ਸਹੁਰਾ ਪਰਿਵਾਰ ਤੋਂ ਤੰਗ ਆ ਕੇ ਗਰਭਵਤੀ ਮਹਿਲਾ ਨੇ ਘਰ ਦੀ ਦੂਜੀ ਮੰਜਿਲ ਤੋਂ ਮਾਰੀ ਛਾਲ, ਹਸਪਤਾਲ ‘ਚ ਭਰਤੀ
ਪੀੜਤ ਮਹਿਲਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਮਾਮਲਾ ਬਟਾਲਾ ਦੇ ਓਹਰੀ ਗੇਟ ਇਲਾਕੇ ਦਾ ਹੈ। ਉੱਧਰ ਜ਼ਖਮੀ ਮਹਿਲਾ ਦਾ ਪਤੀ ਅਤੇ ਸੱਸ ਮੌਕੇ ਤੇ ਫਰਾਰ ਹੋ ਚੁੱਕੇ ਤੇ ਉਨ੍ਹਾਂ ਦੇ ਮੋਬਾਇਲ ਬੰਦ ਹਨ।
ਗੁਰਦਾਸਪੁਰ। ਸਮਾਜ ਵਿੱਚ ਹਰ ਰੋਜ ਸੁਹਰੇ ਪਰਿਵਾਰ ਤੋਂ ਤੰਗ ਆਕੇ ਆਤਮਹੱਤਿਆ ਦੇ ਮਾਮਲੇ ਸਾਮਣੇ ਆਉਂਦੇ ਰਹਿੰਦੇ ਹਨ। ਤੇ ਤਾਜ਼ਾ ਮਾਮਲਾ ਬਟਾਲਾ (Batala) ਦੇ ਓਹਰੀ ਗੇਟ ਤੋਂ ਸਾਮਣੇ ਆਇਆ। ਇੱਥੇ ਇੱਕ ਗਰਭਵਤੀ ਮਹਿਲਾ ਨੇ ਸਹੁਰ ਪਰਿਵਾਰ ਤੋਂ ਤੰਗ ਆ ਕੇ ਘਰ ਦੀ ਦੂਜੀ ਮੰਜਿਲ ਤੋਂ ਛਾਲ ਮਾਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਤੇ ਹੁਣ ਉਸ਼ਦਾ ਇਲਾਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ ਜਿੱਥੇ ਉਹ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਛਾਲ ਮਾਰਨ ਕਾਰਨ ਮਹਿਲਾ ਬੁਰੀ ਤਰ੍ਹਾਂ ਜਖਮੀ ਹੋ ਗਈ। ਹੈ। ਦੂਜੇ ਪਾਸੇ ਲੜਕੀ ਦੀ ਸੱਸ ਅਤੇ ਘਰਵਾਲਾ ਉਸਨੂੰ ਅੰਮ੍ਰਿਤਸਰ (Amritsar) ਦੇ ਇੱਕ ਹਸਪਤਾਲ ਵਿੱਚ ਦਾਖਿਲ ਕਰਵਾਕੇ ਫਰਾਰ ਹੋ ਗਏ। ਤੇ ਹੁਣ ਉਨ੍ਹਾਂ ਦੇ ਮੋਬਾਇਲ ਵੀ ਬੰਦ ਆ ਰਹੇ ਨੇ।


