Faridkot ‘ਚ ਅੰਮ੍ਰਿਤਪਾਲ ਸਿੰਘ ਦੇ ਚਾਰ ਸਾਥੀ ਗ੍ਰਿਫਤਾਰ, ਪੁਲਿਸ ਨੇ ਕੱਢਿਆ ਫਲੈਗ ਮਾਰਚ
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਪੁਲਿਸ ਨੇ ਧਾਰਾ 107/151 ਤਹਿਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਹਾਲੇ ਚਾਰ ਨੂੰ ਹੀ ਜੇਲ੍ਹ ਭੇਜਿਆ ਗਿਆ ਹੈ।
Amritpal Singh: ਪਿਸਤੌਲ ਵਿਖਾਈ, ਜਾਨੋਂ ਮਾਰਨ ਦੀ ਦਿੱਤੀ ਧਮਕੀ… ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇੱਕ ਹੋਰ FIR
ਫਰੀਦਕੋਟ: ਇੱਕ ਪਾਸੇ ਜਿਥੇ ਬੀਤੇ 2 ਦਿਨਾਂ ਤੋਂ ਭਗੋੜੇ ਅਮ੍ਰਿਤਪਾਲ ਸਿੰਘ (Amritpal Singh) ਦੀ ਪੰਜਾਬ ਭਰ ਭਾਲ ਕੀਤੀ ਜਾ ਰਹੀ ਹੈ, ਉੱਥੇ ਹੀ ਉਸਦੇ ਸਮਰਥਕਾਂ ਤੇ ਵੀ ਪੁਲਿਸ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪੂਰੇ ਸੂਬੇ ਵਿੱਚ ਪੁਲਿਸ ਵੱਲੋਂ ਕੇਂਦਰੀ ਹਥਿਆਰਬੰਦ ਫੋਰਸਾਂ ਨਾਲ ਮਿਲ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਮਰੱਥਕਾਂ ਦੀ ਧਰ ਪਕੜ ਕੀਤੀ ਜਾ ਰਹੀ ਹੈ। ਕਈ ਸਮਰਥਕਾਂ ਵੱਲੋਂ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਫਰੀਦਕੋਟ ਜਿਲ੍ਹੇ ਵਿਚ ਵੀ ਫਰੀਦਕੋਟ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰੱਥਕਾਂ ਤੇ ਸਖਤ ਨਜਰ ਰੱਖੀ ਹੋਈ ਹੈ ਅਤੇ ਪੁਲਿਸ ਵੱਲੋਂ ਉਹਨਾਂ ਦੀਆ ਪਲ-ਪਲ ਦੀਆ ਗਤੀਵਿਧੀਆਂ ਨੂੰ ਨੋਟ ਕਰ ਰਹੀ ਹੈ।ਫਰੀਦਕੋਟ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ ਜਿੰਨਾ ਬਾਰੇ ਪੁਲਿਸ ਨੂੰ ਲਗਦਾ ਸੀ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਚੱਲ ਰਹੀ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰ ਸਕਦੇ ਹਨ ਜਾਂ ਕੋਈ ਬਿਆਨ ਬਾਜੀ ਜਾਰੀ ਕਰਕੇ ਜਿਲ੍ਹੇ ਅੰਦਰ ਕਾਨੂੰਨ ਵਿਵਸਥਾ ਨੂੰ ਖਤਰਾ ਪੈਦਾ ਹੋ ਸਕਦਾ ਹੋਵੇ।


