AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੀ ਵਿਦੇਸ਼ ਯਾਤਰਾ ਦੌਰਾਨ UPI ਰਾਹੀਂ ਪੇਮੈਂਟ ਕਰਨਾ ਹੋਵੇਗਾ ਮਹਿੰਗਾ? ਫਰਾਂਸ ਤੋਂ ਸਿੰਗਾਪੁਰ ਤੱਕ 11 ਦੇਸ਼ਾਂ ‘ਚ ਜਾਣੋ 0.4% ਫ਼ੀਸ ਦਾ ਪੂਰਾ ਗਣਿਤ

NPCI ਵੱਲੋਂ 2,000 ਰੁਪਏ ਤੋਂ ਵੱਧ ਦੇ ਮਰਚੈਂਟ (P2M) ਟ੍ਰਾਂਜੈਕਸ਼ਨ 'ਤੇ 0.4% MDR ਲਾਗੂ ਕਰਨ ਦੀ ਘੋਸ਼ਣਾ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ ਕਿ ਇਸ ਦਾ ਭਾਰਤ ਤੋਂ ਬਾਹਰ UPI ਰਾਹੀਂ ਹੋਣ ਵਾਲੇ ਭੁਗਤਾਨਾਂ'ਤੇ ਕੀ ਅਸਰ ਪਵੇਗਾ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਕੀ ਵਿਦੇਸ਼ ਯਾਤਰਾ ਦੌਰਾਨ UPI ਰਾਹੀਂ ਪੇਮੈਂਟ ਕਰਨਾ ਹੋਵੇਗਾ ਮਹਿੰਗਾ? ਫਰਾਂਸ ਤੋਂ ਸਿੰਗਾਪੁਰ ਤੱਕ 11 ਦੇਸ਼ਾਂ 'ਚ ਜਾਣੋ 0.4% ਫ਼ੀਸ ਦਾ ਪੂਰਾ ਗਣਿਤ
tv9-punjabi
| Updated On: 16 Sep 2026 07:33 AM IST
Share

ਭਾਰਤ ‘ਚ 15 ਅਕਤੂਬਰ ਤੋਂ ਲਾਗੂ ਹੋ ਰਹੇ 2,000 ਰੁਪਏ ਤੋਂ ਵੱਧ ਦੇ ਮਰਚੈਂਟ ਟ੍ਰਾਂਜੈਕਸ਼ਨ ‘ਤੇ 0.4% ਮਰਚੈਂਟ ਡਿਸਕਾਊਂਟ ਰੇਟ (MDR) ਦੇ ਨਵੇਂ ਨਿਯਮਾਂ ਨੇ ਸਿਰਫ਼ ਘਰੇਲੂ ਉਪਭੋਗਤਾਵਾਂ ਨੂੰ ਹੀ ਨਹੀਂ, ਸਗੋਂ ਵਿਦੇਸ਼ੀ ਦੌਰਿਆਂ ‘ਤੇ ਜਾਣ ਵਾਲੇ ਭਾਰਤੀ ਯਾਤਰੀਆਂ ਤੇ ਪ੍ਰਵਾਸੀਆਂ (NRIs) ਨੂੰ ਵੀ ਉਤਸੁਕ ਕਰ ਦਿੱਤਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੀ ਅੰਤਰਰਾਸ਼ਟਰੀ ਸ਼ਾਖਾ NIPL ਦੇ ਤਹਿਤ ਇਸ ਸਮੇਂ ਫਰਾਂਸ, ਸਿੰਗਾਪੁਰ, ਯੂਏਈ, ਨੇਪਾਲ ਤੇ ਮੌਰੀਸ਼ਸ ਸਮੇਤ 11 ਪ੍ਰਮੁੱਖ ਦੇਸ਼ਾਂ ਵਿੱ’ਚ UPI ਸੇਵਾਵਾਂ ਸਰਗਰਮ ਹਨ। ਇਸ ਤੋਂ ਬਾਅਦ ਇਹ ਸਵਾਲ ਤੇਜ਼ੀ ਨਾਲ ਉੱਠ ਰਿਹਾ ਹੈ ਕਿ ਕੀ ਵਿਸ਼ਵ ਪੱਧਰ ‘ਤੇ ਵਿਦੇਸ਼ੀ QR ਕੋਡ ਸਕੈਨ ਕਰਕੇ ਭੁਗਤਾਨ ਕਰਨ ‘ਤੇ ਵੀ ਇਸ ਨਵੀਂ ਫੀਸ ਵਿਵਸਥਾ ਦਾ ਕੋਈ ਅਸਰ ਪਵੇਗਾ।

ਹਾਲਾਂਕਿ, NPCI ਤੇ ਵਿੱਤੀ ਮਾਮਲਿਆਂ ਦੇ ਮਾਹਿਰਾਂ ਮੁਤਾਬਕ, ਅੰਤਰਰਾਸ਼ਟਰੀ ਪੱਧਰ ‘ਤੇ UPI ਨਾਲ ਜੁੜੇ ਟ੍ਰਾਂਜੈਕਸ਼ਨ ਕ੍ਰਾਸ-ਬਾਰਡਰ ਫੋਰੈਕਸ ਨਿਯਮਾਂ ਤੇ ਵਿਦੇਸ਼ੀ ਪਾਰਟਨਰ ਬੈਂਕਾਂ ਨਾਲ ਹੋਏ ਸਮਝੌਤਿਆਂ ਦੇ ਆਧਾਰ ‘ਤੇ ਚਲਦੇ ਹਨ। ਘਰੇਲੂ ਪੱਧਰ ‘ਤੇ ਲਾਗੂ ਹੋਣ ਵਾਲਾ 0.4% MDR ਢਾਂਚਾ ਸਿਰਫ਼ ਭਾਰਤ ‘ਚ ਰਜਿਸਟਰਡ ਮਰਚੈਂਟਸ (P2M) ‘ਤੇ ਕੇਂਦਰਿਤ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਵਿਦੇਸ਼ਾਂ ‘ਚ UPI ਰਾਹੀਂ ਭੁਗਤਾਨ ਕਰਨ ਵਾਲੇ ਭਾਰਤੀ ਸੈਲਾਨੀਆਂ ਨੂੰ ਇਸ ਘਰੇਲੂ MDR ਫੀਸ ਦਾ ਕੋਈ ਵਾਧੂ ਬੋਝ ਨਹੀਂ ਝੱਲਣਾ ਪਵੇਗਾ ਤੇ ਉਨ੍ਹਾਂ ਦੀ ਅੰਤਰਰਾਸ਼ਟਰੀ ਡਿਜੀਟਲ ਪੇਮੈਂਟ ਪ੍ਰਕਿਰਿਆ ਪਹਿਲਾਂ ਵਾਂਗ ਹੀ ਪਾਰਦਰਸ਼ੀ ਤੇ ਸੁਚਾਰੂ ਰਹੇਗੀ।

ਕੀ ਵਿਦੇਸ਼ਾਂ ‘ਚ ਭੁਗਤਾਨ ਕਰਨ ‘ਤੇ ਪਵੇਗਾ ਅਸਰ?

  • ਗਾਹਕਾਂ ਲਈ ਜ਼ੀਰੋ ਫੀਸ: NPCI ਤੇ ਵਿੱਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਆਮ ਗਾਹਕਾਂ ਲਈ UPI ਪੂਰੀ ਤਰ੍ਹਾਂ ਮੁਫ਼ਤ ਰਹੇਗਾ। ਚਾਹੇ ਤੁਸੀਂ ਭਾਰਤ ‘ਚ ਚਾਹ ਖਰੀਦੋ ਜਾਂ ਫਰਾਂਸ ‘ਚ ਪੇਸਟਰੀ, ਗਾਹਕ ਤੋਂ ਕੋਈ ਸਿੱਧੀ UPI ਫ਼ੀਸ ਨਹੀਂ ਲਈ ਜਾਵੇਗੀ।
  • P2P ਟ੍ਰਾਂਸਫਰ ‘ਤੇ ਕੋਈ ਅਸਰ ਨਹੀਂ: ਵਿਅਕਤੀ ਤੋਂ ਵਿਅਕਤੀ (Person-to-Person) ਪੈਸੇ ਟ੍ਰਾਂਸਫਰ ਕਰਨ ‘ਤੇ ਜ਼ੀਰੋ ਚਾਰਜ ਦੀ ਵਿਵਸਥਾ ਲਾਗੂ ਰਹੇਗੀ।
  • ਅੰਤਰਰਾਸ਼ਟਰੀ ਮਰਚੈਂਟ ਫੀਸ ਵਿਵਸਥਾ: 15 ਅਕਤੂਬਰ 2026 ਤੋਂ ਲਾਗੂ ਹੋ ਰਿਹਾ 0.4% MDR ਸਿਰਫ਼ ਭਾਰਤ ‘ਚ ਰਜਿਸਟਰਡ ਮਰਚੈਂਟਸ (P2M) ‘ਤੇ ਲਾਗੂ ਹੁੰਦਾ ਹੈ। ਵਿਦੇਸ਼ਾਂ ‘ਚ UPI ਸਵੀਕਾਰ ਕਰਨ ਵਾਲੇ ਆਊਟਲੈਟਸ ਅੰਤਰਰਾਸ਼ਟਰੀ ਮੁਦਰਾ ਵਟਾਂਦਰਾ (Forex Rate) ਤੇ NIPL ਦੇ ਵਿਦੇਸ਼ੀ ਪਾਰਟਨਰ ਬੈਂਕਾਂ ਵੱਲੋਂ ਤੈਅ ਨਿਯਮਾਂ ਦੇ ਆਧਾਰ ‘ਤੇ ਕੰਮ ਕਰਦੇ ਹਨ। ਭਾਰਤੀ MDR ਨਿਯਮ ਦਾ ਵਿਦੇਸ਼ਾਂ ‘ਚ ਮਰਚੈਂਟ ਪੇਮੈਂਟਸ ‘ਤੇ ਗਾਹਕਾਂ ਲਈ ਕੋਈ ਵਾਧੂ ਬੋਝ ਨਹੀਂ ਪੈਂਦਾ।

ਵਿਦੇਸ਼ਾਂ ‘ਚ UPI ਭੁਗਤਾਨ ਕਿਵੇਂ ਕੰਮ ਕਰਦਾ ਹੈ?

  • ਜਦੋਂ ਕੋਈ ਭਾਰਤੀ ਯੂਜ਼ਰ ਸਿੰਗਾਪੁਰ ਦੇ ਚਾਂਗੀ ਏਅਰਪੋਰਟ ਜਾਂ ਫਰਾਂਸ ਦੇ ਐਫ਼ਿਲ ਟਾਵਰ ਦੇ ਆਸ-ਪਾਸ UPI QR ਕੋਡ ਸਕੈਨ ਕਰਦਾ ਹੈ।
  • ਯੂਜ਼ਰ ਦੇ ਭਾਰਤੀ ਬੈਂਕ ਖਾਤੇ ‘ਚੋਂ ਸਿੱਧੇ ਭਾਰਤੀ ਰੁਪਏ (INR) ‘ਚ ਰਕਮ ਕੱਟੀ ਜਾਂਦੀ ਹੈ।
  • ਪੇਮੈਂਟ ਐਪ ਤੇ ਭੁਗਤਾਨ ਤੋਂ ਠੀਕ ਪਹਿਲਾਂ ਉਸ ਸਮੇਂ ਦੀ ਮੁਦਰਾ ਵਟਾਂਦਰਾ ਦਰ (Exchange Rate) ਤੇ ਸਟੈਂਡਰਡ ਫੋਰੈਕਸ ਚਾਰਜ ਪਾਰਦਰਸ਼ੀ ਢੰਗ ਨਾਲ ਦਿਖਾਈ ਦਿੰਦਾ ਹੈ।

ਭਾਰਤ ‘ਚ UPI ਪੇਮੈਂਟ ‘ਤੇ ਹੋਇਆ ਇਹ ਬਦਲਾਅ

ਸਰਕਾਰ ਨੇ ਦੱਸਿਆ ਹੈ ਕਿ ਭਾਰਤ ‘ਚ ਮਰਚੈਂਟ ਪੇਮੈਂਟ ਲਈ 2,000 ਰੁਪਏ ਤੋਂ ਵੱਧ ਦੇ’ਕਲਿੱਕ-ਐਂਡ-ਪੇ’ UPI ਟ੍ਰਾਂਜੈਕਸ਼ਨ ‘ਤੇ ਥੋੜ੍ਹਾ ਚਾਰਜ ਲੱਗੇਗਾ, ਹਾਲਾਂਕਿ ਵਿਅਕਤੀ ਤੋਂ ਵਿਅਕਤੀ (P2P) ਟ੍ਰਾਂਜੈਕਸ਼ਨ ‘ਤੇ ਕੋਈ ਚਾਰਜ ਨਹੀਂ ਲੱਗੇਗਾ। ਨਵਾਂ UPI ਮਰਚੈਂਟ ਡਿਸਕਾਊਂਟ ਰੇਟ (MDR) ਫਰੇਮਵਰਕ 15 ਅਕਤੂਬਰ ਤੋਂ ਲਾਗੂ ਹੋਵੇਗਾ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਲਈ ਆਪਣੇ ਨਵੇਂ ਨਿਯਮਾਂ ‘ਚ ਕਿਹਾ ਹੈ ਕਿ ਗਾਹਕਾਂ ਵੱਲੋਂ ਮਰਚੈਂਟ ਨੂੰ ਕੀਤੇ ਜਾਣ ਵਾਲੇ ਅਜਿਹੇ ਟ੍ਰਾਂਜੈਕਸ਼ਨ ‘ਤੇ 0.4% ਚਾਰਜ ਲੱਗੇਗਾ।

ਇਸ ਚਾਰਜ ਦੀ ਸੀਮਾ ਪ੍ਰਤੀ ਟ੍ਰਾਂਜੈਕਸ਼ਨ 300 ਰੁਪਏ ਤੈਅ ਕੀਤੀ ਗਈ ਹੈ ਤੇ ਵਿੱਤ ਮੰਤਰਾਲੇ ਨੇ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਮਰਚੈਂਟ ਇਸ ਚਾਰਜ ਦਾ ਬੋਝ ਗਾਹਕਾਂ ‘ਤੇ ਨਾ ਪਾਉਣ। ਰੇਲਵੇ, ਟੈਲੀਕਾਮ ਸਰਵਿਸ, ਇੰਸ਼ੋਰੈਂਸ ਤੇ ਫਿਊਲ ਵਰਗੀਆਂ ਮਰਚੈਂਟ ਕੈਟੇਗਰੀਆਂ ਲਈ NPCI ਨੇ ਕਿਹਾ ਹੈ ਕਿ 2,000 ਰੁਪਏ ਤੋਂ ਵੱਧ ਦੇ UPI ਪੇਮੈਂਟ ‘ਤੇ 5 ਰੁਪਏ ਦਾ ਫਲੈਟ ਚਾਰਜ ਲੱਗੇਗਾ।

ਉੱਥੇ ਹੀ ਵਿਦੇਸ਼ਾਂ ‘ਚ UPI ਦੀ ਵਰਤੋਂ ਕਰਨ ਵਾਲੇ ਭਾਰਤੀ ਯਾਤਰੀਆਂ ਤੇ ਉਨ੍ਹਾਂ ਦੇਸ਼ਾਂ ‘ਚ ਰਹਿਣ ਵਾਲੇ ਲੋਕਾਂ ਨੂੰ ਨਵੇਂ MDR ਨਿਯਮਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਅੰਤਰਰਾਸ਼ਟਰੀ UPI ਡਿਜੀਟਲ ਪੇਮੈਂਟ ਪ੍ਰਕਿਰਿਆ ਪਹਿਲਾਂ ਵਾਂਗ ਹੀ ਸੁਰੱਖਿਅਤ ਤੇ ਮੁਫ਼ਤ ਰਹੇਗੀ।

Source: TV9Hindi.com

Follow Us