ਪਿਓ ਦੀ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ 19 ਸਾਲਾ ਧੀ ਨੇ ਚਾਕੂ ਮਾਰ ਕੇ ਕੀਤਾ ਕਤਲ, ਗ੍ਰਿਫ਼ਤਾਰ

Updated On: 

12 Aug 2023 11:33 AM

ਚੰਡੀਗੜ੍ਹ 'ਚ 19 ਸਾਲਾ ਧੀ ਨੇ ਆਪਣੇ ਹੀ ਪਿਤਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੇ ਦੋ ਦਿਨ ਬਾਅਦ ਪੁਲਿਸ ਨੇ ਮੁਲਜ਼ਮ ਆਸ਼ਾ ਨੂੰ ਗ੍ਰਿਫ਼ਤਾਰ ਕਰ ਕੇਸ ਦਰਜ ਕਰ ਲਿਆ ਹੈ।

ਪਿਓ ਦੀ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ 19 ਸਾਲਾ ਧੀ ਨੇ ਚਾਕੂ ਮਾਰ ਕੇ ਕੀਤਾ ਕਤਲ, ਗ੍ਰਿਫ਼ਤਾਰ

ਸੰਕੇਤਕ ਤਸਵੀਰ

Follow Us On

ਚੰਡੀਗੜ੍ਹ ਨਿਊਜ਼: ਚੰਡੀਗੜ੍ਹ ਵਿੱਚ ਲਗਾਤਾਰ ਵਧ ਰਹਿਆਂ ਅਪਰਾਧਿਕ ਵਾਰਦਾਤਾਂ ਵਿਚਾਲੇ ਇੱਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ। ਜੋ ਤੁਹਾਨੂੰ ਪ੍ਰੇਸ਼ਾਨ ਕਰ ਦੇਵੇਗੀ। ਦੱਸ ਦਈਏ ਕਿ 19 ਸਾਲਾ ਧੀ ਨੇ ਆਪਣੇ ਹੀ ਪਿਤਾ ਦੀ ਚਾਕੂ ਮਾਰ ਕੇ ਹੱਤਿਆ (Murder) ਕਰ ਦਿੱਤੀ। ਘਟਨਾ ਦੇ ਦੋ ਦਿਨ ਬਾਅਦ ਪੁਲਿਸ ਨੇ ਮੁਲਜ਼ਮ ਆਸ਼ਾ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ।

ਘਟਨਾ ਪਿੰਡ ਕਿਸ਼ਨਗੜ੍ਹ ਦੀ ਹੈ, ਜਿੱਥੇ ਰਹਿਣ ਵਾਲੀ ਆਸ਼ਾ ਨੇ ਆਪਣੇ ਪਿਤਾ ਸੁਮਈ ਲਾਲਾ ‘ਤੇ ਰਸੋਈ ‘ਚ ਵਰਤੇ ਗਏ ਚਾਕੂ ਨਾਲ ਹਮਲਾ ਕਰ ਦਿੱਤਾ। ਚਾਕੂ ਸੁਮਈ ਦੀ ਛਾਤੀ ‘ਤੇ ਲੱਗਾ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਨੂੰ ਗੁਆਂਢੀ ਦੀ ਮਦਦ ਨਾਲ ਸੈਕਟਰ-16 ਦੇ ਹਸਪਤਾਲ (Hospital) ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਦਸਣਯੋਗ ਹੈ ਕਿ ਆਸ਼ਾ 10ਵੀਂ ਪਾਸ ਹੈ ਅਤੇ ਘਰ ਵਿੱਚ ਟੇਲਰਿੰਗ ਦਾ ਕੰਮ ਕਰਦੀ ਸੀ। ਉਸ ਦੇ ਘਰ ਵਿੱਚ ਮਾਂ ਮੁੰਨੀ, ਛੋਟੀ ਭੈਣ ਅਤੇ ਇੱਕ ਛੋਟਾ ਭਰਾ ਹੈ। ਮੁੱਢਲੀ ਜਾਂਚ ਮੁਤਾਬਕ ਸੁਮਈ ਹਰ ਰੋਜ਼ ਸ਼ਰਾਬ ਪੀ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਾਲ੍ਹਾਂ ਕੱਢਦਾ ਸੀ ਅਤੇ ਕੁੱਟਮਾਰ ਕਰਦਾ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਆਸ਼ਾ ਨੂੰ ਅਦਾਲਤ (Court) ‘ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

ਉਸ ਦੇ ਗੁਆਂਢੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਕਿ 9 ਅਗਸਤ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਪਾਣੀ ਲੈਣ ਲਈ ਸੁਮਈ ਲਾਲਾ ਦੇ ਘਰ ਗਿਆ ਸੀ ਕਿਉਂਕਿ ਉਸ ਦੇ ਘਰ ਕੋਈ ਫਰਿੱਜ ਨਹੀਂ ਸੀ। ਜਦੋਂ ਉਹ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਪਰਦਾ ਖੁੱਲ੍ਹਾ ਸੀ ਅਤੇ ਆਸ਼ਾ ਆਪਣੇ ਪਿਤਾ ਦੀ ਛਾਤੀ ‘ਤੇ ਜ਼ਖਮ ਅਤੇ ਖੂਨ ਸਾਫ਼ ਕਰ ਰਹੀ ਸੀ। ਸਾਰਾ ਪਰਿਵਾਰ ਰੋ ਰਿਹਾ ਸੀ।

ਹਰ ਰੋਜ਼ ਘਰ ਵਿੱਚ ਪ੍ਰੇਸ਼ਾਨੀ ਹੁੰਦੀ ਸੀ

ਗੁਆਂਢੀ ਨੇ ਪੁੱਛਣ ‘ਤੇ ਆਸ਼ਾ ਨੇ ਦੱਸਿਆ ਕਿ ਉਸ ਦਾ ਪਿਤਾ ਘਰ ਆਉਂਦੇ ਸਮੇਂ ਸਾਈਕਲ ਤੋਂ ਡਿੱਗ ਕੇ ਜ਼ਖਮੀ ਹੋ ਗਿਆ ਸੀ। ਗੁਆਂਢੀ ਦੀ ਮਦਦ ਨਾਲ ਸੁਮਈ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ‘ਚ ਹੋਇਆ ਖੁਲਾਸਾ ਹੋਈਆ ਕਿ ਉਸ ਦੀ ਛਾਤੀ ‘ਤੇ ਚਾਕੂ ਦਾ ਜਖ਼ਮ ਸੀ। ਪਹਿਲਾਂ ਪੁਲਿਸ ਨੇ ਇਸ ਨੂੰ ਹਾਦਸਾ ਸਮਝਿਆ ਸੀ ਪਰ ਪੋਸਟਮਾਰਟਮ ਰਿਪੋਰਟ ‘ਚ ਪਤਾ ਲੱਗਾ ਹੈ ਕਿ ਸੁਮਈ ਦੀ ਛਾਤੀ ‘ਤੇ ਚਾਕੂ ਦੇ ਵਾਰ ਕੀਤੇ ਗਏ ਸਨ।

ਘਰ ਦੇ ਮੈਂਬਰਾਂ ਤੋਂ ਪੁੱਛਗਿੱਛ ‘ਚ ਆਸ਼ਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਸ਼ਰਾਬੀ ਰਹਿੰਦਾ ਸੀ ਅਤੇ ਰੋਜ਼ਾਨਾ ਹੀ ਪੂਰੇ ਪਰਿਵਾਰ ਨਾਲ ਲੜਾਈ-ਝਗੜਾ ਕਰਦਾ ਸੀ।

ਸਬਜ਼ੀ ਕੱਟਣ ਵਾਲੇ ਚਾਕੂ ਨਾਲ ਕੀਤਾ ਹਮਲਾ

ਇਸ ਤੋਂ ਸਾਰਾ ਪਰਿਵਾਰ ਪ੍ਰੇਸ਼ਾਨ ਸੀ। ਸੁਮਈ 9 ਅਗਸਤ ਦੀ ਦੁਪਹਿਰ ਨੂੰ ਘਰ ਆਈ ਅਤੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਆਸ਼ਾ ਹੱਥ ਵਿੱਚ ਚਾਕੂ ਲੈ ਕੇ ਘਰ ਵਿੱਚ ਪਿਆਜ਼ ਕੱਟ ਰਹੀ ਸੀ। ਉਨ੍ਹਾਂ ਵਿਚਕਾਰ ਝਗੜਾ ਹੋ ਗਿਆ ਅਤੇ ਗੁੱਸੇ ਵਿੱਚ ਆਸ਼ਾ ਨੇ ਆਪਣੇ ਪਿਤਾ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ।

ਹਾਲਾਂਕਿ ਆਸ਼ਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਿਤਾ ਨੂੰ ਜਾਣ ਬੁੱਝ ਕੇ ਨਹੀਂ ਮਾਰਿਆ, ਸਗੋਂ ਗਲਤੀ ਨਾਲ ਚਾਕੂ ਮਾਰਿਆ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ