Police Raid: ਅੰਮ੍ਰਿਤਸਰ ‘ਚ ਡਿਸਕਸ ਦੀ ਆੜ ‘ਚ ਹੁੱਕਾ ਬਾਰ, ਪੁਲਿਸ ਨੇ ਕੀਤੀ ਰੇਡ
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਪੁਲਿਸ ਨੇ ਡਿਸਕ ਤੇ ਰੇਡ ਕੀਤੀ। ਜਿੱਥੇ ਹੁੱਕਾ ਬਾਰ ਚੱਲ ਰਿਹਾ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਇਆ ਡਿਸਕ ਦੇ ਮਾਲਿਕ ਨੂੰ ਗ੍ਰਿਫਤਾਰ ਕਰ ਲਿਆ ਹੈ।

ਅੰਮ੍ਰਿਤਸਰ ਨਿਊਜ਼। ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਦੇਰ ਰਾਤ ਪੁਲਿਸ ਨੇ ਡਿਸਕ ਦੀ ਆੜ ‘ਚ ਚੱਲ ਰਹੇ ਹੁੱਕਾ ਬਾਰ ‘ਤੇ ਰੇਡ (Raid) ਕੀਤੀ ਹੈ। ਜਿੱਥੇ ਕਾਫੀ ਛੋਟੀ ਉਮਰ ਦੇ ਕੁੜੀਆਂ ਮੁੰਡੇ ਹੁੱਕੇ ਦਾ ਸੇਵਨ ਕਰ ਰਹੇ ਸਨ। ਪੁਲਿਸ ਨੇ ਬਲਾਇੰਡ ਟਾਈਗਰ ਨਾਮ ਦੇ ਰੈਸਟੋਰੈਂਟ ਵਿੱਚ ਚੱਲ ਰਹੇ ਹੁੱਕ ਬਾਰ ਮਾਮਲੇ ਵਿੱਚ ਰੈਸਟੋਰੈਂਟ ਦੇ ਮਾਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਅੰਦਰ ਮੌਜੂਦ ਗਾਹਕ ਰੌਲਾ ਸੁਣ ਕੇ ਭੱਜਣ ‘ਚ ਕਾਮਯਾਬ ਹੋ ਗਏ।
ਪੁਲਿਸ ਨੇ ਛਾਪੇਮਾਰੀ ਦੌਰਾਨ ਚਾਲੂ ਹਲਾਤ ਵਿੱਚ ਪੰਜ ਦੇ ਕਰੀਬ ਹੁੱਕੇ ਕਾਬੂ ਕੀਤੇ ਹਨ। ਪੁਲਿਸ ਦੇ ਹੱਥ ਕੁਝ ਇਤਰਾਜ਼ਯੋਗ ਵੀਡੀਓਜ਼ (Videos) ਵੀ ਲੱਗੀਆਂ ਹਨ, ਜਿਨ੍ਹਾਂ ਵਿੱਚ ਨੌਜਵਾਨ ਸ਼ਰਾਬ ਆਦਿ ਉਡਾਉਂਦੇ ਨਜ਼ਰ ਆ ਰਹੇ ਹਨ।