AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

CISCE ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਲੁਧਿਆਣਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ; ਜਾਣੋ ਕਿਵੇਂ ਚੈੱਕ ਕਰੀਏ ਰਿਜ਼ਲਟ

ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਨੇ ICSE 10ਵੀਂ ਅਤੇ ISC 12ਵੀਂ ਜਮਾਤਾਂ ਦੇ ਨਤੀਜੇ ਐਲਾਨ ਦਿੱਤੇ ਹਨ। ਬੋਰਡ ਨੇ ਵਿਦਿਆਰਥੀਆਂ 'ਤੇ ਪੜ੍ਹਾਈ ਦਾ ਮਾਨਸਿਕ ਦਬਾਅ ਘਟਾਉਣ ਦੇ ਮਕਸਦ ਨਾਲ ਇਸ ਸਾਲ ਵੀ ਟਾਪਰਾਂ ਦੀ ਕੋਈ ਅਧਿਕਾਰਤ ਸੂਚੀ ਜਾਰੀ ਨਹੀਂ ਕੀਤੀ ਹੈ।

CISCE ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਲੁਧਿਆਣਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ; ਜਾਣੋ ਕਿਵੇਂ ਚੈੱਕ ਕਰੀਏ ਰਿਜ਼ਲਟ
rajinder-arora-ludhiana
| Updated On: 30 Apr 2026 17:53 PM IST
Share

ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਨੇ ICSE 10ਵੀਂ ਅਤੇ ISC 12ਵੀਂ ਜਮਾਤਾਂ ਦੇ ਨਤੀਜੇ ਐਲਾਨ ਦਿੱਤੇ ਹਨ। ਬੋਰਡ ਨੇ ਵਿਦਿਆਰਥੀਆਂ ‘ਤੇ ਪੜ੍ਹਾਈ ਦਾ ਮਾਨਸਿਕ ਦਬਾਅ ਘਟਾਉਣ ਦੇ ਮਕਸਦ ਨਾਲ ਇਸ ਸਾਲ ਵੀ ਟਾਪਰਾਂ ਦੀ ਕੋਈ ਅਧਿਕਾਰਤ ਸੂਚੀ ਜਾਰੀ ਨਹੀਂ ਕੀਤੀ ਹੈ। 12ਵੀਂ ਜਮਾਤ ਦੇ ਨਤੀਜਿਆਂ ਵਿੱਚ ਲੁਧਿਆਣਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨਾਨ-ਮੈਡੀਕਲ ਸਟ੍ਰੀਮ ਵਿੱਚ ਲੁਧਿਆਣਾ ਦੇ ਰੇਯਾਂਸ਼ ਗੁਪਤਾ ਨੇ 99.25%, ਦਿਵਨੂਰ ਸਿੰਘ ਮਿੱਢਾ ਨੇ 98.5% ਅਤੇ ਆਸ਼ਿਕਾ ਗੋਇਲ ਨੇ 98% ਅੰਕ ਪ੍ਰਾਪਤ ਕੀਤੇ ਹਨ।

ਮੈਡੀਕਲ ਸਟ੍ਰੀਮ ਵਿੱਚ ਟਿਆ ਉਪਾਧਿਆਏ ਨੇ 97%, ਨਿਸ਼ਕਾ ਖੰਨਾ ਨੇ 95% ਅਤੇ ਫਤਿਹਵੀਰ ਸਿੰਘ ਨੇ 92.25% ਅੰਕ ਹਾਸਲ ਕੀਤੇ ਹਨ। ਕਾਮਰਸ ਸਟ੍ਰੀਮ ਵਿੱਚ ਕੀਆਨ ਬੇਰੀ ਨੇ 99.25%, ਪਰਮਕਬੀਰ ਸਿੰਘ ਨੇ 97% ਅਤੇ ਰਹਿਮਤਪ੍ਰੀਤ ਕੌਰ ਤੇ ਸਾਤਵਿਕ ਦੁੱਗਲ ਨੇ 96.75% ਅੰਕ ਪ੍ਰਾਪਤ ਕੀਤੇ। ਹਿਊਮੈਨਿਟੀਜ਼ (ਮਾਨਵਿਕੀ) ਸਟ੍ਰੀਮ ਵਿੱਚ ਸਹਰ ਗੁਪਤਾ ਅਤੇ ਗੁਰਦਿੱਤਪ੍ਰਤਾਪ ਸਿੰਘ ਗਿੱਲ ਨੇ 98%, ਤਨੀਸ਼ਾ ਸੂਦ ਨੇ 97.75% ਅਤੇ ਨਿਸਾ ਸੋਨੀ ਨੇ 97% ਅੰਕ ਹਾਸਲ ਕੀਤੇ ਹਨ।

ਉੱਥੇ ਹੀ, 10ਵੀਂ ਜਮਾਤ ਵਿੱਚ ਸਾਇੰਸ ਸਟ੍ਰੀਮ ਵਿੱਚ ਅਰਣਵ ਗਰਗ ਨੇ 99.2%, ਇਸ਼ਿਤਾ ਗੋਇਲ ਅਤੇ ਰਿਦਿਤ ਗੋਇਲ ਨੇ 98% ਅਤੇ ਸਬੀਰ ਵਰਮਾ ਨੇ 97.8% ਅੰਕ ਪ੍ਰਾਪਤ ਕੀਤੇ। ਕਾਮਰਸ ਸਟ੍ਰੀਮ ਵਿੱਚ ਨਮਿਆ ਕਪੂਰ ਨੇ 99.6%, ਜਨਿਆ ਮਾਗੋ ਨੇ 99.2% ਅਤੇ ਸਾਨਵੀ ਦਾਦੂ ਨੇ 99% ਅੰਕ ਹਾਸਲ ਕੀਤੇ ਹਨ।

ਨਤੀਜਾ ਚੈੱਕ ਕਰਨ ਦੇ ਤਰੀਕੇ

ਪ੍ਰੀਖਿਆ ਵਿੱਚ ਸ਼ਾਮਲ ਵਿਦਿਆਰਥੀ ਆਪਣਾ ਨਤੀਜਾ ਅਤੇ ਮਾਰਕਸ਼ੀਟ ਹੇਠ ਲਿਖੇ ਤਰੀਕਿਆਂ ਨਾਲ ਦੇਖ ਸਕਦੇ ਹਨ:

ਵਿਦਿਆਰਥੀ ਅਧਿਕਾਰਤ ਵੈੱਬਸਾਈਟ results.cisce.org ‘ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।

ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਆਪਣੀ ਯੂਨੀਕ UID ਅਤੇ ਇੰਡੈਕਸ ਨੰਬਰ ਭਰਨਾ ਪਵੇਗਾ।

ਇਸ ਤੋਂ ਇਲਾਵਾ DigiLocker, SMS ਅਤੇ UMANG ਐਪ ਰਾਹੀਂ ਵੀ ਮਾਰਕਸ਼ੀਟ ਦੇਖੀ ਅਤੇ ਡਾਊਨਲੋਡ ਕੀਤੀ ਜਾ ਸਕਦੀ ਹੈ।

ਇਸ ਸਾਲ ਇਹਨਾਂ ਪ੍ਰੀਖਿਆਵਾਂ ਵਿੱਚ 4 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।

ਟਾਪਰ ਲਿਸਟ ਨਾ ਜਾਰੀ ਕਰਨ ਦਾ ਫੈਸਲਾ

CISCE ਨੇ ਹੁਣ 10ਵੀਂ ਅਤੇ 12ਵੀਂ ਲਈ ਅਧਿਕਾਰਤ ਟਾਪਰ ਲਿਸਟ ਜਾਰੀ ਕਰਨੀ ਬੰਦ ਕਰ ਦਿੱਤੀ ਹੈ ਤਾਂ ਜੋ ਵਿਦਿਆਰਥੀਆਂ ‘ਤੇ ਮੁਕਾਬਲੇਬਾਜ਼ੀ ਦਾ ਬੇਲੋੜਾ ਦਬਾਅ ਨਾ ਬਣੇ। ਸਾਲ 2024 ਅਤੇ 2025 ਵਾਂਗ ਇਸ ਵਾਰ ਵੀ ਕੋਈ ਮੈਰਿਟ ਲਿਸਟ ਜਾਰੀ ਨਹੀਂ ਕੀਤੀ ਗਈ। ਆਖਰੀ ਵਾਰ 2023 ਵਿੱਚ 12ਵੀਂ ਦੀ ਮੈਰਿਟ ਲਿਸਟ ਜਾਰੀ ਹੋਈ ਸੀ, ਜਿਸ ਵਿੱਚ 5 ਵਿਦਿਆਰਥੀਆਂ (ਜਿਨ੍ਹਾਂ ਵਿੱਚ 3 ਲੜਕੀਆਂ ਸਨ) ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਹਾਲਾਂਕਿ, ਵੱਖ-ਵੱਖ ਵਿਸ਼ਿਆਂ ਵਿੱਚ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੱਖਰੇ ਤੌਰ ‘ਤੇ ਸਰਟੀਫਿਕੇਟ ਦਿੱਤੇ ਜਾ ਸਕਦੇ ਹਨ।

10ਵੀਂ ਵਿੱਚ 2 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ

ICSE ਪ੍ਰੀਖਿਆ (10ਵੀਂ) ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਕੁੱਲ 2,341 ਸਕੂਲਾਂ ਦੇ 2,07,902 ਉਮੀਦਵਾਰਾਂ ਨੇ ICSE ਦੀ ਪ੍ਰੀਖਿਆ ਦਿੱਤੀ। ਇਸ ਵਿੱਚ 2,06,525 ਬੱਚੇ ਪਾਸ ਹੋਏ ਹਨ, ਜਦਕਿ 1,377 ਫੇਲ੍ਹ ਹੋ ਗਏ। ਪ੍ਰੀਖਿਆ ਵਿੱਚ ਕੁੱਲ 95,234 ਕੁੜੀਆਂ ਬੈਠੀਆਂ ਸਨ, ਜਿਨ੍ਹਾਂ ਵਿੱਚੋਂ 94,937 ਪਾਸ ਹੋਈਆਂ ਅਤੇ 297 ਕੁੜੀਆਂ ਫੇਲ੍ਹ ਹੋ ਗਈਆਂ। ਉੱਥੇ ਹੀ, 1,12,668 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 1,11,588 ਲੜਕੇ ਪਾਸ ਹੋ ਗਏ ਅਤੇ 1,080 ਫੇਲ੍ਹ ਹੋ ਗਏ।

12ਵੀਂ ਵਿੱਚ 85,611 ਬੱਚੇ ਪਾਸ

ISC ਪ੍ਰੀਖਿਆ (12ਵੀਂ) ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਕੁੱਲ 1,125 ਸਕੂਲਾਂ ਦੇ 88,409 ਬੱਚਿਆਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 85,611 ਪਾਸ ਹੋਏ ਅਤੇ 2,798 ਬੱਚੇ ਫੇਲ੍ਹ ਹੋ ਗਏ। ਇਨ੍ਹਾਂ ਵਿੱਚ ਕੁੱਲ 40,980 ਕੁੜੀਆਂ ਸਨ, ਜਿਨ੍ਹਾਂ ਵਿੱਚੋਂ 40,170 ਪਾਸ ਹੋ ਗਈਆਂ, ਜਦਕਿ 810 ਕੁੜੀਆਂ ਫੇਲ੍ਹ ਹੋ ਗਈਆਂ। ਪ੍ਰੀਖਿਆ ਵਿੱਚ ਕੁੱਲ 47,429 ਲੜਕੇ ਬੈਠੇ ਸਨ, ਜਿਨ੍ਹਾਂ ਵਿੱਚੋਂ 45,441 ਲੜਕੇ ਪਾਸ ਹੋਏ ਅਤੇ 1,988 ਫੇਲ੍ਹ ਹੋ ਗਏ।

Follow Us
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ...