ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅੰਮ੍ਰਿਤਸਰ ‘ਚ ਪੁਲਿਸ ਤੇ ਸ਼ੂਟਰ ਵਿਚਾਲੇ ਮੁੱਠਭੇੜ, ਇੱਕ ਗੰਭੀਰ ਜ਼ਖਮੀ; ਮੁੱਖ ਸਾਜ਼ਿਸ਼ਕਰਤਾ ਨਿਸ਼ਾਨ ਸਿੰਘ ਦੀ ਤਲਾਸ਼ ਜਾਰੀ

Amritsar Varinder Murder case: ਅੰਮ੍ਰਿਤਸਰ ਵਿੱਚ ਵਰਿੰਦਰ ਸਿੰਘ ਕਤਲ ਕੇਸ ਪੁਲਿਸ ਨੇ ਸੁਲਝਾ ਲਿਆ ਹੈ, ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਸ਼ੂਟਰ ਪੁਲਿਸ ਐਨਕਾਉਂਟਰ ਦੌਰਾਨ ਜ਼ਖਮੀ ਹੋਇਆ। ਜਾਂਚ ਤੋਂ ਪਤਾ ਲੱਗਾ ਕਿ ਕਤਲ ਦੀ ਸਾਜ਼ਿਸ਼ ਵਿਦੇਸ਼ 'ਚ ਬੈਠੇ ਨਿਸ਼ਾਨ ਸਿੰਘ ਨੇ ਬੱਚੇ ਦੀ ਕਸਟਡੀ ਦੇ ਝਗੜੇ ਕਾਰਨ ਰਚੀ ਸੀ। ਮੁੱਖ ਸਾਜ਼ਿਸ਼ਕਰਤਾ ਦੀ ਭਾਲ ਜਾਰੀ ਹੈ।

ਅੰਮ੍ਰਿਤਸਰ 'ਚ ਪੁਲਿਸ ਤੇ ਸ਼ੂਟਰ ਵਿਚਾਲੇ ਮੁੱਠਭੇੜ, ਇੱਕ ਗੰਭੀਰ ਜ਼ਖਮੀ; ਮੁੱਖ ਸਾਜ਼ਿਸ਼ਕਰਤਾ ਨਿਸ਼ਾਨ ਸਿੰਘ ਦੀ ਤਲਾਸ਼ ਜਾਰੀ
Follow Us
lalit-sharma
| Updated On: 20 Nov 2025 18:53 PM IST

ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਖੇਤਰ ਵਿੱਚ 18 ਨਵੰਬਰ ਦੀ ਸਵੇਰ ਹੋਏ ਵਰਿੰਦਰ ਸਿੰਘ ਕਤਲ ਮਾਮਲੇ ਨੂੰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਸੁਲਝਾ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸ਼ੂਟਰਾਂ- ਜੋਬਨਪ੍ਰੀਤ ਉਰਫ਼ ਜੋਬਨ ਅਤੇ ਸੁਖਬੀਰ ਸਿੰਘ ਉਰਫ਼ ਸੁੱਖ, ਨਿਵਾਸੀ ਮਾਹਲ ਕਲਾਨੌਰ (ਉਮਰ ਲਗਭਗ 22 ਸਾਲ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਨੌਜਵਾਨ ਕਤਲ ਦੀ ਘਟਨਾ ਵਿੱਚ ਸਿੱਧੇ ਤੌਰ ਤੇ ਸ਼ਾਮਲ ਸਨ।

ਪੁਲਿਸ ਜਾਂਚ ਦੌਰਾਨ ਹੋਏ ਅਹਿਮ ਖੁਲਾਸੇ

ਪੁਲਿਸ ਤਫ਼ਤੀਸ਼ ਦੌਰਾਨ ਇਹ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਕਿ ਪੂਰੀ ਸਾਜ਼ਿਸ਼ ਨਿਸ਼ਾਨ ਸਿੰਘ ਨਾਂ ਦੇ ਵਿਅਕਤੀ ਨੇ ਰਚੀ ਸੀ, ਜੋ ਇਸ ਸਮੇਂ ਵਿਦੇਸ਼ ਵਿੱਚ ਬੈਠਾ ਹੋਇਆ ਹੈ। ਨਿਸ਼ਾਨ ਸਿੰਘ ਦਾ ਲੰਬੇ ਸਮੇਂ ਤੋਂ ਆਪਣੀ ਪਤਨੀ ਅਰਸ਼ਪ੍ਰੀਤ ਕੌਰ ਨਾਲ ਬੱਚੇ ਦੀ ਕਸਟਡੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਅਰਸ਼ਪ੍ਰੀਤ ਕੌਰ ਮ੍ਰਿਤਕ ਵਰਿੰਦਰ ਸਿੰਘ ਦੀ ਭਾਂਜੀ ਹੈ ਅਤੇ ਉਹ ਉਸ ਦੀ ਕਾਨੂੰਨੀ ਮਦਦ ਕਰ ਰਿਹਾ ਸੀ। ਇਸ ਰੰਜਿਸ਼ ਦੇ ਨਤੀਜੇ ਵਜੋਂ, ਨਿਸ਼ਾਨ ਸਿੰਘ ਨੇ ਦੋ ਨੌਜਵਾਨ ਸ਼ੂਟਰਾਂ ਨੂੰ ਦੁਬਈ ਸੈਟਲ ਕਰਨ ਦਾ ਲਾਲਚ ਦੇ ਕੇ ਇਸ ਜੁਰਮ ਲਈ ਤਿਆਰ ਕੀਤਾ। ਉਹਨਾਂ ਨੂੰ ਹਥਿਆਰ ਤੱਕ ਮੁਹੱਈਆ ਕਰਵਾਇਆ ਗਿਆ।

ਵਰਿੰਦਰ ਸਿੰਘ ਨੂੰ ਨੇੜੇ ਤੋਂ ਗੋਲੀ ਮਾਰੀ

ਵਰਿੰਦਰ ਸਿੰਘ ਨੂੰ ਬਹੁਤ ਨੇੜੇ ਤੋਂ ਗੋਲੀ ਮਾਰੀ ਗਈ। ਜਿਸ ਤੋਂ ਬਾਅਦ ਉਸ ਦੀ ਹਸਪਤਾਲ ਪਹੁੰਚਣ ਤੇ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਨਿਸ਼ਾਨ ਸਿੰਘ ਦੇ ਭੈਣ-ਭੈਣੋਈ—ਗੁਰਲਾਲ ਅਤੇ ਪਰਮਜੀਤ ਕੌਰ, ਨਿਵਾਸੀ ਤਰਨਤਾਰਨ ਨੂੰ ਕਾਬੂ ਕੀਤਾ ਸੀ, ਜੋ ਉਸ ਦੀ ਪੱਖਦਾਰੀ ਕਰ ਰਹੇ ਸਨ।

ਰਿਕਵਰੀ ਲਈ ਗਈ ਪੁਲਿਸ ਪਾਰਟੀ ਤੇ ਚਲਾਈ ਗੋਲੀ

ਸ਼ੂਟਰ ਜੋਬਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਵਾਰਦਾਤ ਲਈ ਵਰਤੀ ਪਿਸਤੌਲ ਛੇਹਰਟਾ ਵਿਖੇ ਇੱਕ ਥਾਂ ਲੁਕਾਈ ਹੋਈ ਹੈ। ਰਿਕਵਰੀ ਲਈ ਗਈ ਪੁਲਿਸ ਪਾਰਟੀ ਤੇ ਆਰੋਪੀ ਨੇ ਅਚਾਨਕ ਪਿਸਤੌਲ ਦੀ ਕੋਕ ਕੱਢ ਕੇ ਗੋਲੀ ਚਲਾ ਦਿੱਤੀ। ਗੋਲੀ ਹੈਡ ਕਾਂਸਟੇਬਲ ਗੁਰਿੰਦਰ ਸਿੰਘ ਦੇ ਕੰਨ ਦੇ ਨੇੜੇ ਤੋਂ ਲੰਘੀ, ਪਰ ਉਹ ਬਚ ਗਏ। ਜਵਾਬੀ ਫਾਇਰਿੰਗ ਵਿੱਚ ਐਸਐਚਓ ਲਵਪ੍ਰੀਤ ਵੱਲੋਂ ਚਲਾਈ ਗੋਲੀ ਸ਼ੂਟਰ ਦੀ ਲੱਤ ਵਿੱਚ ਲੱਗੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭੇਜਿਆ ਗਿਆ ਅਤੇ ਦੋਵੇਂ ਸ਼ੂਟਰ ਗ੍ਰਿਫ਼ਤਾਰ ਹੋ ਗਏ।

ਮੁੱਖ ਸਾਜ਼ਿਸ਼ਕਰਤਾ ਨਿਸ਼ਾਨ ਸਿੰਘ ਦੀ ਤਲਾਸ਼ ਜਾਰੀ

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਕੇਸ ਪੂਰੀ ਤਰ੍ਹਾਂ ਸੁਲਝਾ ਲਿਆ ਗਿਆ ਹੈ ਤੇ ਹੁਣ ਮੁੱਖ ਸਾਜ਼ਿਸ਼ਕਰਤਾ ਨਿਸ਼ਾਨ ਸਿੰਘ ਲਈ ਪੁਲਿਸ ਭਾਲ ਕਰ ਰਹੀ ਹੈ।

Sydney Attack: ਸਿਡਨੀ ਵਿਚ ਗੋਲੀਬਾਰੀ ਦਾ ਪਾਕਿਸਤਾਨ ਕੁਨੈਕਸ਼ਨ, ਨਵੀਦ ਅਕਰਸ ਦਾ ਵੀਡੀਓ ਆਇਆ ਸਾਹਮਣੇ
Sydney Attack: ਸਿਡਨੀ ਵਿਚ ਗੋਲੀਬਾਰੀ ਦਾ ਪਾਕਿਸਤਾਨ ਕੁਨੈਕਸ਼ਨ, ਨਵੀਦ ਅਕਰਸ ਦਾ ਵੀਡੀਓ ਆਇਆ ਸਾਹਮਣੇ...
61 ਸਾਲ ਦੀ ਉਮਰ ਤੇ 12 ਸਕਿੰਟਾਂ 'ਚ 18 ਪੁਸ਼-ਅੱਪ, ਫੌਜ ਮੁਖੀ ਦਾ ਇਹ ਵੀਡੀਓ ਕੀ ਤੁਸੀਂ ਦੇਖਿਆ?
61 ਸਾਲ ਦੀ ਉਮਰ ਤੇ 12 ਸਕਿੰਟਾਂ 'ਚ 18 ਪੁਸ਼-ਅੱਪ, ਫੌਜ ਮੁਖੀ ਦਾ ਇਹ ਵੀਡੀਓ ਕੀ ਤੁਸੀਂ ਦੇਖਿਆ?...
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...