PSEB 12th Result: ਪੰਜਾਬ ਬੋਰਡ ਕੱਲ੍ਹ ਜਾਰੀ ਕਰੇਗਾ 12ਵੀਂ ਦਾ ਨਤੀਜਾ, ਦੁਪਹਿਰ 3 ਵਜੇ ਤੋਂ ਇੱਥੇ ਵੇਖੋ ਰਿਜ਼ਲਟ
Punjab School Education Board (PSEB) 12th Result: ਪੰਜਾਬ ਸਕੂਲ ਐਜੁਕੇਸ਼ਨ ਬੋਰਡ ਕੱਲ੍ਹ 12ਵੀਂ ਦਾ ਨਤੀਜਾ ਜਾਰੀ ਕਰਨ ਜਾ ਰਿਹਾ ਹੈ। ਇਸਤੋਂ ਪਹਿਲਾਂ ਅੱਜ ਸੀਬੀਐਸਈ ਨੇ ਵੀ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਜਿਨ੍ਹਾਂ ਨੂੰ ਕਾਫੀ ਚੰਗਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ ਨੇ ਹੀ ਦੋਵਾਂ ਜਮਾਤਾਂ ਵਿੱਚ ਬਾਜ਼ੀ ਮਾਰੀ ਹੈ।

PSEB 12th Result:ਪੰਜਾਬ ਸਕੂਲ ਸਿੱਖਿਆ ਬੋਰਡ (PSEB) ਬੁੱਧਵਾਰ ਯਾਨੀ ਕੱਲ੍ਹੀ ਨੂੰ 12ਵੀਂ ਅਜਮਾਤ ਦੇ ਨਤੀਜੇ ਐਲਾਣਨ ਜਾ ਰਿਹਾ ਹੈ। ਨਤੀਜੇ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਰੀ ਕੀਤੇ ਜਾਣਗੇ। ਨਤੀਜਾ ਦੇਖਣ ਲਈ ਕੁਝ ਦੇਰ ਪਹਿਲਾਂ ਲਿੰਕ ਵੀ ਐਕਟੀਵੇਟ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਸਾਰੇ ਵਿਦਿਆਰਥੀ PSEB ਦੀ ਵੈੱਬਸਾਈਟ ‘ਤੇ ਜਾ ਕੇ ਆਪਣੀ ਮਾਰਕਸ਼ੀਟ ਚੈੱਕ ਕਰ ਸਕਦੇ ਹਨ। ਪ੍ਰੀਖਿਆ ਦੇ ਬਾਅਦ ਤੋਂ ਹੀ ਵਿਦਿਆਰਥੀ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਇਹ ਜਾਣਕਾਰੀ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਤੀਜੇ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਪਤਾ ਲੱਗਾ ਹੈ ਕਿ ਨਤੀਜਾ ਸਿਰਫ਼ ਵੈੱਬਸਾਈਟ ‘ਤੇ ਹੀ ਘੋਸ਼ਿਤ ਕੀਤਾ ਜਾਵੇਗਾ। ਕਿਸੇ ਵੀ ਤਰ੍ਹਾਂ ਦਾ ਗਜ਼ਟ ਨਹੀਂ ਛਾਪਿਆ ਜਾਵੇਗਾ। ਇਹ ਨਤੀਜਾ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੋਵੇਗਾ। ਇਸ ਵਿੱਚ ਕਿਸੇ ਵੀ ਖਾਮੀ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ।
ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ
ਇਸ ਸਾਲ, ਪੰਜਾਬ ਭਰ ਵਿੱਚ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਬੋਰਡ ਪਹਿਲੇ ਹੀ ਦਿਨ ਤੋਂ ਤਿਆਰੀ ਕਰ ਰਿਹਾ ਸੀ ਕਿ ਨਤੀਜਾ ਸਮੇਂ ਸਿਰ ਐਲਾਨ ਸਕੇ । ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਾਰੇ ਡੀਐਮਸੀ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹਾਰਡ ਕਾਪੀ ਵਿੱਚ ਘੋਸ਼ਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਅਪਲਾਈ ਕੀਤਾ ਹੈ। ਬਾਕੀ ਵਿਦਿਆਰਥੀਆਂ ਨੂੰ ਇਹ ਡੀਜੀ ਲਾਕਰ ਤੋਂ ਹੀ ਲੈਣਾ ਪਵੇਗਾ।
ਵੈੱਬਸਾਈਟ ਜਾਂ ਸਕੂਲ ‘ਤੇ ਜਾ ਕੇ ਦੇਖ ਸਕੋਗੇ ਨਤੀਜਾ
ਵਿਦਿਆਰਥੀ ਨਤੀਜਾ ਵੇਖਣ ਲਈ PSEB ਵੈੱਬਸਾਈਟ www.pseb.ac.in ‘ਤੇ ਲੌਗਇਨ ਕਰ ਸਕਦੇ ਹਨ। ਇਸ ਤੋਂ ਬਾਅਦ ਬੋਰਡ ਦੀ ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹ ਜਾਵੇਗਾ। ਜਿੱਥੇ ਉਨ੍ਹਾਂ ਨੂੰ ਆਪਣੇ ਬਾਰੇ ਜਾਣਕਾਰੀ ਭਰਨੀ ਪਵੇਗੀ। ਇਸ ਤੋਂ ਬਾਅਦ ਉਨ੍ਹਾਂ ਦਾ ਨਤੀਜਾ ਸਾਹਮਣੇ ਆਵੇਗਾ। ਇਸ ਤੋਂ ਇਲਾਵਾ, ਵਿਦਿਆਰਥੀ ਆਪਣੇ ਸਕੂਲ ਜਾ ਕੇ ਵੀ ਨਤੀਜਾ ਦੇਖ ਸਕਣਗੇ।
ਇਹ ਵੀ ਪੜ੍ਹੋ
ਪਿਛਲੀ ਵਾਰ ਕਾਫੀ ਸ਼ਾਨਦਾਰ ਰਹੇ ਸਨ ਨਤੀਜੇ
ਦੱਸ ਦੇਈਏ ਕਿ ਪਿਛਲੀ ਵਾਰ ਪੰਜਾਬ ਬੋਰਡ 12ਵੀਂ ਦੇ ਨਤੀਜੇ ਕਾਫੀ ਸ਼ਾਨਦਾਰ ਰਹੇ ਸਨ। ਇੰਟਰਮੀਡੀਏਟ ਵਿੱਚ ਕੁੱਲ 93.04 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਬੀਤੇ ਸਾਲ ਏਕਮਪ੍ਰੀਤ ਸਿੰਘ ਨੇ 12ਵੀਂ ਵਿੱਚ ਟਾਪ ਕੀਤਾ ਸੀ। ਉਨ੍ਹਾਂ ਨੇ ਇੰਟਰਮੀਡੀਏਟ ਵਿੱਚ 100% ਅੰਕ ਪ੍ਰਾਪਤ ਕੀਤੇ ਸਨ। ਰਵੀ ਉਦੈ ਸਿੰਘ ਦੂਜੇ ਨੰਬਰ ਤੇ ਰਹੇ ਸਨ। ਜਦਕਿ ਅਸ਼ਵਿਨੀ ਨੇ 99.8 ਫੀਸਦੀ ਅੰਕ ਪ੍ਰਾਪਤ ਕੀਤੇ ਸਨ।
ਪਿਛਲੀ ਵਾਰ ਪੰਜਾਬ ਬੋਰਡ ਦੀ 12ਵੀਂ ਬੋਰਡ ਦੀ ਪ੍ਰੀਖਿਆ ਵਿੱਚ ਕੁੱਲ 2,84,452 ਲੜਕੀਆਂ ਅਤੇ ਲੜਕੇ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ ਕੁੱਲ 2,64,662 ਨੇ ਸਫ਼ਲਤਾ ਹਾਸਲ ਕੀਤੀ ਸੀ। ਲੜਕੀਆਂ ਦਾ ਨਤੀਜਾ 95.74 ਫੀਸਦੀ ਜਦੋਂ ਕਿ ਲੜਕਿਆਂ ਦਾ 90.74 ਫੀਸਦੀ ਰਿਹਾ ਸੀ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਨਤੀਜਾ ਸਭ ਤੋਂ ਵੱਧ 97.27 ਫ਼ੀਸਦੀ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਸਭ ਤੋਂ ਘੱਟ ਨਤੀਜਾ 87.86 ਫ਼ੀਸਦੀ ਰਿਹਾ ਸੀ।
ਅੱਜ ਐਲਾਨੇ ਗਏ ਹਨ CBSE ਦੇ ਨਤੀਜੇ
ਉੱਧਰ, ਅੱਜ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE ) ਨੇ ਵੀ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ 88.39 ਪ੍ਰਤੀਸ਼ਤ ਵਿਦਿਆਰਥੀ ਸਫਲ ਹੋਏ ਹਨ। ਖਾਸ ਗੱਲ ਇਹ ਹੈ ਕਿ ਹਰ ਵਾਰ ਵਾਂਗ ਇਸ ਵਾਰ ਵੀ ਕੁੜੀਆਂ ਨੇ ਹੀ ਬਾਜੀ ਮਾਰੀ ਹੈ ਇਸ ਵਾਰ 91.64 ਪ੍ਰਤੀਸ਼ਤ ਕੁੜੀਆਂ ਪਾਸ ਹੋਈਆਂ ਹਨ, ਜਦੋਂ ਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 85.70 ਪ੍ਰਤੀਸ਼ਤ ਰਹੀ ਹੈ।
ਇਸ ਸਾਲ, 17,04,367 ਵਿਦਿਆਰਥੀਆਂ ਨੇ ਸੀਬੀਐਸਈ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਿੱਤੀ ਸੀ; ਇਨ੍ਹਾਂ ਵਿੱਚੋਂ 16,92,794 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 14 ਲੱਖ 96 ਹਜ਼ਾਰ 307 ਸੀ। ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਵੀ ਬੋਰਡ ਵੱਲੋਂ ਪ੍ਰੀਖਿਆ ਦਾ ਨਤੀਜਾ 13 ਮਈ ਨੂੰ ਐਲਾਨਿਆ ਗਿਆ ਸੀ।