ਚੰਡੀਗੜ੍ਹ 'ਚ ਪੁਲਿਸ ਨਾਕੇ 'ਤੇ ਔਰਤ ਵੱਲੋਂ ਹਾਈਵੋਲਟੇਜ ਡਰਾਮਾ: ਸਾਥੀ ਨੇ ਖੁਦ ਨੂੰ ਦੱਸਿਆ CM ਦਾ ਪੁੱਤਰ, ਗੱਡੀ 'ਤੇ ਸੀ ਜਾਅਲੀ ਨੰਬਰ ਪਲੇਟ | High voltage drama by woman at Police Checkpoint in Chandigarh Punjabi news - TV9 Punjabi

ਚੰਡੀਗੜ੍ਹ ‘ਚ ਪੁਲਿਸ ਨਾਕੇ ‘ਤੇ ਔਰਤ ਵੱਲੋਂ ਹਾਈਵੋਲਟੇਜ ਡਰਾਮਾ: ਸਾਥੀ ਨੇ ਖੁਦ ਨੂੰ ਦੱਸਿਆ CM ਦਾ ਪੁੱਤਰ, ਗੱਡੀ ‘ਤੇ ਸੀ ਜਾਅਲੀ ਨੰਬਰ ਪਲੇਟ

Updated On: 

28 Dec 2023 15:36 PM

ਸੁਖਨਾ ਝੀਲ ਨੇੜੇ ਪੁਲਿਸ ਚੌਕੀ 'ਤੇ ਕਾਰ ਚਲਾ ਰਹੀ ਇੱਕ ਔਰਤ ਨੂੰ ਰੋਕੇ ਜਾਣ 'ਤੇ ਉਸ ਵੱਲੋਂ ਹਾਈਵੋਲਟੇਜ ਡਰਾਮਾ ਕੀਤਾ ਗਿਆ। ਔਰਤ ਦੇ ਨਾਲ ਬੈਠੇ ਇੱਕ ਨੌਜਵਾਨ ਨੇ ਖੁਦ ਨੂੰ ਮੁੱਖ ਮੰਤਰੀ ਦਾ ਪੁੱਤਰ ਦੱਸਿਆ ਸੀ। ਚੰਡੀਗੜ੍ਹ ਪੁਲਿਸ ਹੁਣ ਇਸ ਕੋਣ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਚੰਡੀਗੜ੍ਹ ਪੁਲਿਸ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ BMW 'ਤੇ ਕੋਈ ਜਾਅਲੀ ਨੰਬਰ ਪਲੇਟ ਲਗਾਈ ਗਈ ਸੀ।

ਚੰਡੀਗੜ੍ਹ ਚ ਪੁਲਿਸ ਨਾਕੇ ਤੇ ਔਰਤ ਵੱਲੋਂ ਹਾਈਵੋਲਟੇਜ ਡਰਾਮਾ: ਸਾਥੀ ਨੇ ਖੁਦ ਨੂੰ ਦੱਸਿਆ CM ਦਾ ਪੁੱਤਰ, ਗੱਡੀ ਤੇ ਸੀ ਜਾਅਲੀ ਨੰਬਰ ਪਲੇਟ

ਸੰਕੇਤਕ ਤਸਵੀਰ

Follow Us On

ਚੰਡੀਗੜ੍ਹ ਦੀ ਸੁਖਨਾ ਝੀਲ ਨੇੜੇ ਪੁਲਿਸ ਚੌਕੀ ‘ਤੇ ਕਾਰ ਚਲਾ ਰਹੀ ਇੱਕ ਔਰਤ ਨੂੰ ਰੋਕੇ ਜਾਣ ‘ਤੇ ਉਸ ਵੱਲੋਂ ਹਾਈਵੋਲਟੇਜ ਡਰਾਮਾ ਕੀਤਾ ਗਿਆ। ਮਹਿਲਾ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਬੈਰੀਕੇਡ ਸੁੱਟੇ ਅਤੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਔਰਤ ਦੇ ਨਾਲ ਬੈਠੇ ਇੱਕ ਨੌਜਵਾਨ ਨੇ ਖੁਦ ਨੂੰ ਮੁੱਖ ਮੰਤਰੀ ਦਾ ਪੁੱਤਰ ਦੱਸਿਆ ਸੀ। ਚੰਡੀਗੜ੍ਹ ਪੁਲਿਸ ਹੁਣ ਇਸ ਕੋਣ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਸੁਖਨਾ ਝੀਲ ਤੇ ਲਾਇਆ ਗਿਆ ਸੀ ਨਾਕਾ

ਸੀਨੀਅਰ ਪੁਲਿਸ ਕਾਂਸਟੇਬਲ ਅਮਿਤ ਕੁਮਾਰ ਨੇ ਸੈਕਟਰ-3 ਚੰਡੀਗੜ੍ਹ ਸਥਿਤ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਨੇ ਸੁਖਨਾ ਝੀਲ ਕੋਲ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਰਾਤ ਕਰੀਬ 12 ਵਜੇ ਇੱਕ ਬੀਐਮਡਬਲਿਊ ਕਾਰ ਨਾਕੇ ‘ਤੇ ਆ ਗਈ। ਉਸ ਵੱਲੋਂ ਕਾਰ ਨੂੰ ਜਾਣ ਦਿੱਤਾ ਗਿਆ ਪਰ ਕੁਝ ਸਮੇਂ ਬਾਅਦ ਉਹ ਹੀ ਗੱਡੀ ਮੁੜ ਆਈ। ਜਦੋਂ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਮਹਿਲਾ ਡਰਾਈਵਰ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ।

ਫਰਜ਼ੀ ਨੰਬਰ ਦੀ ਕੀਤੀ ਜਾ ਰਹੀ ਜਾਂਚ

ਪੁਲਿਸ ਨੇ ਕਾਂਸਟੇਬਲ ਅਮਿਤ ਕੁਮਾਰ ਦੀ ਸ਼ਿਕਾਇਤ ਤੇ ਹਿਮਾਚਲ ਨੰਬਰ ਦੀ ਬੀਐਮਡਬਲਿਊ ਕਾਰ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਵਿੱਚ ਉਸ ਨੇ ਗੱਡੀ ਦਾ ਨੰਬਰ HP 03B 0003 ਦੱਸਿਆ ਹੈ। ਜਦ ਕਿ ਵਾਹਨ ਐਪ ‘ਤੇ ਇਹ ਵਾਹਨ ਨੰਬਰ BMW ਦੀ ਬਜਾਏ ਇਨੋਵਾ ਦੇ ਰੂਪ ‘ਚ ਦਿਖਾਈ ਦੇ ਰਿਹਾ ਹੈ। ਚੰਡੀਗੜ੍ਹ ਪੁਲਿਸ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ BMW ‘ਤੇ ਕੋਈ ਜਾਅਲੀ ਨੰਬਰ ਪਲੇਟ ਲਗਾਈ ਗਈ ਸੀ।

Exit mobile version