AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

12ਵੀਂ ਤੋਂ ਬਾਅਦ ਐਗਰੀਕਲਚਰ ‘ਚ ਬਣਾਓ ਸ਼ਾਨਦਾਰ ਕਰੀਅਰ! CUET UG 2026 ਲਈ 26 ਫਰਵਰੀ ਤੱਕ ਕਰ ਸਕਦੇ ਹੋ ਅਪਲਾਈ

12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਖੇਤੀਬਾੜੀ (ਐਗਰੀਕਲਚਰ) ਦੇ ਖੇਤਰ ਵਿੱਚ ਕਰੀਅਰ ਬਣਾਉਣ ਦੇ ਇੱਛੁਕ ਵਿਦਿਆਰਥੀਆਂ ਲਈ ਇਹ ਬਹੁਤ ਮਹੱਤਵਪੂਰਨ ਖ਼ਬਰ ਹੈ। ਦੇਸ਼ ਭਰ ਵਿੱਚ ਐਗਰੀਕਲਚਰ ਕੋਰਸਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ, ਇਸ ਸਾਲ ਦਾਖ਼ਲਾ ਪ੍ਰਕਿਰਿਆ ਵਿੱਚ ਇੱਕ ਵੱਡੀ ਤਬਦੀਲੀ ਕੀਤੀ ਗਈ ਹੈ।

12ਵੀਂ ਤੋਂ ਬਾਅਦ ਐਗਰੀਕਲਚਰ 'ਚ ਬਣਾਓ ਸ਼ਾਨਦਾਰ ਕਰੀਅਰ! CUET UG 2026 ਲਈ 26 ਫਰਵਰੀ ਤੱਕ ਕਰ ਸਕਦੇ ਹੋ ਅਪਲਾਈ
12ਵੀਂ ਤੋਂ ਬਾਅਦ ਐਗਰੀਕਲਚਰ ‘ਚ ਕਰੀਅਰ! CUET UG ਲਈ 26 ਫਰਵਰੀ ਤੱਕ ਕਰੋ ਅਪਲਾਈ
tv9-punjabi
| Published: 24 Feb 2026 19:04 PM IST

12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਖੇਤੀਬਾੜੀ (ਐਗਰੀਕਲਚਰ) ਦੇ ਖੇਤਰ ਵਿੱਚ ਕਰੀਅਰ ਬਣਾਉਣ ਦੇ ਇੱਛੁਕ ਵਿਦਿਆਰਥੀਆਂ ਲਈ ਇਹ ਬਹੁਤ ਮਹੱਤਵਪੂਰਨ ਖ਼ਬਰ ਹੈ। ਦੇਸ਼ ਭਰ ਵਿੱਚ ਐਗਰੀਕਲਚਰ ਕੋਰਸਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ, ਇਸ ਸਾਲ ਦਾਖ਼ਲਾ ਪ੍ਰਕਿਰਿਆ ਵਿੱਚ ਇੱਕ ਵੱਡੀ ਤਬਦੀਲੀ ਕੀਤੀ ਗਈ ਹੈ। ਪਹਿਲਾਂ CUET UG ਅਤੇ CUET ICAR-UG ਲਈ ਵੱਖ-ਵੱਖ ਅਰਜ਼ੀਆਂ ਦੇਣੀਆਂ ਪੈਂਦੀਆਂ ਸਨ, ਪਰ ਹੁਣ ਇਨ੍ਹਾਂ ਦੋਵਾਂ ਪ੍ਰਕਿਰਿਆਵਾਂ ਨੂੰ ਇਕੱਠਾ ਕਰ ਦਿੱਤਾ ਗਿਆ ਹੈ। ਹੁਣ ICAR UG ਵਿੱਚ ਦਾਖ਼ਲੇ ਲਈ ਉਮੀਦਵਾਰਾਂ ਨੂੰ CUET UG 2026 ਦੀ ਪ੍ਰੀਖਿਆ ਹੀ ਦੇਣੀ ਹੋਵੇਗੀ।

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ CUET UG 2026 ਲਈ ਐਪਲੀਕੇਸ਼ਨ ਵਿੰਡੋ ਦੁਬਾਰਾ ਖੋਲ੍ਹ ਦਿੱਤੀ ਹੈ। ਜਿਹੜੇ ਵਿਦਿਆਰਥੀ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ, ਉਹ 26 ਫਰਵਰੀ ਨੂੰ ਰਾਤ 11:59 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਇਸੇ ਸਮੇਂ ਤੱਕ ਫੀਸ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ।

ICAR ਦਾ ਅਹਿਮ ਸਰਕੂਲਰ

ICAR ਨੇ 15 ਜਨਵਰੀ ਨੂੰ ਇੱਕ ਸਰਕੂਲਰ ਜਾਰੀ ਕਰਕੇ ਇਹ ਸਪੱਸ਼ਟ ਕੀਤਾ ਸੀ ਕਿ ਅਕਾਦਮਿਕ ਸਾਲ 2026-27 ਲਈ ਖੇਤੀਬਾੜੀ ਅਤੇ ਸਹਾਇਕ ਵਿਗਿਆਨ (Allied Sciences) ਵਿੱਚ ICAR ਆਲ ਇੰਡੀਆ ਕੋਟਾ (AIQ) ਸੀਟਾਂ ਦੇ ਤਹਿਤ ਅੰਡਰ-ਗ੍ਰੈਜੂਏਟ (UG) ਡਿਗਰੀ ਪ੍ਰੋਗਰਾਮਾਂ ਵਿੱਚ ਦਾਖ਼ਲਾ CUET (UG)-2026 ਦੇ ਸਕੋਰ ਦੇ ਆਧਾਰ ‘ਤੇ ਹੀ ਹੋਵੇਗਾ। NTA ਵੱਲੋਂ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 3 ਫਰਵਰੀ ਤੋਂ ਸ਼ੁਰੂ ਕੀਤੀ ਗਈ ਸੀ।

13 ਐਗਰੀਕਲਚਰ ਕੋਰਸਾਂ ਵਿੱਚ ਦਾਖ਼ਲੇ ਦਾ ਮੌਕਾ

CUET UG 2026 ਦੇ ਸਕੋਰ ਰਾਹੀਂ ਵਿਦਿਆਰਥੀ ਕੁੱਲ 13 ਵੱਖ-ਵੱਖ ਐਗਰੀਕਲਚਰ ਕੋਰਸਾਂ ਵਿੱਚ ਦਾਖ਼ਲਾ ਲੈ ਸਕਦੇ ਹਨ। ਇਹ ਕੋਰਸ ਹੇਠ ਲਿਖੇ ਅਨੁਸਾਰ ਹਨ:

  • ਬੀ.ਐਸਸੀ (ਆਨਰਜ਼) ਐਗਰੀਕਲਚਰ
  • ਬੀ.ਐਸਸੀ (ਆਨਰਜ਼) ਹੌਰਟੀਕਲਚਰ
  • ਬੀ.ਐਫ.ਐਸਸੀ (ਬੈਚਲਰ ਆਫ ਫਿਸ਼ਰੀਜ਼ ਸਾਇੰਸਿਜ਼)
  • ਬੀ.ਐਸਸੀ (ਆਨਰਜ਼) ਫੋਰੈਸਟਰੀ
  • ਬੀ.ਐਸਸੀ (ਆਨਰਜ਼) ਕਮਿਊਨਿਟੀ ਸਾਇੰਸ
  • ਬੀ.ਐਸਸੀ (ਆਨਰਜ਼) ਫੂਡ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ
  • ਬੀ.ਐਸਸੀ (ਆਨਰਜ਼) ਸੈਰੀਕਲਚਰ (ਰੇਸ਼ਮ ਪਾਲਣ)
  • ਬੀ.ਐਸਸੀ (ਆਨਰਜ਼) ਨੈਚੁਰਲ ਫਾਰਮਿੰਗ (ਕੁਦਰਤੀ ਖੇਤੀ)
  • ਬੀ.ਐਸਸੀ (ਆਨਰਜ਼) ਐਗਰੀਬਿਜ਼ਨਸ ਮੈਨੇਜਮੈਂਟ
  • ਬੀ.ਟੈਕ ਐਗਰੀਕਲਚਰਲ ਇੰਜੀਨੀਅਰਿੰਗ
  • ਬੀ.ਟੈਕ ਡੇਅਰੀ ਟੈਕਨਾਲੋਜੀ
  • ਬੀ.ਟੈਕ ਫੂਡ ਟੈਕਨਾਲੋਜੀ
  • ਬੀ.ਟੈਕ ਬਾਇਓਟੈਕਨਾਲੋਜੀ

ਦੇਸ਼ ਦੀਆਂ 74 ਯੂਨੀਵਰਸਿਟੀਆਂ ਅਤੇ 6000 ਤੋਂ ਵੱਧ ਸੀਟਾਂ

ਜਿਹੜੇ ਵਿਦਿਆਰਥੀ CUET UG 2026 ਦੌਰਾਨ ਐਗਰੀਕਲਚਰ ਕੋਰਸਾਂ ਦੀ ਚੋਣ ਕਰਨਗੇ, ਉਨ੍ਹਾਂ ਨੂੰ ਦੇਸ਼ ਭਰ ਦੀਆਂ 74 ਐਗਰੀਕਲਚਰਲ ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਸੁਨਹਿਰੀ ਮੌਕਾ ਮਿਲੇਗਾ। ਇਨ੍ਹਾਂ ਯੂਨੀਵਰਸਿਟੀਆਂ ਵਿੱਚ ਉਪਰੋਕਤ 13 ਕੋਰਸਾਂ ਲਈ ਕੁੱਲ 6002 ਸੀਟਾਂ ਉਪਲਬਧ ਹਨ। ਦੱਸ ਦੇਈਏ ਕਿ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਕੋਰਸਾਂ ਅਤੇ ਸੀਟਾਂ ਦੀ ਗਿਣਤੀ ਵੱਖ-ਵੱਖ ਹੋ ਸਕਦੀ ਹੈ।

ਕੌਂਸਲਿੰਗ ਰਾਹੀਂ ਹੋਵੇਗਾ ਦਾਖ਼ਲਾ

ਪ੍ਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ, ICAR ਵੱਲੋਂ ਆਨਲਾਈਨ ਕੌਂਸਲਿੰਗ ਦਾ ਆਯੋਜਨ ਕੀਤਾ ਜਾਵੇਗਾ। ICAR ਨੇ ਸਪੱਸ਼ਟ ਕੀਤਾ ਹੈ ਕਿ ਨਤੀਜੇ ਐਲਾਨੇ ਜਾਣ ਤੋਂ ਬਾਅਦ ਕੌਂਸਲਿੰਗ ਦਾ ਪੂਰਾ ਸ਼ਡਿਊਲ ICAR ਦੇ ਕੌਂਸਲਿੰਗ ਪੋਰਟਲ ਜਾਂ ਅਧਿਕਾਰਤ ਵੈੱਬਸਾਈਟ (www.icar.org.in) ‘ਤੇ ਜਾਰੀ ਕੀਤਾ ਜਾਵੇਗਾ। ਸਿਰਫ਼ ਉਹੀ ਉਮੀਦਵਾਰ ਸੀਟ ਅਲਾਟਮੈਂਟ ਲਈ ਯੋਗ ਮੰਨੇ ਜਾਣਗੇ ਜੋ ਕੌਂਸਲਿੰਗ ਲਈ ਰਜਿਸਟ੍ਰੇਸ਼ਨ ਅਤੇ ਚੁਆਇਸ ਫਿਲਿੰਗ ਦੀ ਪ੍ਰਕਿਰਿਆ ਨੂੰ ਸਹੀ ਸਮੇਂ ‘ਤੇ ਪੂਰਾ ਕਰਨਗੇ।

Follow Us
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...