ਚੰਡੀਗੜ੍ਹ: ਕਾਲਜ ਤੋਂ ਘਰ ਆਉਂਦੇ ਸਮੇਂ ਵਿਦਿਆਰਥੀ ਦਾ ਕੀਤਾ ਕਤਲ

Updated On: 

03 Dec 2023 16:13 PM

ਚੰਡੀਗੜ੍ਹ 'ਚ ਚਾਕੂ ਨਾਲ ਵਾਰ ਕੀਤੇ ਗਏ ਨੌਜਵਾਨ ਦੀ 3 ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਹੁਣ ਚੰਡੀਗੜ੍ਹ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦੇ ਇਸ ਮਾਮਲੇ ਵਿੱਚ ਕਤਲ ਦੀ ਧਾਰਾ 302 ਵੀ ਲਗਾ ਦਿੱਤੀ ਹੈ। ਇਹ ਘਟਨਾ ਬੁੱਧਵਾਰ ਨੂੰ ਸੈਕਟਰ 25 ਵਿੱਚ ਵਾਪਰੀ। ਮੁਲਜ਼ਮ ਇਸ ਸਮੇਂ ਜੇਲ੍ਹ ਵਿੱਚ ਹਨ। ਪੁਲਿਸ ਹੁਣ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।

ਚੰਡੀਗੜ੍ਹ: ਕਾਲਜ ਤੋਂ ਘਰ ਆਉਂਦੇ ਸਮੇਂ ਵਿਦਿਆਰਥੀ ਦਾ ਕੀਤਾ ਕਤਲ
Follow Us On

ਪੰਜਾਬ ਨਿਊਜ। ਚੰਡੀਗੜ੍ਹ ਵਿੱਚ ਵੀ ਹੁਣ ਕ੍ਰਾਈਮ (Crime) ਬਹੁਤ ਹੀ ਵੱਧ ਗਿਆ ਹੈ। ਇੱਥੇ ਸੈਕਟਰ 25 ਵਿੱਚ ਬੁੱਧਵਾਰ ਨੂੰ ਇੱਕ ਵੱਡੀ ਕ੍ਰਾਈਮ ਵਾਰਦਾਤ ਵਾਪਰ ਗਈ। ਦਰਅਸਲ ਮੁਕੁਲ ਉਰਫ ਰਿਸ਼ੀ ਨਾਂਅ ਦਾ ਇੱਕ ਮੁੰਡਾ ਕਾਲਜ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਰੱਸਤੇ ਵਿੱਚ ਅਣਪਛਾਤੇ ਬਦਮਾਸ਼ਾਂ ਨੇ ਉਸਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਇਸ ਦੌਰਾਨ ਕਈ ਵਾਰ ਉਸਦੇ ਪੇਟ ਵਿੱਚ ਵੀ ਕਰ ਦਿੱਤੇ। ਜਿਸ ਕਾਰਨ ਮੁਕੁਲ ਦੀ ਹਾਲਤ ਕਾਫੀ ਗੰਭੀਰ ਹੋ ਗਈ।

18 ਸਾਲਾ ਮੁਕੁਲ ਉਰਫ ਰਿਸ਼ੀ ਬੁੱਧਵਾਰ ਦੁਪਹਿਰ ਸੈਕਟਰ-25 ਸਥਿਤ ਕਾਲਜ ਤੋਂ ਘਰ ਪਰਤ ਰਿਹਾ ਸੀ। ਜਦੋਂ ਉਹ ਸੈਕਟਰ-25 ਕੋਲ ਪਹੁੰਚਿਆ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ‘ਚੋਂ ਇਕ ਨੇ ਚਾਕੂ ਕੱਢ ਕੇ ਮੁਕੁਲ ਦੇ ਪੇਟ ‘ਚ ਵਾਰ ਕਰ ਦਿੱਤਾ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਨੌਜਵਾਨ ਨੂੰ ਇਲਾਜ ਲਈ ਹਸਪਤਾਲ (Hospital) ਦਾਖਲ ਕਰਵਾਇਆ ਗਿਆ।

ਪੀਜੀਆਈ ਵਿੱਚ ਵਿਦਿਆਰਥੀ ਦੀ ਹੋਈ ਮੌਤ

ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀਜੀਆਈ (PGI) ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਤਿੰਨ ਦਿਨ ਦੇ ਇਲਾਜ ਤੋਂ ਬਾਅਦ ਅੱਜ ਤੜਕੇ 2 ਵਜੇ ਮੁਕੁਲ ਦੀ ਮੌਤ ਹੋ ਗਈ। ਮੁਕੁਲ ਦੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਸੈਕਟਰ-24 ਦਾ ਵਸਨੀਕ ਹੈ ਅਤੇ ਦੂਜਾ ਸੈਕਟਰ-25 ਦਾ ਵਸਨੀਕ ਹੈ। ਇਨ੍ਹਾਂ ਵਿੱਚੋਂ ਇੱਕ ਨਾਬਾਲਗ ਵੀ ਹੈ।