ਅੰਮ੍ਰਿਤਸਰ ਪੁਲਿਸ ਨੇ ਕਾਬੂ ਕੀਤੇ ਗੋਲਡੀ ਬਰਾੜ ਦੇ ਗੁਰਗੇ, ਅਸਲਾ ਵੀ ਕੀਤਾ ਬਰਾਮਦ
Gangster Gold Brar Group: ਪੁਲਿਸ ਨੇ ਦੱਸਿਆ ਕਿ ਇਹਨਾਂ ਦੋਵਾਂ ਵਿਅਕਤੀਆਂ ਦੇ ਗੋਲਡੀ ਬਰਾੜ ਨਾਲ ਸਿੱਧੇ ਲਿੰਕ ਸੀ। ਗੋਲਡੀ ਬਰਾੜ ਨੇ ਇਨ੍ਹਾਂ ਨੂੰ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ 3 ਲੱਖ ਰੁਪਇਆ ਵੀ ਭੇਜਿਆ ਸੀ। ਉਹਨਾਂ ਕਿਹਾ ਕਿ ਫ਼ਿਲਹਾਲ ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਸਮੇਤ 5 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ।
Gangster Gold Brar Group: ਪੰਜਾਬ ‘ਚ ਲਗਾਤਾਰ ਹੀ ਵਪਾਰੀਆਂ ਨਾਲ ਫ਼ਿਰੌਤੀ ਮੰਗਣ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਵਪਾਰੀ ਇਸ ਸਮੇਂ ਡਰ ਦੇ ਮਾਹੌਲ ‘ਚ ਹਨ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਹੀ ਫ਼ਿਰੌਤੀ ਮੰਗਣ ਵਾਲੇ ਮੁਲਜ਼ਮਾਂ ਨੂੰ ਟਰੇਸ ਕਰਕੇ ਕਾਬੂ ਕਰਨ ‘ਚ ਸਫਲਤਾਵਾਂ ਹਾਸਲ ਕੀਤੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਅੰਮ੍ਰਿਤਸਰ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ 2 ਗੈਂਗ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਬੂ ਕੀਤੇ ਗਏ 2 ਵਿਅਕਤੀ ਗੋਲਡੀ ਬਰਾੜ ਦੇ ਗੁਰਗੇ ਹਨ। ਇਹ ਗੋਲਡੀ ਬਰਾੜ ਦੇ ਇਸ਼ਾਰਿਆਂ ‘ਤੇ ਹੀ ਕੰਮ ਕਰਦੇ ਸਨ। ਪੁਲਿਸ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਮੋਹਾਲੀ ਨਜ਼ਦੀਕ ਇੱਕ ਸਿਕਿਓਰਟੀ ਫਾਰਮ ਦੇ ਮਾਲਕ ਨੂੰ ਉਸ ਦੀ ਫੋਰਚੂਨਰ ਕਾਰ ਦੇ ਉੱਪਰ ਕਰੀਬ 8 ਰਾਊਂਡ ਫਾਇਰ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ‘ਚ ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਦੀ ਪਹਿਚਾਣ ਹਰਸ਼ਦੀਪ ਸਿੰਘ ਤੇ ਗੁਰਸ਼ਰਨਪ੍ਰੀਤ ਸਿੰਘ ਦੇ ਰੂਪ ‘ਚ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਨੇ ਮੁਹਾਲੀ ਵਿਖੇ ਵਾਰਦਾਤ ਨੂੰ ਅੰਜਾਮ ਦੇ ਕੇ ਪਟਿਆਲਾ ਦੇ ਰਸਤੇ ਫਰੀਦਕੋਟ ਹੁੰਦੇ ਹੋਏ ਇਹ ਅੰਮ੍ਰਿਤਸਰ ਪਹੁੰਚੇ ਸਨ। ਇੱਥੋਂ ਇਹਨਾਂ ਨੇ ਮੁੰਬਈ ਵੱਲ ਟਰੇਨ ਦੇ ਰਸਤੇ ਜਾਣਾ ਸੀ। ਪੁਲਿਸ ਨੇ ਟਰੈਪ ਲਾ ਕੇ ਇਹਨਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਿਸ ਟੈਕਸੀ ਵਿੱਚ ਬੈਠ ਕੇ ਇਨ੍ਹਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਉਸ ਦੀ ਪਹਿਚਾਣ ਗੁਰਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ ਜਿਸ ਨੂੰ ਕਿ ਅੰਮ੍ਰਿਤਸਰ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਗੋਲਡੀ ਨੇ ਭੇਜਿਆ ਸੀ 3 ਲੱਖ ਰੁਪਇਆ
ਪੁਲਿਸ ਨੇ ਦੱਸਿਆ ਕਿ ਇਹਨਾਂ ਦੋਵਾਂ ਵਿਅਕਤੀਆਂ ਦੇ ਗੋਲਡੀ ਬਰਾੜ ਨਾਲ ਸਿੱਧੇ ਲਿੰਕ ਸੀ। ਗੋਲਡੀ ਬਰਾੜ ਨੇ ਇਨ੍ਹਾਂ ਨੂੰ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ 3 ਲੱਖ ਰੁਪਇਆ ਵੀ ਭੇਜਿਆ ਸੀ। ਉਹਨਾਂ ਕਿਹਾ ਕਿ ਫ਼ਿਲਹਾਲ ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਸਮੇਤ 5 ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਦੇ ਵਿੱਚੋਂ 2 ਲੋਕਾਂ ਦੀ ਗ੍ਰਿਫ਼ਤਾਰੀ ਅੰਮ੍ਰਿਤਸਰ ਪੁਲਿਸ ਨੇ ਕਰ ਦਿੱਤੀ ਹੈ ਤੇ ਇਹਨਾਂ ਦੇ ਕੋਲੋਂ ਪੁਲਿਸ ਨੇ ਇੱਕ ਪਿਸਤੋਲ 30 ਬੋਰ ਇੱਕ ਸਟਰੋਂਗ ਪਿਸਤੋਲ ਨੂੰ ਅਤੇ ਹੋਰ ਵੀ ਅਸਲਾ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੋਲਡ ਸਟੋਰ ਚ ਦਾਖਲ ਹੋਏ 40 ਲੁਟੇਰੇ, 2 ਕਰੋੜ ਦੇ ਚੋਰੀ ਕਰ ਲੈ ਗਏ ਕਾਜੂ-ਬਦਾਮ
ਇਹ ਵੀ ਪੜ੍ਹੋ
ਪੁਲਿਸ ਨੇ ਕੀਤੀ ਅਪੀਲ
ਫ਼ਿਲਹਾਲ ਪੁਲਿਸ ਨੇ ਇਨ੍ਹਾਂ ਦੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਨਾਲ ਹੀ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਗਰ ਕਿਸੇ ਵੀ ਵਿਅਕਤੀ ਨੂੰ ਵਿਦੇਸ਼ੀ ਨੰਬਰ ਤੋਂ ਅਣਪਛਾਤਾ ਕੋਈ ਫੋਨ ਆਉਂਦਾ ਹੈ ਤੇ ਉਸਨੂੰ ਨਾ ਚੁੱਕਣ। ਜੇਕਰ ਕਿਸੇ ਨੂੰ ਕੋਈ ਫਰੌਤੀ ਮੰਗਦਾ ਹੈ ਤੇ ਉਹ ਜਲਦ ਤੋਂ ਜਲਦ ਪੁਲਿਸ ਨੂੰ ਸੂਚਿਤ ਕਰਨ, ਜੋ ਕਿ ਪੁਲਿਸ ਸਭ ਦੀ ਸੁਰੱਖਿਆ ਕਰ ਸਕੇ।