AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ‘ਚ 2 ਨਵੰਬਰ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਸਵੇਰੇ 9 ਵਜੇ ਸ਼ੁਰੂ ਹੋਣਗੇ ਸਕੂਲ, ਜਾਣੋ ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਦੀ ਨਵੀਂ ਟਾਈਮਿੰਗ

Punjab School Timings: ਪੰਜਾਬ ਵਿੱਚ 2 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਠੰਢ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਵਿਭਾਗ ਨੇ ਬੁੱਧਵਾਰ ਨੂੰ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਣ ਦਾ ਫ਼ੈਸਲਾ ਲਿਆ ਹੈ।

ਪੰਜਾਬ 'ਚ 2 ਨਵੰਬਰ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਸਵੇਰੇ 9 ਵਜੇ ਸ਼ੁਰੂ ਹੋਣਗੇ ਸਕੂਲ, ਜਾਣੋ ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਦੀ ਨਵੀਂ ਟਾਈਮਿੰਗ
ਪੰਜਾਬ ‘ਚ 2 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ Photo Credit : Meta AI
tv9-punjabi
| Updated On: 28 Oct 2026 11:00 AM IST
Share

ਪੰਜਾਬ ਵਿੱਚ 2 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਠੰਢ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਵਿਭਾਗ ਨੇ ਬੁੱਧਵਾਰ ਨੂੰ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਣ ਦਾ ਫ਼ੈਸਲਾ ਲਿਆ ਹੈ। ਨਵੇਂ ਸ਼ਡਿਊਲ ਮੁਤਾਬਕ ਸਕੂਲ ਸਵੇਰੇ 9 ਵਜੇ ਸ਼ੁਰੂ ਹੋਣਗੇ। ਪ੍ਰਾਇਮਰੀ ਸਕੂਲ ਦੁਪਹਿਰ 3 ਵਜੇ ਤੱਕ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਤੱਕ ਦੇ ਸਕੂਲ ਦੁਪਹਿਰ 3:20 ਵਜੇ ਤੱਕ ਲੱਗਣਗੇ। ਇਹ ਵਿਵਸਥਾ 28 ਫਰਵਰੀ ਤੱਕ ਲਾਗੂ ਰਹੇਗੀ। ਪੰਜਾਬ ਵਿੱਚ 19 ਹਜ਼ਾਰ ਤੋਂ ਵੱਧ ਸਕੂਲ ਹਨ, ਜਿਨ੍ਹਾਂ ‘ਤੇ ਇਹ ਹੁਕਮ ਲਾਗੂ ਹੋਣਗੇ। ਅਗਲੇ ਸਾਲ 1 ਮਾਰਚ ਤੋਂ ਸਕੂਲਾਂ ਦੇ ਸਮੇਂ ਵਿੱਚ ਮੁੜ ਬਦਲਾਅ ਕੀਤਾ ਜਾਵੇਗਾ।

ਚੰਡੀਗੜ੍ਹ ਵਿੱਚ 2 ਨਵੰਬਰ ਤੋਂ ਲਾਗੂ ਹੋਵੇਗਾ ਵਿੰਟਰ ਟਾਈਮ

ਚੰਡੀਗੜ੍ਹ ਵਿੱਚ ਵੀ 2 ਨਵੰਬਰ ਤੋਂ ਸਕੂਲਾਂ ਦਾ ਸਰਦੀਆਂ ਵਾਲਾ ਸਮਾਂ ਲਾਗੂ ਹੋ ਜਾਵੇਗਾ। ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਯੂਟੀ ਦੇ ਸਾਰੇ ਸਰਕਾਰੀ ਅਤੇ ਏਡਿਡ ਸਕੂਲਾਂ ਲਈ 31 ਮਾਰਚ 2027 ਤੱਕ ਦੀ ਸਰਦੀਆਂ ਦੀ ਸਮਾਂ-ਸਾਰਣੀ ਜਾਰੀ ਕੀਤੀ ਹੈ। ਸਿੱਖਿਆ ਨਿਰਦੇਸ਼ਕ ਨੀਤਿਸ਼ ਸਿੰਗਲਾ ਵੱਲੋਂ ਜਾਰੀ ਹੁਕਮਾਂ ਮੁਤਾਬਕ, ਸਿੰਗਲ ਸ਼ਿਫਟ ਵਾਲੇ ਸਕੂਲਾਂ ਵਿੱਚ ਸਟਾਫ਼ ਦਾ ਸਮਾਂ ਸਵੇਰੇ 8:10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਰਹੇਗਾ, ਜਦਕਿ ਵਿਦਿਆਰਥੀਆਂ ਦੀਆਂ ਕਲਾਸਾਂ ਸਵੇਰੇ 8:20 ਵਜੇ ਤੋਂ ਦੁਪਹਿਰ 2:20 ਵਜੇ ਤੱਕ ਲੱਗਣਗੀਆਂ।

ਸਵੇਰ ਦੀ ਸ਼ਿਫਟ ਸਵੇਰੇ 8 ਵਜੇ ਤੋਂ ਦੁਪਹਿਰ 1:15 ਵਜੇ ਤੱਕ

ਡਬਲ ਸ਼ਿਫਟ ਵਾਲੇ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਉੱਪਰ ਦੇ ਵਿਦਿਆਰਥੀਆਂ ਦੀ ਸਵੇਰ ਦੀ ਸ਼ਿਫਟ ਸਵੇਰੇ 8 ਵਜੇ ਤੋਂ ਦੁਪਹਿਰ 1:15 ਵਜੇ ਤੱਕ ਚੱਲੇਗੀ। ਇਸ ਦੌਰਾਨ ਸਟਾਫ਼ ਦਾ ਸਮਾਂ ਸਵੇਰੇ 7:50 ਵਜੇ ਤੋਂ ਦੁਪਹਿਰ 2:10 ਵਜੇ ਤੱਕ ਰਹੇਗਾ। ਉੱਥੇ ਹੀ, ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਸ਼ਾਮ ਦੀ ਸ਼ਿਫਟ ਦੁਪਹਿਰ 12:45 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਇਸ ਸ਼ਿਫਟ ਦੇ ਸਟਾਫ਼ ਦਾ ਸਮਾਂ ਸਵੇਰੇ 10:50 ਵਜੇ ਤੋਂ ਸ਼ਾਮ 5:10 ਵਜੇ ਤੱਕ ਤੈਅ ਕੀਤਾ ਗਿਆ ਹੈ।

ਸੈਸ਼ਨ ਦੌਰਾਨ 3 ਵਾਰ ਬਦਲਦਾ ਹੈ ਸਕੂਲਾਂ ਦਾ ਸਮਾਂ

ਪੰਜਾਬ ਵਿੱਚ ਅਕਾਦਮਿਕ ਸੈਸ਼ਨ ਦੌਰਾਨ ਮੌਸਮ ਦੇ ਹਿਸਾਬ ਨਾਲ ਸਕੂਲਾਂ ਦੇ ਸਮੇਂ ਵਿੱਚ ਤਿੰਨ ਵਾਰ ਬਦਲਾਅ ਕੀਤਾ ਜਾਂਦਾ ਹੈ। 1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗਦੇ ਹਨ। ਇਸ ਤੋਂ ਬਾਅਦ 1 ਅਕਤੂਬਰ ਤੋਂ 31 ਅਕਤੂਬਰ ਤੱਕ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਚੱਲਦੇ ਹਨ। ਉੱਥੇ ਹੀ, ਮਿਡਲ ਤੋਂ ਸੀਨੀਅਰ ਸੈਕੰਡਰੀ ਤੱਕ ਦੇ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਲੱਗਦੇ ਹਨ।

Follow Us
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...