ਕੀ ਸਿਰਫ਼ ਨੰਬਰ ਲੁਕਾਉਣ ਨਾਲ ਸੁਰੱਖਿਅਤ ਹੋ ਜਾਵੇਗਾ UPI ਡਾਟਾ? ਕਿਉਂ ਅਧੂਰਾ ਹੈ ਪ੍ਰਾਈਵੇਸੀ ਦਾ ਇਹ ਹੱਲ
UPI Data Privacy: DPDP ਫਰੇਮਵਰਕ ਤਹਿਤ ਮੋਬਾਈਲ ਨੰਬਰ ਜਾਂ ਪੂਰੀ ਪਛਾਣ ਜ਼ਾਹਿਰ ਕਰਨ ਨਾਲ ਵੱਡੀ ਜ਼ਿੰਮੇਵਾਰੀ ਜਾਂ ਜੋਖਮ ਪੈਦਾ ਹੁੰਦਾ ਹੈ। ਇਸ ਲਈ NPCI ਪ੍ਰਾਈਵੇਸੀ ਨੂੰ ਹੋਰ ਬਿਹਤਰ ਬਣਾਉਣ ਲਈ UPI ਐਪਸ ਅਤੇ ਬੈਂਕਾਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਇਸ ਮਾਮਲੇ ਨੂੰ ਲੈ ਕੇ ਕਿਸ ਤਰ੍ਹਾਂ ਦਾ ਅਪਡੇਟ ਸਾਹਮਣੇ ਆਇਆ ਹੈ।
UPI ਪ੍ਰਾਈਵੇਸੀ ਲਈ NPCI ਦਾ ਵੱਡਾ ਕਦਮ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਗਾਹਕਾਂ ਦੀ ਪ੍ਰਾਈਵੇਸੀ ਦੀ ਸੁਰੱਖਿਆ ਲਈ ਡਿਜ਼ੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ (DPDP) ਕਾਨੂੰਨ ਨੂੰ ਲਾਗੂ ਕਰਨ ਬਾਰੇ UPI ਐਪਸ ਅਤੇ ਭਾਈਵਾਲ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ। NPCI, ਜੋ ਦੇਸ਼ ਦੇ ਸਭ ਤੋਂ ਲੋਕਪ੍ਰਿਯ ਡਿਜ਼ੀਟਲ ਪੇਮੈਂਟ ਪਲੇਟਫਾਰਮ UPI ਨੂੰ ਚਲਾਉਂਦੀ ਹੈ, ਪਹਿਲਾਂ ਹੀ ਫੋਨ ਨੰਬਰਾਂ ਨੂੰ ਮਾਸਕ ਕਰਨ (ਛੁਪਾਉਣ) ਦੇ ਨਿਰਦੇਸ਼ ਜਾਰੀ ਕਰ ਚੁੱਕੀ ਹੈ। UPI ਈਕੋਸਿਸਟਮ ਭੁਗਤਾਨ ਕਰਨ ਅਤੇ ਉਨ੍ਹਾਂ ਦੀ ਪੁਸ਼ਟੀ (ਵੈਰੀਫਾਈ) ਕਰਨ ਲਈ ਫੋਨ ਨੰਬਰਾਂ ‘ਤੇ ਨਿਰਭਰ ਕਰਦਾ ਹੈ। ਇਹ ਇੱਕ ਪਾਸੇ ਸੁਰੱਖਿਆ ਫੀਚਰ ਵਜੋਂ ਕੰਮ ਕਰਦਾ ਹੈ, ਪਰ ਦੂਜੇ ਪਾਸੇ ਪ੍ਰਾਈਵੇਸੀ ਲਈ ਜੋਖਮ ਵੀ ਪੈਦਾ ਕਰ ਸਕਦਾ ਹੈ।
ਇੱਕ UPI ਐਪ ਦੇ ਸੀਨੀਅਰ ਐਗਜ਼ਿਕਿਊਟਿਵ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਮਨੀਕੰਟਰੋਲ ਦੀ ਰਿਪੋਰਟ ਵਿੱਚ ਕਿਹਾ ਕਿ DPDP ਕਾਨੂੰਨ ਲਾਗੂ ਹੋਣ ਦਾ ਮਤਲਬ ਇਹ ਹੋਵੇਗਾ ਕਿ ਫੋਨ ਨੰਬਰ ਜਾਂ ਪੂਰਾ ਨਾਮ ਪ੍ਰਾਈਵੇਸੀ ਲਈ ਜੋਖਮ ਪੈਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ NPCI ਬੈਂਕਾਂ ਅਤੇ UPI ਐਪਸ ਨਾਲ ਗੱਲਬਾਤ ਕਰ ਰਹੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੇ ਸਿਸਟਮ ਹਰ ਭਾਗੀਦਾਰ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਠੀਕ ਢੰਗ ਨਾਲ ਲਾਗੂ ਕਰਨ ਲਈ ਤਿਆਰ ਹਨ।
ਫੋਨ ਨੰਬਰ ਕੀਤੇ ਜਾਣਗੇ ਮਾਸਕ
ਪਿਛਲੇ ਮਹੀਨੇ NPCI ਨੇ ਪੇਮੈਂਟ ਐਪਸ ਨੂੰ ਗਾਹਕਾਂ ਦੇ ਫੋਨ ਨੰਬਰ ਮਾਸਕ ਕਰਨ (ਛੁਪਾਉਣ) ਲਈ ਇੱਕ ਸਰਕੁਲਰ ਜਾਰੀ ਕੀਤਾ ਸੀ, ਤਾਂ ਜੋ ਪ੍ਰਾਈਵੇਸੀ ਦੀ ਸੁਰੱਖਿਆ ਅਤੇ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਦਰਅਸਲ, ਮਹਿਲਾ ਯੂਜ਼ਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਪਛਾਣ, ਪ੍ਰਾਈਵੇਸੀ ਅਤੇ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਜਤਾਈਆਂ ਗਈਆਂ ਸਨ। NPCI ਨੇ ਇਸ ਨਿਰਦੇਸ਼ ਨੂੰ ਲਾਗੂ ਕਰਨ ਲਈ 4 ਸਤੰਬਰ ਦੀ ਆਖਰੀ ਤਾਰੀਖ (ਡੈੱਡਲਾਈਨ) ਤੈਅ ਕੀਤੀ ਹੈ।
NPCI ਨੇ ਕਿਹਾ ਹੈ ਕਿ UPI ਮੈਂਬਰ ਬੈਂਕਾਂ ਅਤੇ UPI ਐਪਸ ਨੂੰ ਯੂਜ਼ਰਾਂ ਦੀ ਪ੍ਰਾਈਵੇਸੀ ਦਾ ਖਾਸ ਧਿਆਨ ਰੱਖਣਾ ਹੋਵੇਗਾ। ਯੂਜ਼ਰਾਂ ਦੀ ਜਾਣਕਾਰੀ ਜਿਵੇਂ ਕਿ UPI ID, ਮੋਬਾਈਲ ਨੰਬਰ ਅਤੇ ਅਕਾਊਂਟ ਨੰਬਰ ਨੂੰ UPI ਮੈਂਬਰ ਬੈਂਕਾਂ ਅਤੇ UPI ਐਪਸ ਦੇ ਸਾਰੇ ਕਸਟਮਰ-ਫੇਸਿੰਗ ਇੰਟਰਫੇਸ ਅਤੇ ਕਮਿਊਨੀਕੇਸ਼ਨ ਵਿੱਚ ਮਾਸਕ ਕੀਤਾ ਜਾਣਾ ਚਾਹੀਦਾ ਹੈ।
ਯੂਜ਼ਰਨੇਮ ਅਧਾਰਿਤ UPI ID
ਹੁਣ ਦੂਜੇ ਪੱਖ ਨੂੰ ਗਾਹਕ ਦੇ ਮੋਬਾਈਲ ਨੰਬਰ ਦੇ ਸਿਰਫ਼ ਆਖਰੀ ਚਾਰ ਅੰਕ ਹੀ ਦਿਖਾਈ ਦੇਣਗੇ। QR ਕੋਡ ਰਾਹੀਂ ਕੀਤੇ ਗਏ ਟ੍ਰਾਂਜ਼ੈਕਸ਼ਨ ਵਿੱਚ ਭੁਗਤਾਨ ਪੂਰਾ ਹੋਣ ਤੋਂ ਬਾਅਦ ਐਪ ਨੂੰ ਮੋਬਾਈਲ ਨੰਬਰ ਨਹੀਂ ਦਿਖਾਉਣਾ ਹੋਵੇਗਾ। NPCI ਦੇ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ UPI ਐਪਸ ਨੂੰ ਯੂਜ਼ਰਾਂ ਨੂੰ ਮੋਬਾਈਲ ਨੰਬਰ ਅਧਾਰਿਤ ID ਤੋਂ ਇਲਾਵਾ ਹੋਰ ID ਬਣਾਉਣ ਅਤੇ ਉਸ ਨੂੰ ਆਪਣੀ ਡਿਫਾਲਟ ID ਦੇ ਤੌਰ ‘ਤੇ ਸੈੱਟ ਕਰਨ ਦੀ ਸਹੂਲਤ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ
ਜਦੋਂ ਕੋਈ ਗਾਹਕ ਪਹਿਲੀ ਵਾਰ UPI ਲਈ ਸਾਈਨ ਅਪ ਕਰਦਾ ਹੈ ਤਾਂ ਜ਼ਿਆਦਾਤਰ ਲੋਕ ਆਪਣਾ ਮੋਬਾਈਲ ਨੰਬਰ ਹੀ ਵਰਚੁਅਲ ਪ੍ਰਾਈਵੇਟ ਐਡਰੈੱਸ (VPA) ਵਜੋਂ ਚੁਣਦੇ ਹਨ। ਹਾਲਾਂਕਿ UPI ਵਿੱਚ ਪਹਿਲਾਂ ਤੋਂ ਹੀ ਯੂਜ਼ਰਨੇਮ ਚੁਣਨ ਦਾ ਵਿਕਲਪ ਮੌਜੂਦ ਹੈ, ਪਰ ਕਈ ਯੂਜ਼ਰ ਇਸ ਬਾਰੇ ਜਾਣੂ ਨਹੀਂ ਹਨ। ਨਵੇਂ ਬਦਲਾਅ ਤੋਂ ਬਾਅਦ ਮੋਬਾਈਲ ਨੰਬਰ ਦੀ ਥਾਂ ਯੂਜ਼ਰਨੇਮ ਨੂੰ ਡਿਫਾਲਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਨਾਲ UPI ਯੂਜ਼ਰਾਂ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤੀ ਮਿਲੇਗੀ।
