Crime News: ਪਿਸਤੌਲ ਦੀ ਨੌਕ ‘ਤੇ ਦੋ ਦੁਕਾਨਾਂ ‘ਚ ਲੁੱਟ, ਲੁਟੇਰੇ ਫਰਾਰ, CCTV ‘ਚ ਤਸਵੀਰਾਂ ਕੈਦ
ਬਦਮਾਸ਼ਾਂ ਪਿਸਤੋਲ ਦੀ ਨੋਕ ਤੇ ਉਨ੍ਹਾਂ ਦੇ ਰੈਸਟੋਰੈਂਟ ਦੇ ਗੱਲੇ ਵਿਚੋ 50 ਹਜਾਰ ਰੁਪਏ ਦੇ ਕਰੀਬ ਸੇਲ ਤੇ ਕੁੱਝ ਸਮਾਨ ਲੈਕੇ ਫਰਾਰ ਹੋ ਗਏ। ਪੀੜਿਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਤਿੰਨ ਮਿੰਟ ਵਿਚ ਹੀ ਇਹ ਲੋਕ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਏ।
ਅੰਮ੍ਰਿਤਸਰ ਨਿਊਜ: ਇੱਥੋਂ ਦੇ ਇਲਾਕਾ ਮਜੀਠਾ ਰੋਡ ਬਾਈ ਪਾਸ ਤੇ ਬੀਤੀ ਰਾਤ ਲੁਟੇਰਿਆਂ ਵੱਲੋ ਪਿਸਤੋਲ ਦੀ ਨੋਕ ਤੇ ਦੋ ਦੁਕਾਨਾਂ ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਰੈਸਟੋਰੈਂਟ ਅਤੇ ਇੱਕ ਦੁੱਧ ਦੀ ਡੇਅਰੀ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਵੱਲੋਂ ਦਿੱਤੀਆਂ ਇਨ੍ਹਾਂ ਵਾਰਦਾਤਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ।
ਪੁਲਿਸ ਨੂੰ ਦਿੱਤੀ ਸਿਕਾਇਤ ਵਿੱਚ ਰੈਸਟੋਰੈਂਟ ਦੇ ਮਾਲਿਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਜੀਠਾ ਬਾਈ ਪਾਸ ਤੇ ਨੌਸ਼ਹਿਰਾ ਪਿੰਡ ਦੇ ਬਾਹਰ ਰੈਸਟੋਰੈਂਟ ਹੈ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੀ ਫੈਮਿਲੀ ਦੇ ਨਾਲ ਬੈਠਾ ਖਾਣਾ ਖਾ ਰਹੇ ਸਨ। ਉਦੋਂ ਮੂੰਹ ਕੱਪੜੇ ਨਾਲ ਲਪੇਟੇ ਹੋਏ ਪੰਜ ਦੇ ਕਰੀਬ ਨੌਜਵਾਨਾਂ ਵੱਲੋਂ ਬਾਹਰ ਗੋਲੀ ਚਲਾਈ ਗਈ। ਉਨ੍ਹਾਂ ਸਮਝਿਆ ਕੀ ਬਾਹਰ ਕੋਈ ਸੀਸ਼ੇ ਦਾ ਬਲਾਸਟ ਹੋਇਆ ਹੈ। ਜਦੋਂ ਉਹ ਬਾਹਰ ਜਾਉਣ ਲੱਗੇ ਤੇ ਉਹ ਪੰਜੇ ਨੋਜਵਾਨ ਸਾਡੇ ਰੈਸਟੋਰੈਂਟ ਦੇ ਅੰਦਰ ਆ ਗਏ। ਉਨ੍ਹਾਂ ਦੇ ਹੱਥਾਂ ਵਿਚ ਤੇਜਧਾਰ ਹਥਿਆਰ ਤੇ ਪਿਸਤੋਲਾਂ ਸਨ।


