ਚੰਡੀਗੜ੍ਹ ‘ਚ ਗਾਇਕ ਅਰਿਜੀਤ ਸਿੰਘ ਦਾ ਸ਼ੋਅ, ਦੁਪਹਿਰ 2 ਵਜੇ ਤੋਂ ਹੋਵੇਗੀ ਐਂਟਰੀ; 800 ਪੁਲਿਸ ਮੁਲਾਜ਼ਮ ਤਾਇਨਾਤ, ਟਰੈਫਿਕ ਐਡਵਾਈਜ਼ਰੀ ਜਾਰੀ

Updated On: 

04 Nov 2023 10:59 AM

ਅਰਿਜੀਤ ਸਿੰਘ ਦਾ ਲਾਈਵ ਸ਼ੋਅ ਅੱਜ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਣ ਜਾ ਰਿਹਾ ਹੈ। ਚੰਡੀਗੜ੍ਹ ਪੁਲਿਸ ਨੇ ਵੀ ਸ਼ੋਅ 'ਚ ਭੀੜ ਨੂੰ ਲੈ ਕੇ ਆਪਣੀ ਯੋਜਨਾ ਬਣਾ ਲਈ ਹੈ। ਪੁਲਿਸ ਨੇ ਸੈਲਾਨੀਆਂ ਅਤੇ ਆਮ ਲੋਕਾਂ ਲਈ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਸ ਸ਼ੋਅ 'ਚ ਕਰੀਬ 15,000 ਦਰਸ਼ਕਾਂ ਮੌਜੂਦ ਰਹਿਣਗੇ ਇਸ ਸ਼ੋਣ ਦੇ ਚੱਲਦਿਆਂ ਕਰੀਬ 5 ਹਜ਼ਾਰ ਵਾਹਨਾਂ ਦੇ ਆਉਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਸ ਕਾਰਨ ਸ਼ਹਿਰ ਵਿੱਚ ਸੁਰੱਖਿਆ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਹੈ।

ਚੰਡੀਗੜ੍ਹ ਚ ਗਾਇਕ ਅਰਿਜੀਤ ਸਿੰਘ ਦਾ ਸ਼ੋਅ, ਦੁਪਹਿਰ 2 ਵਜੇ ਤੋਂ ਹੋਵੇਗੀ ਐਂਟਰੀ; 800 ਪੁਲਿਸ ਮੁਲਾਜ਼ਮ ਤਾਇਨਾਤ, ਟਰੈਫਿਕ ਐਡਵਾਈਜ਼ਰੀ ਜਾਰੀ

(Image Credit Source: Instagram- arijitsingh)

Follow Us On

ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦਾ ਲਾਈਵ ਸ਼ੋਅ ਅੱਜ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਣ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੰਡੀਗੜ੍ਹ ਪੁਲਿਸ ਨੇ ਵੀ ਸ਼ੋਅ ‘ਚ ਭੀੜ ਨੂੰ ਲੈ ਕੇ ਆਪਣੀ ਯੋਜਨਾ ਬਣਾ ਲਈ ਹੈ। ਪੁਲਿਸ ਨੇ ਸੈਲਾਨੀਆਂ ਅਤੇ ਆਮ ਲੋਕਾਂ ਲਈ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਉਥੇ ਸੁਰੱਖਿਆ ਪ੍ਰਬੰਧਾਂ ਲਈ 800 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।

ਭੀੜ ਨੂੰ ਕਾਬੂ ਕਰਨ ਲਈ ਫੀਲਡ ‘ਚ 8 DSP

ਅੱਜ ਦੁਪਹਿਰ 2 ਵਜੇ ਤੋਂਅਰਿਜੀਤ ਸਿੰਘ ਦੇ ਸ਼ੋਅ ਲਈ ਐਂਟਰੀ ਖੁੱਲ੍ਹੇਗੀ। ਇਸ ਸ਼ੋਅ ‘ਚ ਕਰੀਬ 15,000 ਦਰਸ਼ਕਾਂ ਮੌਜੂਦ ਰਹਿਣਗੇ ਇਸ ਸ਼ੋਣ ਦੇ ਚੱਲਦਿਆਂ ਕਰੀਬ 5 ਹਜ਼ਾਰ ਵਾਹਨਾਂ ਦੇ ਆਉਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਸ ਕਾਰਨ ਸ਼ਹਿਰ ਵਿੱਚ ਸੁਰੱਖਿਆ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਹੈ। 800 ਸਿਪਾਹੀਆਂ ਦੇ ਨਾਲ ਚੰਡੀਗੜ੍ਹ ਪੁਲਿਸ ਦੇ ਅੱਠ ਡੀਐਸਪੀ ਅਤੇ 14 ਇੰਸਪੈਕਟਰ ਪੱਧਰ ਦੇ ਅਧਿਕਾਰੀ ਵੀ ਮੈਦਾਨ ਵਿੱਚ ਉਤਾਰੇ ਗਏ ਹਨ। ਉਹ ਸੈਕਟਰ-34 ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਡਿਊਟੀ ਨਿਭਾਉਣਗੇ ਅਤੇ ਹਰ ਮੋੜ ਤੇ ਸੁਰੱਖਿਆ ਪ੍ਰਬੰਧਾਂ ਤੇ ਨਜ਼ਰ ਰੱਖਣਗੇ।

ਦਰਸ਼ਕਾਂ ਲਈ ਸਲਾਹ

ਚੰਡੀਗੜ੍ਹ ਪੁਲਿਸ ਵੱਲੋਂ ਲਾਈਵ ਸ਼ੋਅ ਵਿੱਚ ਆਉਣ ਵਾਲੇ ਦਰਸ਼ਕਾਂ ਲਈ ਤਿਆਰ ਕੀਤੀ ਗਈ ਯੋਜਨਾ ਅਨੁਸਾਰ ਡਾਇਮੰਡ ਅਤੇ ਲੌਂਜ ਦੀਆਂ ਟਿਕਟਾਂ ਰੱਖਣ ਵਾਲਿਆਂ ਨੂੰ ਸਟੇਜ ਦੇ ਪਿੱਛੇ ਸ਼ਾਮ ਜਵੈਲਰਜ਼ ਵਿੱਚ ਦਾਖਲ ਹੋਣਾ ਪਵੇਗਾ। ਪਲੈਟੀਨਮ ਟਿਕਟਾਂ ਰੱਖਣ ਵਾਲਿਆਂ ਨੂੰ ਜਿੱਥੇ ਆਕਾਸ਼ ਇੰਸਟੀਚਿਊਟ ਦੇ ਸਾਹਮਣੇ ਆਪਣੇ ਵਾਹਨ ਪਾਰਕ ਕਰਨ ਦੀ ਸਲਾਹ ਦਿੱਤੀ ਗਈ ਹੈ, ਉੱਥੇ ਹੀ ਸੋਨਾ, ਚਾਂਦੀ, ਕਾਂਸੀ ਅਤੇ ਵਿਦਿਆਰਥੀ ਦੀਆਂ ਸਟੈਂਡਿੰਗ ਟਿਕਟਾਂ ਰੱਖਣ ਵਾਲਿਆਂ ਨੂੰ ਆਪਣੇ ਵਾਹਨ ਜਨਰਲ ਪਾਰਕਿੰਗ ਅਤੇ ਸ਼ੋਅ ਵਾਲੀ ਥਾਂ ਦੇ ਸਾਹਮਣੇ ਉਪਲਬਧ ਖੁੱਲ੍ਹੀ ਥਾਂ ਵਿੱਚ ਪਾਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਆਮ ਪਾਰਕਿੰਗ ਵਿੱਚ ਦੁਬਈ ਕਾਰਨੀਵਲ ਅਤੇ ਬਰੇਨ ਇੰਟਰਨੈਸ਼ਨਲ ਦੇ ਵਿਚਕਾਰ, ਸਟੇਟ ਲਾਇਬ੍ਰੇਰੀ ਦੇ ਸਾਹਮਣੇ, ਗੁਰਦੁਆਰੇ ਦੇ ਸਾਹਮਣੇ ਅਤੇ ਸਟੇਟ ਲਾਇਬ੍ਰੇਰੀ ਦੇ ਪਿੱਛੇ ਦਰਸ਼ਕਾਂ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

ਆਮ ਜਨਤਾ ਲਈ ਸਲਾਹ

ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਸ ਵਿੱਚ ਚੰਡੀਗੜ੍ਹ ਪੁਲਿਸ ਨੇ ਭਲਕੇ ਸੈਕਟਰ 33-34 ਦੀ ਡਿਵਾਈਡਿੰਗ ਰੋਡ ਅਤੇ ਸੈਕਟਰ 34-35 ਦੀ ਡਿਵਾਈਡਿੰਗ ਰੋਡ ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਕਿਉਂਕਿ ਦਰਸ਼ਕਾਂ ਦੀ ਸਭ ਤੋਂ ਵੱਧ ਭੀੜ ਇਨ੍ਹਾਂ ਦੋਵਾਂ ਸੜਕਾਂ ‘ਤੇ ਹੋਵੇਗੀ। ਇਸ ਕਾਰਨ ਇੱਥੇ ਟ੍ਰੈਫਿਕ ਜਾਮ ਹੋ ਸਕਦਾ ਹੈ।

ਟਰੈਫਿਕ ਪੁਲਿਸ ਵੱਲੋਂ ਪੁੱਖ਼ਤਾ ਪ੍ਰਬੰਧ

ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਰੋਡ ਪਲਾਨ ਮੁਤਾਬਕ ਫਰਨੀਚਰ ਮਾਰਕੀਟ ਦੇ ਸਾਹਮਣੇ ਤੋਂ ਸਿਰਫ਼ ਵਾਹਨਾਂ ਨੂੰ ਹੀ ਅੰਦਰ ਜਾਣ ਦਿੱਤਾ ਜਾਵੇਗਾ। ਇੱਥੋਂ ਵਾਹਨਾਂ ਦੀ ਨਿਕਾਸੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸੈਕਟਰ 33 ਅਤੇ 34 ਲਾਈਫ ਪੁਆਇੰਟ ਤੋਂ ਲੈ ਕੇ ਨਿਊ ਲੇਬਰ ਚੌਕ ਤੱਕ ਕਿਸੇ ਵੀ ਤਰ੍ਹਾਂ ਦੀ ਪਾਰਕਿੰਗ ਜਾਂ ਪਿਕ ਡਰਾਪ ਨਹੀਂ ਕੀਤਾ ਜਾ ਸਕੇਗਾ। ਟਰੈਫਿਕ ਪੁਲਿਸ ਦੇ ਨਕਸ਼ੇ ਵਿੱਚ ਪੁਆਇੰਟ ਨੰਬਰ ਡੀ ਤੋਂ ਸਰਵਿਸ ਲੇਨ ਵੱਲ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਹੈ। ਪੁਆਇੰਟ ਨੰਬਰ ਈ ‘ਤੇ ਦੋਵੇਂ ਪਾਸੇ ਟੈਕਸੀਆਂ ਲਈ ਪਿਕ ਐਂਡ ਡਰਾਪ ਦਾ ਪ੍ਰਬੰਧ ਹੋਵੇਗਾ।

Related Stories
Exit mobile version