Amritpal Met Jathedar: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਮਿਲਿਆ ਅਮ੍ਰਿਤਪਾਲ ਸਿੰਘ
Central Force in Punjab: ਮਾਰਚ ਮਹੀਨੇ ਦੌਰਾਨ ਪੰਜਾਬ 'ਚ ਦੇਸ਼ ਵਿਰੋਧੀ ਅਨਸਰ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਜਾਣਕਾਰੀ ਮੁਤਾਬਕ, ਅਮ੍ਰਿਤਪਾਲ ਸਿੰਘ ਤੇ ਹਮਲਾ ਕਰਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ। ਇਸ ਲਈ ਸੀਐੱਮਭਗਵੰਤ ਮਾਨ ਦੀ ਮੰਗ ਤੇ ਕੇਂਦਰ ਹਥਿਆਰਬੰਦ ਫੋਰਸਾਂ ਨੂੰ ਜਲਦ ਪੰਜਾਬ ਚ ਤਾਇਨਾਤ ਕਰਨ ਜਾ ਰਿਹਾ ਹੈ।
ਅਮ੍ਰਿਤਸਰ ਨਿਊਜ : ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਸ਼ੁਕੱਰਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦਾ ਸਬੰਧ ਅਜਨਾਲਾ ਹਿੰਸਾ ਦੌਰਾਨ ਪਾਲਕੀ ਸਾਹਿਬ ਲੈ ਜਾਣ ਦੇ ਮੁੱਦੇ ਨਾਲ ਹੋ ਸਕਦਾ ਹੈ। ਕਿਉਂਕਿ ਅਮ੍ਰਿਤਪਾਲ ਵੱਲੋਂ ਪ੍ਰਦਰਸ਼ਨ ਦੌਰਾਨ ਪਾਲਕੀ ਸਾਹਿਬ ਲੈ ਜਾਉਣ ਤੇ ਸਿਆਸੀ ਆਗੂਆਂ ਦੇ ਨਾਲ-ਨਾਲ ਧਾਰਮਿਕ ਜੱਥੇਬੰਦੀਆਂ ਨੇ ਵੀ ਭਰਪੂਰ ਨਿੰਦਾ ਕੀਤੀ ਸੀ।
ਅਮ੍ਰਿਤਪਾਲ ਨੇ ਨਹੀਂ ਦਿੱਤਾ ਸਹੀ ਜਵਾਬ
ਇਸ ਮੁਲਾਕਾਤ ਨੂੰ ਲੈ ਕੇ ਜਦੋਂ ਮੀਡੀਆਂ ਨੇ ਅਮ੍ਰਿਤਪਾਲ ਤੋਂ ਸਵਾਲ ਕੀਤਾ ਤਾਂ ਉਸਨੇ ਸਵਾਲ ਨੂੰ ਟਾਲਦਿਆਂ ਕਿਹਾ ਕਿ ਆਈ ਮੌਤ ਨੂੰ ਕੋਈ ਟਾਲ ਨਹੀਂ ਸਕਦਾ। ਨਾਲ ਹੀ ਉਸਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਆਉਣਾ ਹਰ ਸਿੱਖ ਦਾ ਫਰਜ ਅਤੇ ਧਰਮ ਹੈ। ਇੱਕ ਸੱਚਾ ਸਿੱਖ ਹੋਣ ਤੇ ਨਾਤੇ ਉਹ ਵੀ ਪਰਮਾਤਮਾ ਦੇ ਦਰਸ਼ਨਾਂ ਨੂੰ ਆਇਆ ਹੈ। ਉਸਨੇ ਕਿਹਾ ਕਿ ਜਥੇਦਾਰ ਨਾਲ ਪੰਥਕ ਮੁੱਦਿਆ ਤੇ ਪੰਜਾਬ ਦੇ ਹਾਲਾਤਾਂ ‘ਤੇ ਗੱਲਬਾਤ ਹੋਈ ਹੈ। ਸੁਖਾਵੇਂ ਮਾਹੌਲ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਹੋਈ। ਨਾਲ ਹੀ ਉਸਨੇ ਕਿਹਾ ਕਿ ਸਿੱਖਾਂ ਦੀ ਜਥੇਦਾਰ ਨਾਲ ਮੁਲਾਕਾਤ ਕੋਈ ਵੱਡਾ ਮੁੱਦਾ ਨਹੀਂ ਹੈ ਇਸ ਨੂੰ ਜਿਆਦਾ ਤੂਲ ਨਹੀਂ ਦੇਣਾ ਚਾਹੀਦਾ।
ਜੱਥੇਦਾਰ ਨੇ ਜਾਂਚ ਲਈ ਬਣਾਈ ਸੀ ਕਮੇਟੀ
ਇਸ ਮਾਮਲੇ ਉਤੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਮੇਟੀ ਬਣਾਈ ਗਈ ਹੈ, ਜੋ ਜਾਂਚ ਪਿੱਛੋਂ ਆਪਣੀ ਰਿਪੋਰਟ ਸੌਂਪੇਗੀ। ਪਰ ਕਮੇਟੀ ਦੀ ਰਿਪੋਰਟ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਜਥੇਦਾਰ ਨਾਲ ਹੋਈ ਇਸ ਮੀਟਿੰਗ ਨੂੰ ਲੈਕੇ ਚਰਚਾਵਾਂ ਦਾ ਬਾਜਾਰ ਕਾਫੀ ਗਰਮ ਹੈ। ਜਿਕਰਯੋਗ ਹਾ ਕਿ ਖੁਫੀਆ ਏਜੰਸੀਆਂ ਨੇ ਅੰਮ੍ਰਿਤਪਾਲ ਸਿੰਘ ਉਤੇ ਹਮਲਾ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਕੇਂਦਰੀ ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਖੁਫੀਆ ਏਜੰਸੀਆਂ ਨੇ ਪੰਜਾਬ ਪੁਲਿਸ (Punjab Police) ਨੂੰ ਚੇਤਾਵਨੀ ਜਾਰੀ ਕੀਤੀ ਹੈ। ਅਸਲ ਵਿੱਚ ਪੰਜਾਬ ਦੀ ਸ਼ਾਂਤੀ ਨੂੰ ਮੁੜ ਤੋਂ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੁਫੀਆ ਏਜੰਸੀਆਂ ਤੋਂ ਸਾਹਮਣੇ ਆਈ ਇਸ ਜਾਣਕਾਰੀ ਵਿੱਚ ਪਤਾ ਲੱਗਾ ਹੈ ਕਿ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ‘ਤੇ ਹਮਲਾ ਹੋ ਸਕਦਾ ਹੈ। ਦੇਸ਼ ਵਿਰੋਧੀ ਅਨਸਰ ਇਸ ਹਮਲੇ ਨੂੰ ਅੰਜਾਮ ਦੇ ਸਕਦੇ ਹਨ। ਇਸ ਰਾਹੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਖੁਫ਼ੀਆ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਕੋਈ ਵੀ ਹਮਲਾ ਉਸ ਦੇ ਸਮਰਥਕਾਂ ਨੂੰ ਭੜਕਾ ਸਕਦਾ ਹੈ। ਇਸ ਲਈ ਦੇਸ਼ ਵਿਰੋਧੀ ਅਨਸਰ ਅੰਮ੍ਰਿਤਪਾਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੰਮ੍ਰਿਤਪਾਲ ਸਿੰਘ ‘ਤੇ ਇਹ ਹਮਲਾ ਕੌਣ ਕਰੇਗਾ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਪਰ ਖੁਫੀਆ ਏਜੰਸੀਆਂ ਨੇ ਹਮਲੇ ਦੀ ਸੰਭਾਵਨਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
ਪੰਜਾਬ ਵਿੱਚ ਹਥਿਆਰਬੰਦ ਫੋਰਸ ਭੇਜੇਗਾ ਕੇਂਦਰ
ਪੰਜਾਬ ਦੇ ਮੁੱਖ ਮੰਤਰੀ ਦੀ ਮੰਗ ਨੂੰ ਕੇਂਦਰ ਨੇ ਸਵੀਕਾਰ ਕਰਦਿਆਂ ਕੇਂਦਰ 6 ਮਾਚਰ ਨੂੰ ਹੋਲਾ ਮੁਹੱਲਾ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੰਜਾਬ ਵਿੱਚ ਸੀ.ਆਰ.ਪੀ.ਐਫ. ਦੀ 20 ਤੋਂ ਵੱਧ ਕੰਪਨੀਆਂ ਤੈਨਾਤ ਹੋਣਗੀਆਂ। ਜੇਕਰ ਲੋੜ ਪੈਂਦੀ ਹੈ ਤਾਂ ਕੇਂਦਰ ਸਰਕਾਰ ਪੰਜਾਬ ਵਿੱਚ ਹੋਰ ਫੋਰਸ ਵੀ ਭੇਜਣ ਨੂੰ ਤਿਆਰ ਹੈ।ਇਨ੍ਹਾਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਅਕਾਊਟ ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਬਾਰਡਰ ਤੇ ਆਉਂਦੇ ਡ੍ਰੋਨ ਤੇ ਨਸ਼ੇ ਦੇ ਮਸਲੇ ਤੇ ਚਰਚਾ ਕੀਤੀ। ਭਗਵੰਤ ਮਾਨ ਨੇ ਅੱਗੇ ਲਿਖਿਆ ਕਿ ਇਸ ਮੀਟਿੰਗ ਵਿਚ ਸਰਹੱਦ ਤੇ ਕੰਡਿਆਲੀ ਤਾਰ ਸ਼ਿਫਟ ਕਰਨ ਦਾ ਮਸਲਾ ਵੀ ਵਿਚਾਰਿਆ ਗਿਆ ਤੇ ਪੰਜਾਬ ਦਾ ਰੁਕਿਆ ਪੇਂਡੂ ਵਿਕਾਸ ਫੰਡ ਵੀ ਜਲਦ ਜਾਰੀ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਗਈ। ਇਸਤੋਂ ਇਲਾਵਾ ਭਗਵੰਤ ਮਾਨ ਨੇ ਲਿਖਿਆ ਕਿ ਉਨ੍ਹਾਂ ਕਾਨੂੰਨ ਵਿਵਸਥਾ ਦੇ ਮਸਲੇ ਤੇ ਕੇਂਦਰ-ਪੰਜਾਬ ਨੂੰ ਮਿਲ ਕੇ ਕੰਮ ਕਰਨ ਦੀ ਗੱਲ ਵੀ ਆਖੀ ਹੈ।
ਇਹ ਵੀ ਪੜ੍ਹੋ
ਫੋਰਸ ਦੀ ਇੱਕ ਕੰਪਨੀ ਵਿੱਚ ਕਰੀਬ 120 ਸੁਰੱਖਿਆ ਜਵਾਨ
ਆਰਮਡ ਪੁਲਿਸ ਫੋਰਸ ਦੀ ਇੱਕ ਕੰਪਨੀ ਵਿੱਚ ਕਰੀਬ 120 ਸੁਰੱਖਿਆ ਜਵਾਨ ਹਨ। ਸਰਕਾਰ ਵੱਲੋਂ ਭੇਜੀਆਂ ਜਾ ਰਹੀਆਂ ਕੇਂਦਰੀ ਬਲ ਦੀਆਂ ਇਹ ਕੰਪਨੀਆਂ 6 ਤੋਂ 16 ਮਾਰਚ ਤੱਕ ਪੰਜਾਬ ਵਿੱਚ ਰਹਿਣਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 50 ਕੰਪਨੀਆਂ ਵਿੱਚੋਂ ਸੀਆਰਪੀਐਫ ਦੀਆਂ 10 ਕੰਪਨੀਆਂ, ਰੈਪਿਡ ਐਕਸ਼ਨ ਫੋਰਸ ਦੀਆਂ 8, ਸੀਮਾ ਸੁਰੱਖਿਆ ਬਲ ਦੀਆਂ 12, ਇੰਡੋ-ਤਿੱਬਤੀ ਬਾਰਡਰ ਪੁਲਿਸ ਦੀਆਂ 10 ਅਤੇ ਸਸ਼ਤਰ ਸੀਮਾ ਬਲ ਦੀਆਂ 10 ਕੰਪਨੀਆਂ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਵਿੱਚ ਤੈਨਾਤ ਹੋਵੇਗੀ ਕੇਂਦਰੀ ਸੁਰੱਖਿਆ ਫੋਰਸ
ਫਰਵਰੀ ਵਿੱਚ ਮੋਹਾਲੀ ਅਤੇ ਅਜਨਾਲਾ ਚ ਹੋਈਆਂ ਹਿੰਸਕ ਝੜਪਾਂ
23 ਫਰਵਰੀ ਨੂੰ ਅਜਨਾਲਾ ਅਤੇ 8 ਫਰਵਰੀ ਨੂੰ ਮੋਹਾਲੀ ਵਿੱਚ ਕੁਝ ਕੱਟੜਪੰਥੀਆਂ ਅਤੇ ਪੁਲਿਸ ਦਰਮਿਆਨ ਹੋਈ ਹਿੰਸਾ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 28 ਫਰਵਰੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਸੀ। ਪੱਤਰ ਵਿੱਚ ਮਾਨ ਸਰਕਾਰ ਨੇ ਕੇਂਦਰੀ ਬਲਾਂ ਦੀਆਂ 120 ਕੰਪਨੀਆਂ ਪੰਜਾਬ ਭੇਜਣ ਦੀ ਮੰਗ ਕੀਤੀ ਸੀ। ਵੀਰਵਾਰ ਨੂੰ ਸੀਐਮ ਮਾਨ ਨੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ।
ਅੰਮ੍ਰਿਤਪਾਲ ਸਿੰਘ ਨੇ ਅਜਨਾਲਾ ਥਾਣੇ ਟਤੇ ਕੀਤਾ ਸੀ ਕਬਜਾ
ਦਰਅਸਲ 23 ਫਰਵਰੀ ਨੂੰ ਪੰਜਾਬ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ। ਤਸਵੀਰ ਵਿੱਚ ਕੱਟੜਪੰਥੀ ਸਿੱਖ ਜਥੇਬੰਦੀ ਵਾਰਿਸ ਪੰਜਾਬ ਦੇ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਪਣੇ ਸੈਂਕੜੇ ਸਮਰਥਕਾਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਅਜਨਾਲਾ ਥਾਣੇ ਵਿੱਚ ਦਾਖਲ ਹੋ ਗਏ ਅਤੇ ਕਾਫੀ ਹੰਗਾਮਾ ਕੀਤਾ। ਸਮਰਥਕਾਂ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਝੜਪ ‘ਚ ਕੁਝ ਲੋਕ ਜ਼ਖਮੀ ਵੀ ਹੋਏ ਹਨ। ਇਸ ਘਟਨਾ ਤੋਂ ਬਾਅਦ ਹੀ ਪੰਜਾਬ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਗਏ ਹਨ।
ਹੋਲਾ ਮੁਹੱਲਾ ਸਿੱਖਾਂ ਲਈ ਇੱਕ ਮਹੱਤਵਪੂਰਨ ਤਿਉਹਾਰ ਹੈ। ਹੋਲਾ ਮੁਹੱਲਾ ਤਿਉਹਾਰ ਹੋਲੀ ਮਰਦਾਨਗੀ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਲਈ ਹੋਲਾ ਮੁਹੱਲਾ ਸ਼ਬਦ ਵਰਤਿਆ ਸੀ। ਇਹ ਸਮਾਜ ਵਿੱਚ ਭਾਈਚਾਰਕ ਸਾਂਝ, ਭਾਈਚਾਰਾ ਅਤੇ ਬਹਾਦਰੀ ਲਈ ਸ਼ੁਰੂ ਕੀਤਾ ਗਿਆ ਸੀ। ਇਹ ਤਿਉਹਾਰ ਹੋਲੀ ਤੋਂ ਬਾਅਦ ਸ਼ੁਰੂ ਹੁੰਦਾ ਹੈ।