SEBI New Rule: ਹੁਣ ਸ਼ੇਅਰ ਬਾਜ਼ਾਰ ‘ਚ ਨਹੀਂ ਆਵੇਗਾ ਅਡਾਨੀ ਮਾਮਲੇ ਵਰਗਾ ਭੂਚਾਲ, ਸੇਬੀ ਨੇ ਬਣਾਇਆ ਨਵਾਂ ਨਿਯਮ
Business News: ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਹੀ ਭੂਚਾਲ ਨਹੀਂ ਆਇਆ,ਸਗੋਂ ਸਮੁੱਚੇ ਸਟਾਕ ਮਾਰਕੀਟ ਵਿੱਚ ਹੀ ਤਬਾਹੀ ਮਚ ਗਈ। ਸਟਾਕ ਨਿਵੇਸ਼ਕਾਂ ਨੂੰ ਇਸ ਖਤਰੇ ਤੋਂ ਬਚਾਉਣ ਲਈ ਹੁਣ ਸੇਬੀ ਨੇ ਜ਼ਬਰਦਸਤ ਨਿਯਮ ਬਣਾਇਆ ਹੈ।

ਮੁਲਾਜ਼ਮਾਂ ਦੇ ਅਪਰੇਜ਼ਲ ਦਾ ਤਰੀਕਾ ਬਦਲੇਗਾ SEBI
ਹਾਲ ਹੀ ‘ਚ ਜਦੋਂ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ਦੇ ਖਿਲਾਫ ਰਿਪੋਰਟ ਸਾਹਮਣੇ ਲਿਆਂਦੀ ਸੀ ਤਾਂ ਇਸ ਨਾਲ ਪੂਰਾ ਭਾਰਤੀ ਸ਼ੇਅਰ ਬਾਜ਼ਾਰ ਹਿੱਲ ਗਿਆ ਸੀ। ਇਸ ਰਿਪੋਰਟ ਨੇ ਨਾ ਸਿਰਫ਼ ਅਡਾਨੀ ਗਰੁੱਪ ਦੇ ਸ਼ੇਅਰਾਂ ਨੂੰ ਬੁਰੀ ਹਾਲਤ ਵਿੱਚ ਲਿਆਂਦਾ, ਸਗੋਂ ਇਸ ਨੇ ਬਾਜ਼ਾਰ ਵਿੱਚ ਹੀ ਗਿਰਾਵਟ ਦਾ ਦੌਰ ਸ਼ੁਰੂ ਕਰ ਦਿੱਤਾ। ਇਸ ਦਾ ਅਸਰ ਇਹ ਹੋਇਆ ਕਿ ਸ਼ੇਅਰਾਂ ‘ਚ ਜ਼ਬਰਦਸਤ ਵਿਕਰੀ ਹੋਈ ਅਤੇ ਨਿਵੇਸ਼ਕਾਂ ਨੂੰ ਸ਼ੇਅਰ ਬਾਜ਼ਾਰ ‘ਚ ਨੁਕਸਾਨ ਉਠਾਉਣਾ ਪਿਆ। ਮਾਰਕੀਟ ਰੈਗੂਲੇਟਰ ਸੇਬੀ ਨੇ ਇੱਕ ਸ਼ਾਨਦਾਰ ਨਿਯਮ ਲਿਆਇਆ ਹੈ ਤਾਂ ਜੋ ਭਵਿੱਖ ਵਿੱਚ ਅਜਿਹਾ ਨਾ ਹੋਵੇ।
ਸੇਬੀ ਦੀ ਬੁੱਧਵਾਰ ਨੂੰ ਹੋਈ ਬੋਰਡ ਬੈਠਕ ‘ਚ ਫੈਸਲਾ ਲਿਆ ਗਿਆ ਕਿ ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਦੇਸ਼ ਦੀਆਂ ਟਾਪ-100 ਕੰਪਨੀਆਂ ਬਾਜ਼ਾਰ ‘ਚ ਫੈਲ ਰਹੀਆਂ ਅਫਵਾਹਾਂ ‘ਤੇ ਤੁਰੰਤ ਬਿਆਨ ਦੇਣਗੀਆਂ। ਜਾਂ ਤਾਂ ਉਹ ਇਸ ਨੂੰ ਸਵੀਕਾਰ ਕਰਨਗੀਆਂ ਜਾਂ ਉਹ ਇਸ ਤੋਂ ਇਨਕਾਰ ਕਰਨਗੀਆਂ। ਤਾਂ ਜੋ ਉਨ੍ਹਾਂ ਦੇ ਸ਼ੇਅਰਾਂ ‘ਤੇ ਕੋਈ ਅਸਰ ਨਾ ਪਵੇ।