰਹੇ ਇੱਕ ਕੱਚੇ ਕਰਮਚਾਰੀ ਲੈਂਡਮੈਨ ਦੀ ਮੌਤ ਹੋ ਗਈ ਹੈ।
-
ਪੁੰਛ ‘ਚ ਡਰੋਨ ਰਾਹੀਂ ਸੁੱਟੇ ਗਏ ਹਥਿਆਰਾਂ ਦਾ ਜ਼ਖੀਰਾ ਬਰਾਮਦ
ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਖੰਤਰ ਖੇਤਰ ਵਿੱਚ ਡਰੋਨਾਂ ਰਾਹੀਂ ਵਿਸਫੋਟਕ, ਹਥਿਆਰ ਅਤੇ ਗੋਲਾ ਬਾਰੂਦ ਸੁੱਟਿਆ ਗਿਆ। ਇਹ ਖੇਪ ਤਲਾਸ਼ੀ ਮੁਹਿੰਮ ਦੌਰਾਨ ਮਿਲੀ।
-
ਬਰਨਾਲਾ ‘ਚ ਨਿੱਜੀ ਸਕੂਲ ਬੱਸ ਹਾਦਸਾਗ੍ਰਸਤ, ਕੰਡਕਟਰ ਦੀ ਮੌਤ
ਬਰਨਾਲਾ ‘ਚ ਇੱਕ ਨਿੱਜੀ ਸਕੂਲ ਦੀ ਬੱਸ ਹਾਦਸਾਗ੍ਰਸਤ ਹੋ ਗਈ ਹੈ। ਇਸ ਦੌਰਾਨ ਕੰਡਕਟਰ ਦੀ ਮੌਤ ਹੋ ਗਈ ਹੈ। ਇਸ ਬੱਸ ਚ 32 ਬੱਚੇ ਵੀ ਸਵਾਰ ਸਨ।
-
ਕਪਿਲ ਸਰਮਾ ਦੇ ਕੈਨੇਡਾ ਵਾਲੇ ਕੈਫੇ ‘ਤੇ ਫਾਇਰਿੰਗ
ਕਮੇਡੀਅਨ ਕਪਿਲ ਸਰਮਾ ਦੇ ਕੈਨੇਡਾ ਵਾਲੇ ਕੈਫੇ ‘ਤੇ ਫਾਇਰਿੰਗ ਦੀ ਖ਼ਬਰ ਸਾਹਮਣੇ ਆਈ ਹੈ। ਹਾਲ ‘ਚ ਹੀ KAP’s Cafe ਖੁੱਲਿਆ ਸੀ।
-
ਫਿਰੋਜ਼ਪੁਰ ‘ਚ ਜਮੀਨੀ ਵਿਵਾਦ ਮਾਮਲੇ ‘ਚ ਮਹਿਲਾ ਦਾ ਗਲਾ ਵੱਢ ਕੇ ਕੀਤਾ ਕਤਲ
ਫਿਰੋਜ਼ਪੁਰ ਵਿੱਚ ਜਮੀਨੀ ਵਿਵਾਦ ਮਾਮਲੇ ਦੇ ਵਿੱਚ ਪਿੰਡ ਫੱਤੂਵਾਲਾ ਵਿਖੇ ਇੱਕ ਮਹਿਲਾ ਦਾ ਗਲਾ ਵੱਢ ਕੇ ਕਤਲ ਕੀਤਾ ਹੈ। ਇਸ ਦੌਰਾਨ 2 ਮਹਿਲਾ ਗੰਭੀਰ ਰੂਪ ਵਿੱਚ ਜਖ਼ਮੀ ਹੋਇਆ ਹਨ।
-
ਜਲੰਧਰ ਪਹੁੰਚੇ ਹਰਿਆਣਾ ਦੇ CM ਸੈਣੀ, SYL ਦੇ ਮੁੱਦੇ ‘ਤੇ ਦਿੱਤਾ ਇਹ ਜਵਾਬ
ਨਾਇਬ ਸਿੰਘ ਸੈਣੀ ਜਲੰਧਰ ਦੇ ਨੂਰਮਹਿਲ ਸਥਿਤ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਪਹੁੰਚੇ ਹਨ।
-
ਫਰੀਦਕੋਟ ‘ਚ ਕਬੱਡੀ ਖਿਡਾਰੀ ਤੇ ਹਮਲਾ, ਗੰਭੀਰ ਜਖ਼ਮੀ
ਫਰੀਦਕੋਟ ‘ਚ ਕਬੱਡੀ ਖਿਡਾਰੀ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ, ਜਿਸ ਦੇ ਚੱਲਦੇ ਉਹ ਗੰਭੀਰ ਜਖ਼ਮੀ ਹੋ ਗਿਆ ਹੈ।
-
ਮੋਗਾ ਫਾਇਰਿੰਗ ਮਾਮਲੇ ‘ਚ ਲੰਡਾ ਦਾ ਗੁਰਗਾ ਗ੍ਰਿਫ਼ਤਾਰ
ਪੁਲਿਸ ਨੇ ਗੋਲੀਬਾਰੀ ਕਰਨ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।
-
ਪੰਜਾਬ ਕੈਬਿਨਟ ਦੀ ਮੀਟਿੰਗ ਜਾਰੀ, ਵਿਧਾਨ ਸਭਾ ਇਜਲਾਸ ਨੂੰ ਲੈ ਕੇ ਤਿਆਰੀ!
ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਜਾਰੀ ਹੈ। ਇਸ ‘ਚ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਅੱਜ ਦੋ ਦਿਨਾਂ ਦਾ ਵਿਸ਼ੇਸ਼ ਵਿਧਾਨ ਸਭਾ ਇਜਲਾਸ ਵੀ ਸ਼ੁਰੂ ਹੋ ਗਿਆ ਹੈ, ਹਾਲਾਂਕਿ ਵਿਧਾਨ ਸਭਾ ਦੀ ਕਾਰਵਾਈ ਕੁੱਝ ਹੀ ਸਮੇਂ ਤੱਕ ਚੱਲੀ। ਇਸ ‘ਚ ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ, ਸਾਬਕਾ ਕੈਬਨਿਟ ਮੰਤਰੀ ਸੁਖਦੇਵ ਢੀਂਡਸਾ, ਅਬੋਹਰ ਕਪੜਾ ਵਪਾਰੀ ਸੰਜੇ ਵਰਮਾ ਤੇ ਅਹਿਮਦਾਬਾਦ ਪਲੇਨ ਕ੍ਰੈਸ਼ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੇ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਸਵੇਰ 10 ਵਜੇ ਤੱਕ ਮੁਲਤਵੀ ਕਰ ਦਿੱਤੀ।
-
ਅਗਲੀ ਵਾਰ ਬਾਰਿਸ਼ ਵੇਲੇ ਦਿੱਲੀ ਦੀ ਸਥਿਤੀ ਹੋਰ ਬਿਹਤਰ ਹੋਵੇਗੀ – ਮੁੱਖ ਮੰਤਰੀ ਰੇਖਾ ਗੁਪਤਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਰਾਜਧਾਨੀ ਵਿੱਚ ਮਾਨਸੂਨ ‘ਤੇ ਕਿਹਾ, “ਅਸੀਂ ਮਿੰਟੋ ਬ੍ਰਿਜ ਅਤੇ ਹੋਰ ਕਈ ਥਾਵਾਂ ‘ਤੇ ਵਾਰ-ਵਾਰ ਗਏ ਅਤੇ ਕੰਮ ਹੋਇਆ। ਇਸ ਵਾਰ ਦਿੱਲੀ ਨੇ ਦੇਖਿਆ ਹੈ ਕਿ ਇੰਨੀ ਭਾਰੀ ਬਾਰਿਸ਼ ਦੇ ਬਾਵਜੂਦ, ਹਰ ਬਾਰਿਸ਼ ਵਾਂਗ ਪਾਣੀ ਭਰਿਆ ਨਹੀਂ ਸੀ। ਆਈਟੀਓ ਅਤੇ ਬਾਰਾਪੁਲਾ ਵਰਗੇ ਖੇਤਰ ਵੀ ਮੀਂਹ ਵਿੱਚ ਸੁਚਾਰੂ ਢੰਗ ਨਾਲ ਚੱਲੇ। ਜਿੱਥੇ ਅਜੇ ਵੀ ਪਾਣੀ ਭਰਿਆ ਹੋਇਆ ਹੈ, ਅਸੀਂ ਉਨ੍ਹਾਂ ਨੂੰ ਵੀ ਠੀਕ ਕਰਾਂਗੇ ਅਤੇ ਅਗਲੀ ਬਾਰਿਸ਼ ਵਿੱਚ ਦਿੱਲੀ ਬਿਹਤਰ ਸਥਿਤੀ ਵਿੱਚ ਹੋਵੇਗੀ।”
#WATCH दिल्ली: दिल्ली की मुख्यमंत्री रेखा गुप्ता ने दिल्ली में मानसून पर कहा, “हम मिंटो ब्रिज और तमाम जगहों पर बार-बार गए और काम किया गया। दिल्ली ने इस बार देखा है कि इतनी भारी बारिश के बावजूद उस तरह का जलभराव नहीं हुआ जो हर बारिश में देखा जाता था। ITO और बारापुला जैसा इलाका भी pic.twitter.com/221P3wNpQF
— ANI_HindiNews (@AHindinews) July 10, 2025
-
ਜੰਮੂ: ਕਠੂਆ ਨੇੜੇ ਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਗੱਡੀਆਂ ਪ੍ਰਭਾਵਿਤ
ਜੰਮੂ ਦੇ ਸਾਂਬਾ ਤੋਂ ਪੰਜਾਬ ਜਾ ਰਹੀ ਇੱਕ ਮਾਲ ਗੱਡੀ ਲਖਨਪੁਰ, ਕਠੂਆ ਨੇੜੇ ਪਟੜੀ ਤੋਂ ਉਤਰ ਗਈ। ਜਾਣਕਾਰੀ ਅਨੁਸਾਰ, ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਟਰੈਕ ‘ਤੇ ਚਿੱਕੜ ਜਮ੍ਹਾ ਹੋਣ ਕਾਰਨ ਮਾਲ ਗੱਡੀ ਪਟੜੀ ਤੋਂ ਉਤਰ ਗਈ। ਫਿਲਹਾਲ ਜੰਮੂ ਤੋਂ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਜਦੋਂ ਕਿ ਪੰਜਾਬ ਜਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜੰਮੂ ਆਉਣ ਵਾਲੀਆਂ ਰੇਲ ਗੱਡੀਆਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ।
-
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਕੱਲ੍ਹ ਸਵੇਰ ਤੱਕ ਮੁਲਤਵੀ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਕੱਲ੍ਹ ਸਵੇਰ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ‘ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਤਰਤਾਰਨ ਦੇ ਵਿਧਾਇਕ ਡਾ.ਕਸ਼ਮੀਰ ਸਿੰਘ ਸੋਹਲ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਢੀਂਡਸਾ, ਅਹਿਮਦਾਬਾਦ ਪਲੇਨ ਕ੍ਰੈਸ਼ ਦੇ ਮ੍ਰਿਤਕਾਂ ਤੇ ਹੋਰ ਕਈ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।
-
ਗੁੜਗਾਓਂ: ਮੀਂਹ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ WFH ਦੀ ਸਲਾਹ
ਗੁੜਗਾਓਂ ਵਿੱਚ ਭਾਰੀ ਮੀਂਹ ਕਾਰਨ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਗੁੜਗਾਓਂ ਦੀ ਸਥਿਤੀ ਨੂੰ ਦੇਖਦੇ ਹੋਏ, ਪ੍ਰਸ਼ਾਸਨ ਨੇ ਕੰਪਨੀਆਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਹੈ।
-
ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਇਜ਼ਲਾਸ ਅੱਜ ਤੋਂ ਸ਼ੁਰੂ
ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਇਜਲਾਸ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਸਰਕਾਰ ਬੇਅਦਬੀ ‘ਤੇ ਬਿੱਲ ਲਿਆ ਸਕਦੀ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ‘ਤੇ ਚਰਚਾ ਚੱਲ ਰਹੀ ਸੀ। ਸੀਐਮ ਭਗਵੰਤ ਮਾਨ ਨੇ ਇਸ ਮਾਮਲੇ ‘ਚ ਧਰਮ ਤੇ ਕਾਨੂੰਨ ਮਾਹਿਰਾਂ ਨਾਲ ਮੀਟਿੰਗ ਵੀ ਕੀਤੀ ਸੀ।