ਅੰਮ੍ਰਿਤਸਰ ‘ਚ ਫਿਰ ਬਰਾਮਦ ਹੋਈਆਂ 45 ਨਕਲੀ ਸ਼ਰਾਬ ਦੀਆਂ ਬੋਤਲਾਂ, 2 ਗ੍ਰਿਫ਼ਤਾਰ
ਐਕਸਾਈਜ਼ ਵਿਭਾਗ ਨੇ ਰੇਡ ਕਰਕੇ ਫ਼ਤਾਹਪੁਰ ਇਲਾਕੇ ਦੇ ਵਿੱਚੋਂ 45 ਬੋਤਲਾਂ ਨਕਲੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਫਤਾਹਪੁਰ ਇਲਾਕੇ 'ਚ ਸੱਗੂ ਤੇ ਲਾਲੀ ਨਾਮ ਦੋ ਵਿਅਕਤੀ ਇਹ ਸ਼ਰਾਬ ਵੇਚਣ ਦਾ ਧੰਦਾ ਕਰ ਰਹੇ ਸਨ।

Amritsar Liquor Recovered: ਕੁਝ ਹਫਤੇ ਪਹਿਲਾਂ ਅੰਮ੍ਰਿਤਸਰ ਤੇ ਮਜੀਠਾ ਵਿਖੇ ਨਕਲੀ ਤੇ ਜ਼ਹਰੀਲੀ ਸ਼ਰਾਬ ਪੀਣ ਨਾਲ 25 ਤੋਂ ਵੱਧ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਹੀ ਇਸ ਤੇ ਕਾਰਵਾਈ ਕਰਦਿਆਂ ਨਜ਼ਰ ਆ ਰਹੀ ਹੈ। ਪੁਲਿਸ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ ਅਤੇ ਇਹ ਜਹਰੀਲੀ ਸ਼ਰਾਬ ਬਣਾਉਣ ਵਾਲਾ ਕੈਮੀਕਲ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਬਾਅਦ ਵੀ ਇਹ ਨਕਲੀ ਸ਼ਰਾਬ ਬਣਨ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ।
ਇੱਕ ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣਾ ਗੇਟ ਕੀਮਾ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਹੈ। ਐਕਸਾਈਜ਼ ਵਿਭਾਗ ਨੇ ਰੇਡ ਕਰਕੇ ਫ਼ਤਾਹਪੁਰ ਇਲਾਕੇ ਦੇ ਵਿੱਚੋਂ 45 ਬੋਤਲਾਂ ਨਕਲੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਫਤਾਹਪੁਰ ਇਲਾਕੇ ‘ਚ ਸੱਗੂ ਤੇ ਲਾਲੀ ਨਾਮ ਦੋ ਵਿਅਕਤੀ ਇਹ ਸ਼ਰਾਬ ਵੇਚਣ ਦਾ ਧੰਦਾ ਕਰ ਰਹੇ ਸਨ। ਐਕਸਾਈਜ ਵਿਭਾਗ ਨੇ ਰੇਡ ਕੀਤੀ ਤੇ ਦੋਵੇਂ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ।
ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ 9 ਪੈਕਟ ਨਕਲੀ ਸ਼ਰਾਬ ਬਰਾਮਦ ਹੋਈ ਹੈ ਅਤੇ 9 ਪੈਕਟਾਂ ਵਿੱਚ 45 ਬੋਤਲਾਂ ਸ਼ਰਾਬ ਬੰਦ ਸੀ। ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਸੱਗੂ ਤੇ ਲਾਲੀ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ।
ਹੋ ਚੁੱਕਿਆਂ ਹਨ 25 ਮੌਤਾਂ
ਜ਼ਿਕਰਯੋਗ ਹੈ ਕਿ ਮਜੀਠਾ ਦੇ ਵਿੱਚ ਅਜਿਹੀ ਹੀ ਦੇਸ਼ੀ ਜ਼ਹਿਰੀਲੀ ਸ਼ਰਾਬ ਪੀਣ ਨਾਲ 25 ਤੋਂ ਵੱਧ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਵਿੱਚ ਪੁਲਿਸ ਅਤੇ ਸਰਕਾਰ ਵੱਲੋਂ ਬਹੁਤ ਸਖਤੀ ਦਿਖਾਉਂਦੇ ਹੋਇਆ ਕੁਝ ਲੋਕਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਸੀ। ਇਹ ਸ਼ਰਾਬ ਬਣਾਉਣ ਵਾਲਾ ਮੈਟੀਰਿਅਲ ਵੀ ਬਰਾਮਦ ਕੀਤਾ ਗਿਆ ਸੀ, ਪਰ ਫਿਰ ਤੋਂ ਅਜਿਹੀ ਹੀ ਦੇਸੀ ਤੇ ਜਹਰੀਲੀ ਸ਼ਰਾਬ ਵਿਕਣ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ‘ਤੇ ਐਕਸਾਈਜ਼ ਵਿਭਾਗ ਵੱਲੋਂ ਰੇਡ ਕਰਕੇ 45 ਬੋਤਲਾਂ ਨਕਲੀ ਸ਼ਰਾਬ ਬਰਾਮਦ ਕੀਤੀ ਹੈ।