ਚੰਡੀਗੜ੍ਹ ‘ਚ 9ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਅਧਿਆਪਕ ‘ਤੇ ਹਮਲਾ, ਜ਼ਖਮੀ ਅਧਿਆਪਕ ਹਸਪਤਾਲ ‘ਚ ਦਾਖਲ, ਪੁਲਿਸ ਜਾਂਚ ‘ਚ ਜੁਟੀ
ਚੰਡੀਗੜ੍ਹ ਵਿੱਚ ਵਿਦਿਆਰਥੀ ਵੱਲੋਂ ਅਧਿਆਪਕ 'ਤੇ ਹਮਲਾ ਕਰ ਦਿੱਤਾ ਗਿਆ। ਦੱਸ ਦਈਏ ਕਿ ਵਿਦਿਆਰਥੀ 9ਵੀਂ ਜਮਾਤ ਵਿੱਚ ਪੜਦਾ ਹੈ। ਉਹ ਸੈਕਟਰ 19 ਦੇ ਸਰਕਾਰੀ ਮਾਡਲ ਸਕੂਲ ਵਿੱਚ ਪੜਦਾ ਦੈ। ਜਖਮੀ ਹੋਏ ਅਧਿਆਪਕ ਨੂੰ ਇਲਾਜ਼ ਲਈ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਅਧਿਆਪਕ 'ਤੇ ਹਮਲਾ ਕਰਨ ਵਾਲੇ ਨਾਬਾਲਗ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰੇਗੀ ਅਤੇ ਜੁਵੇਨਾਈਲ ਹਾਊਸ ਲੈ ਜਾਵੇਗੀ।
ਚੰਡੀਗੜ੍ਹ ਦੇ ਇੱਕ ਸਰਕਾਰੀ ਸਕੂਲ ਵਿੱਚ ਵਿਦਿਆਰਥੀ ਵੱਲੋਂ ਅਧਿਆਪਕ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 19 ਦੇ ਸਰਕਾਰੀ ਮਾਡਲ ਸਕੂਲ ‘ਚ ਗੁੱਸੇ ‘ਚ ਆਏ 9ਵੀਂ ਜਮਾਤ ਦੇ ਵਿਦਿਆਰਥੀ ਨੇ ਅਧਿਆਪਕ ਦੇ ਸਿਰ ‘ਤੇ ਰਾਡ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਅਧਿਆਪਕ ਕੇਸਰ ਸਿੰਘ ਜ਼ਖ਼ਮੀ ਹੋ ਗਏ ਹੈ। ਜਿਨ੍ਹਾਂ ਨੂੰ ਬਾਅਦ ਵਿੱਚ ਇਲਾਜ਼ ਲਈ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਗੁੱਸੇ ‘ਚ ਆ ਕੇ ਵਿਦਿਆਰਥੀ ਨੇ ਕੀਤਾ ਹਮਲਾ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਧਿਆਪਕ ਨੇ ਹਾਲ ਹੀ ‘ਚ ਵਿਦਿਆਰਥੀ ਨੂੰ ਗੇਮ ਖੇਡਣ ਤੋਂ ਰੋਕਿਆ ਸੀ। ਇਸ ਤੋਂ ਗੁੱਸੇ ‘ਚ ਆ ਕੇ ਵਿਦਿਆਰਥੀ ਨੇ ਹਮਲਾ ਕਰ ਦਿੱਤਾ। ਦੱਸ ਦਈਏ ਕਿ ਆਰੋਪੀ ਵਿਦਿਆਰਥੀ ਨਾਬਾਲਗ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।
ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ
ਪੁਲਿਸ ਨੇ ਅਧਿਆਪਕ ‘ਤੇ ਹਮਲਾ ਕਰਨ ਵਾਲੇ ਨਾਬਾਲਗ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰੇਗੀ ਅਤੇ ਜੁਵੇਨਾਈਲ ਹਾਊਸ ਲੈ ਜਾਵੇਗੀ। ਜਿੱਥੇ ਨਾਬਾਲਗ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਮੁਲਜ਼ਮ ਵਿਦਿਆਰਥੀ ਨੇ ਕੁਰਸੀ ‘ਤੇ ਬੈਠੇ ਅਧਿਆਪਕ ‘ਤੇ ਪਿੱਛਿਓਂ ਹਮਲਾ ਕਰ ਦਿੱਤਾ।
ਸਿਰ ਵਿੱਚ 6 ਟਾਂਕੇ ਲੱਗੇ
ਅਧਿਆਪਕ ਨੇ ਦੋਸ਼ੀ ਵਿਦਿਆਰਥੀ ਨੂੰ ਸਵੇਰੇ ਸਕੂਲ ‘ਚ ਚੱਲ ਰਹੀ ਗੇਮ ‘ਚ ਖੇਡਣ ਤੋਂ ਰੋਕ ਦਿੱਤਾ ਸੀ ਕਿਉਂਕਿ ਦੋਸ਼ੀ ਵਿਦਿਆਰਥੀ ਦਾ ਨਾਂ ਉਸ ਟੀਮ ‘ਚ ਨਹੀਂ ਸੀ। ਇਸ ‘ਤੇ ਵਿਦਿਆਰਥੀ ਗੁੱਸੇ ‘ਚ ਉਥੋਂ ਚਲਾ ਗਿਆ। ਬਾਅਦ ਵਿੱਚ ਉਹ ਸੜਕ ਦੇ ਪਾਰ ਆਇਆ ਅਤੇ ਅਧਿਆਪਕ ‘ਤੇ ਹਮਲਾ ਕਰ ਦਿੱਤਾ।