ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

JEE Main 2025 Session 2 Exam Date: ਜੇਈਈ ਮੇਨ 2025 ਸੈਸ਼ਨ 2 ਪ੍ਰੀਖਿਆ ਦੀ ਤਾਰੀਕ ਦਾ ਐਲਾਨ, ਪ੍ਰੀਖਿਆ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ, ਇੱਥੇ ਵੇਖੋ ਸ਼ਡਿਊਲ

JEE Main 2025 Session 2 Exam Date : ਜੇਈਈ ਮੇਨ 2025 ਸੈਸ਼ਨ 2 ਪ੍ਰੀਖਿਆ ਦੀ ਮਿਤੀ: ਐਨਟੀਏ ਨੇ ਜੇਈਈ ਮੇਨ 2025 ਸੈਸ਼ਨ 2 ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹ ਪ੍ਰੀਖਿਆ 2 ਅਪ੍ਰੈਲ ਨੂੰ ਸ਼ੁਰੂ ਹੋਵੇਗੀ ਅਤੇ 9 ਅਪ੍ਰੈਲ ਨੂੰ ਸਮਾਪਤ ਹੋਵੇਗੀ। ਇਹ ਪ੍ਰੀਖਿਆ ਦੇਸ਼ ਭਰ ਦੇ ਵੱਖ-ਵੱਖ ਨਿਰਧਾਰਤ ਕੇਂਦਰਾਂ 'ਤੇ ਲਈ ਜਾਵੇਗੀ।

JEE Main 2025 Session 2 Exam Date: ਜੇਈਈ ਮੇਨ 2025 ਸੈਸ਼ਨ 2 ਪ੍ਰੀਖਿਆ ਦੀ ਤਾਰੀਕ ਦਾ ਐਲਾਨ, ਪ੍ਰੀਖਿਆ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ, ਇੱਥੇ ਵੇਖੋ ਸ਼ਡਿਊਲ
JEE Main 2025 Session 2 ਪ੍ਰੀਖਿਆ ਦੀ ਤਾਰੀਕ ਦਾ ਐਲਾਨ
Follow Us
tv9-punjabi
| Updated On: 10 Mar 2025 17:47 PM

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੱਜ 10 ਮਾਰਚ ਨੂੰ ਜੇਈਈ ਮੇਨ 2025 ਸੈਸ਼ਨ 2 ਪ੍ਰੀਖਿਆ ਦੀ ਤਾਰੀਕ ਦਾ ਐਲਾਨ ਕੀਤਾ ਹੈ। ਦੂਜੇ ਫੇਜ਼ ਦੀ ਪ੍ਰੀਖਿਆ 2 ਤੋਂ 9 ਅਪ੍ਰੈਲ 2025 ਦੇ ਵਿਚਕਾਰ ਲਈ ਜਾਵੇਗੀ। ਇਹ ਪ੍ਰੀਖਿਆ ਸੀਟੀਬੀ ਮੋਡ ਵਿੱਚ ਲਈ ਜਾਵੇਗੀ। ਨੈਸ਼ਨਲ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਲਈ ਭਾਰਤ ਅਤੇ ਵਿਦੇਸ਼ਾਂ ਦੇ 15 ਸ਼ਹਿਰਾਂ ਵਿੱਚ ਪ੍ਰੀਖਿਆ ਕੇਂਦਰ ਸਥਾਪਤ ਕੀਤੇ ਹਨ। ਪੇਪਰ 1 ਬੀਈ/ਬੀਟੈਕ ਪ੍ਰੀਖਿਆ 2, 3, 4, 7 ਅਤੇ 8 ਅਪ੍ਰੈਲ ਨੂੰ ਹੋਵੇਗੀ। ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਜਾਵੇਗੀ।

ਪੇਪਰ 1 ਦੀ ਪ੍ਰੀਖਿਆ ਪਹਿਲੀ ਸ਼ਿਫਟ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਸ਼ਿਫਟ ਵਿੱਚ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਪੇਪਰ 2 ਬੀ.ਆਰਕ/ਬੀ.ਪਲੈਨਿੰਗ ਦੀ ਪ੍ਰੀਖਿਆ 9 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12:30 ਵਜੇ ਤੱਕ ਇੱਕ ਹੀ ਸ਼ਿਫਟ ਵਿੱਚ ਹੋਵੇਗੀ। ਪਹਿਲਾਂ, ਸੈਸ਼ਨ 2 ਦੀ ਪ੍ਰੀਖਿਆ 1 ਅਪ੍ਰੈਲ ਤੋਂ 8 ਅਪ੍ਰੈਲ ਦੇ ਵਿਚਕਾਰ ਹੋਣੀ ਸੀ। NTA ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਪ੍ਰੀਖਿਆ ਸ਼ਡਿਊਲ ਜਾਰੀ ਕੀਤਾ ਹੈ, ਜਿਸ ਨੂੰ ਵਿਦਿਆਰਥੀ ਦੇਖ ਸਕਦੇ ਹਨ।

JEE Main 2025 Session 2 Exam Date How to Check: ਇਸ ਤਰ੍ਹਾਂ ਚੈੱਕ ਕਰੋ ਐਗਜ਼ਾਮ ਸ਼ਡਿਊਲ

ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਜਾਓ।
ਹੋਮ ਪੇਜ ‘ਤੇ ਦਿੱਤੇ ਗਏ JEE Main 2025 Session 2 Exam Date ਲਿੰਕ ‘ਤੇ ਕਲਿੱਕ ਕਰੋ।
ਐਗਜ਼ਾਮ ਸ਼ਡਿਊਲ ਤੁਹਾਡੀ ਸਕਰੀਨ ‘ਤੇ ਆ ਜਾਵੇਗਾ।

ਹੁਣੇ ਚੈੱਕ ਕਰੋ ਅਤੇ ਡਾਊਨਲੋਡ ਕਰੋ

JEE Main 2025 Session 2 Exam Patter Notice ਵਿਦਿਆਰਥੀ ਇਸ ਲਿੰਕ ‘ਤੇ ਕਲਿੱਕ ਕਰਕੇ ਐਗਜ਼ਾਮ ਸ਼ਡਿਊਲ ਵੀ ਡਾਊਨਲੋਡ ਕਰ ਸਕਦੇ ਹਨ।

JEE Main 2025 Session 2 Exam Patter: ਕਿੰਨੀਆਂ ਭਾਸ਼ਾਵਾਂ ਵਿੱਚ ਹੋਵੇਗੀ ਪ੍ਰੀਖਿਆ, ਕੀ ਹੈ ਪੈਟਰਨ?

ਜੇਈਈ ਮੇਨ 2025 ਦੀ ਪ੍ਰੀਖਿਆ ਵਿੱਚ ਫਿਜੀਕਸ, ਕੈਮਿਸਟਰੀ ਅਤੇ ਮੈਥਸ ਵਿਸ਼ਿਆਂ ਤੋਂ ਪ੍ਰਸ਼ਨ ਪੁੱਛੇ ਜਾਣਗੇ। ਜੇਈਈ ਮੇਨ ਪ੍ਰੀਖਿਆ ਪੈਟਰਨ ਨੂੰ ਸੋਧਿਆ ਗਿਆ ਹੈ, ਜਿਸ ਅਨੁਸਾਰ ਸੈਕਸ਼ਨ ਬੀ ਵਿੱਚ ਕੋਈ ਵਿਕਲਪਿਕ ਪ੍ਰਸ਼ਨ ਨਹੀਂ ਹੋਣਗੇ। ਸੈਕਸ਼ਨ ਬੀ ਵਿੱਚ ਹਰੇਕ ਵਿਸ਼ੇ ਲਈ 5 ਲਾਜ਼ਮੀ ਸਵਾਲ ਹੋਣਗੇ। ਪ੍ਰੀਖਿਆ ਵਿੱਚ ਤਿੰਨ ਪੇਪਰ ਹੋਣਗੇ। ਬੀਟੈਕ/ਬੀਈ ਲਈ ਪੇਪਰ 1, ਬੀ.ਆਰਕ ਲਈ ਪੇਪਰ 2ਏ ਅਤੇ ਬੀ.ਪਲਾਨ ਲਈ ਪੇਪਰ 2ਬੀ। ਪੇਪਰ 1 ਵਿੱਚ ਕੁੱਲ 75 ਬਹੁ-ਚੋਣੀ ਪ੍ਰਸ਼ਨ ਹੋਣਗੇ।

ਇਹ ਪ੍ਰੀਖਿਆ ਕੁੱਲ 300 ਅੰਕਾਂ ਦੀ ਹੋਵੇਗੀ। ਜੇਈਈ ਮੇਨ ਪੇਪਰ 2 ਡਰਾਇੰਗ ਸੈਕਸ਼ਨ ਨੂੰ ਛੱਡ ਕੇ ਔਨਲਾਈਨ ਮੋਡ ਵਿੱਚ ਲਿਆ ਜਾਵੇਗਾ। ਜੇਈਈ ਮੇਨ 2025 ਮਾਰਕਿੰਗ ਸਕੀਮ ਦੇ ਅਨੁਸਾਰ, ਉਮੀਦਵਾਰਾਂ ਨੂੰ ਹਰੇਕ ਸਹੀ ਉੱਤਰ ਲਈ 4 ਅੰਕ ਮਿਲਣਗੇ ਅਤੇ ਹਰੇਕ ਗਲਤ ਉੱਤਰ ਲਈ 1 ਅੰਕ ਕੱਟਿਆ ਜਾਵੇਗਾ। ਇਹ ਪ੍ਰੀਖਿਆ ਹਿੰਦੀ, ਅੰਗਰੇਜ਼ੀ ਅਤੇ ਗੁਜਰਾਤੀ ਤੋਂ ਇਲਾਵਾ 13 ਭਾਸ਼ਾਵਾਂ – ਅਸਾਮੀ, ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਵਿੱਚ ਲਈ ਜਾਵੇਗੀ।