CBSE ਨੇ 10ਵੀਂ ਤੇ 12ਵੀਂ ਦੇ ਪ੍ਰਾਈਵੇਟ ਵਿਦਿਆਰਥੀਆਂ ਲਈ ਐਡਮਿਟ ਕਾਰਡ ਕੀਤੇ ਜਾਰੀ, ਇਸ ਤਰ੍ਹਾ ਕਰੋ ਡਾਊਨਲੋਡ
ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਨੇ 10ਵੀਂ ਅਤੇ 12ਵੀਂ ਜਮਾਤ ਦੇ ਪ੍ਰਾਈਵੇਟ (ਨਿੱਜੀ) ਵਿਦਿਆਰਥੀਆਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਉਹ ਵਿਦਿਆਰਥੀ ਜੋ ਪਹਿਲਾਂ ਹੀ ਰਜਿਸਟਰਡ ਹਨ, ਹੁਣ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾ ਕੇ ਆਪਣਾ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।
ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਨੇ 10ਵੀਂ ਅਤੇ 12ਵੀਂ ਜਮਾਤ ਦੇ ਪ੍ਰਾਈਵੇਟ (ਨਿੱਜੀ) ਵਿਦਿਆਰਥੀਆਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਉਹ ਵਿਦਿਆਰਥੀ ਜੋ ਪਹਿਲਾਂ ਹੀ ਰਜਿਸਟਰਡ ਹਨ, ਹੁਣ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾ ਕੇ ਆਪਣਾ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ। ਬੋਰਡ ਨੇ ਸਪੱਸ਼ਟ ਹਦਾਇਤ ਦਿੱਤੀ ਹੈ ਕਿ ਬਿਨਾਂ ਐਡਮਿਟ ਕਾਰਡ ਦੇ ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪ੍ਰੀਖਿਆ ਦਾ ਸ਼ਡਿਊਲ
ਸੀਬੀਐਸਈ ਬੋਰਡ ਪ੍ਰੀਖਿਆ 2026 ਦਾ ਆਯੋਜਨ 17 ਫਰਵਰੀ ਤੋਂ 9 ਅਪ੍ਰੈਲ 2026 ਦੇ ਵਿਚਕਾਰ ਕੀਤਾ ਜਾਵੇਗਾ। ਇਸ ਸਮੇਂ ਦੌਰਾਨ 10ਵੀਂ ਅਤੇ 12ਵੀਂ ਜਮਾਤ ਦੀਆਂ ਥਿਊਰੀ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਲਈਆਂ ਜਾਣਗੀਆਂ। ਨਿੱਜੀ ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰੀਖਿਆ ਕੇਂਦਰ ‘ਤੇ ਜਾਂਦੇ ਸਮੇਂ ਐਡਮਿਟ ਕਾਰਡ ਦੀ ਪ੍ਰਿੰਟਿਡ ਕਾਪੀ ਆਪਣੇ ਨਾਲ ਲਾਜ਼ਮੀ ਤੌਰ ‘ਤੇ ਰੱਖਣ।
ਐਡਮਿਟ ਕਾਰਡ ਡਾਊਨਲੋਡ ਕਰਨ ਦਾ ਤਰੀਕਾ
ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ 10ਵੀਂ ਜਾਂ 12ਵੀਂ ਜਮਾਤ ਦੇ ਨਿੱਜੀ ਉਮੀਦਵਾਰਾਂ ਦੇ ਐਡਮਿਟ ਕਾਰਡ ਨਾਲ ਸਬੰਧਤ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ। ਸਕਰੀਨ ‘ਤੇ ਮੰਗੀ ਗਈ ਲੌਗਇਨ ਜਾਣਕਾਰੀ ਭਰਨ ਤੋਂ ਬਾਅਦ ਵੇਰਵੇ ਸਬਮਿਟ ਕਰੋ। ਇਸ ਤੋਂ ਬਾਅਦ ਐਡਮਿਟ ਕਾਰਡ ਸਕਰੀਨ ‘ਤੇ ਦਿਖਾਈ ਦੇਵੇਗਾ, ਜਿਸ ਨੂੰ ਡਾਊਨਲੋਡ ਕਰਕੇ ਸਾਫ਼ ਪ੍ਰਿੰਟ ਕੱਢਿਆ ਜਾ ਸਕਦਾ ਹੈ।
ਐਡਮਿਟ ਕਾਰਡ ਦੀ ਬਾਰੀਕੀ ਨਾਲ ਜਾਂਚ ਕਰੋ
ਬੋਰਡ ਨੇ ਵਿਦਿਆਰਥੀਆਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਐਡਮਿਟ ਕਾਰਡ ‘ਤੇ ਦਿੱਤੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਚੈੱਕ ਕਰ ਲੈਣ। ਜੇਕਰ ਕਿਸੇ ਵੀ ਤਰ੍ਹਾਂ ਦੀ ਗਲਤੀ ਜਾਂ ਤਰੁੱਟੀ ਪਾਈ ਜਾਂਦੀ ਹੈ, ਤਾਂ ਤੁਰੰਤ ਸਬੰਧਤ ਖੇਤਰੀ ਦਫ਼ਤਰ ਨਾਲ ਸੰਪਰਕ ਕਰੋ ਤਾਂ ਜੋ ਸਮੇਂ ਸਿਰ ਸੁਧਾਰ ਕੀਤਾ ਜਾ ਸਕੇ।
ਐਡਮਿਟ ਕਾਰਡ ਵਿੱਚ ਵਿਦਿਆਰਥੀ ਦਾ ਨਾਮ, ਰੋਲ ਨੰਬਰ, ਵਿਸ਼ੇ ਅਤੇ ਤਰੀਕਾਂ, ਥਿਊਰੀ ਅਤੇ ਪ੍ਰੈਕਟੀਕਲ ਨਾਲ ਸਬੰਧਤ ਜਾਣਕਾਰੀ, ਕੁੱਲ ਅੰਕ, ਪਾਸ ਹੋਣ ਦੇ ਨਿਯਮ, ਪ੍ਰੀਖਿਆ ਕੇਂਦਰ ਦਾ ਨਾਮ, ਪਤਾ ਅਤੇ ਕੇਂਦਰ ਕੋਡ ਵਰਗੀਆਂ ਅਹਿਮ ਜਾਣਕਾਰੀਆਂ ਦਿੱਤੀਆਂ ਹੁੰਦੀਆਂ ਹਨ। ਪ੍ਰੀਖਿਆ ਦੌਰਾਨ ਇਨ੍ਹਾਂ ਵੇਰਵਿਆਂ ਦੇ ਆਧਾਰ ‘ਤੇ ਹੀ ਵਿਦਿਆਰਥੀਆਂ ਦੀ ਪਛਾਣ ਅਤੇ ਪ੍ਰੀਖਿਆ ਵਿੱਚ ਹਾਜ਼ਰੀ ਯਕੀਨੀ ਬਣਾਈ ਜਾਂਦੀ ਹੈ।
ਇਹ ਵੀ ਪੜ੍ਹੋ
ਦਾਖਲੇ ਤੋਂ ਪਹਿਲਾਂ ਮਾਨਤਾ ਦੀ ਜਾਂਚ ਜ਼ਰੂਰੀ
ਇਸ ਦੌਰਾਨ, ਸੀਬੀਐਸਈ ਨੇ ਹਾਲ ਹੀ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਲਈ ਇੱਕ ਅਹਿਮ ਚਿਤਾਵਨੀ ਵੀ ਜਾਰੀ ਕੀਤੀ ਹੈ। ਬੋਰਡ ਨੇ 2026-27 ਅਕਾਦਮਿਕ ਸੈਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਫਰਜ਼ੀ ਜਾਂ ਮਾਨਤਾ ਪ੍ਰਾਪਤ ਨਾ ਹੋਣ ਵਾਲੇ ਵਿਦਿਆਰਥੀਆਂ/ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ।
ਸੀਬੀਐਸਈ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੀਨੀਅਰ ਵਿਦਿਆਰਥੀਆਂ ਨੂੰ ਸਹੀ ਮਾਰਗਦਰਸ਼ਨ ਦੇਣ ਅਤੇ ਕਿਸੇ ਵੀ ਸੰਸਥਾ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਉਸ ਦੀ ਮਾਨਤਾ ਬਾਰੇ ਜਾਣਕਾਰੀ UGC ਦੀ ਵੈੱਬਸਾਈਟ ‘ਤੇ ਜ਼ਰੂਰ ਚੈੱਕ ਕਰਨ।


