Adani Group Update: ਅਡਾਨੀ ਦਾ ਪੂਰਾ ਧਿਆਨ ਹੁਣ ਕਰਜ਼ਾ ਵਾਪਸ ਕਰਨ ‘ਤੇ ਹੈ, ਕਾਰੋਬਾਰ ਵਧਾਉਣ ਦੀ ਯੋਜਨਾ ‘ਤੇ ਬ੍ਰੇਕ
ਬਿਜਨੈਸ ਨਿਊਜ: ਸ਼ੇਅਰ ਬਾਜ਼ਾਰ 'ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੀ ਗਿਰਾਵਟ ਫਿਰ ਵਧ ਗਈ ਹੈ। ਬੁੱਧਵਾਰ ਨੂੰ ਸਮੂਹ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰਾਂ 'ਚ ਲੋਅਰ ਸਰਕਟ ਦੇਖਿਆ ਗਿਆ।
ਸ਼ੇਅਰ ਬਾਜ਼ਾਰ ‘ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੀ ਗਿਰਾਵਟ ਫਿਰ ਵਧ ਗਈ ਹੈ। ਬੁੱਧਵਾਰ ਨੂੰ ਸਮੂਹ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰਾਂ ‘ਚ ਲੋਅਰ ਸਰਕਟ ਦੇਖਿਆ ਗਿਆ। ਅਡਾਨੀ ਸਮੂਹ ਦੀਆਂ ਵਪਾਰਕ ਵਿਸਥਾਰ ਦੀਆਂ ਯੋਜਨਾਵਾਂ ਨੂੰ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ ਅਤੇ ਸਮੂਹ ਦਾ ਪੂਰਾ ਧਿਆਨ ਹੁਣ ਕਰਜ਼ਾ ਵਾਪਸ ਕਰਨ ‘ਤੇ ਹੈ।
ਪੀਵੀਸੀ ਬਣਾਉਣ ਦੀ ਯੋਜਨਾ ਨੂੰ ਫਿਲਹਾਲ ਸਮੀਖਿਆ ਲਈ ਰੱਖਿਆ
ਮੰਗਲਵਾਰ ਨੂੰ, ਅਡਾਨੀ ਸਮੂਹ ਦੇ ਸੀਐਫਓ ਨੇ ਇੱਕ ਬਿਆਨ ਦਿੱਤਾ ਕਿ ਅਡਾਨੀ ਐਂਟਰਪ੍ਰਾਈਜਿਜ਼ ਨੇ ਗੁਜਰਾਤ ਦੇ ਮੁਦਰਾ ਵਿੱਚ ਕੋਲੇ ਤੋਂ ਪੀਵੀਸੀ ਬਣਾਉਣ ਦੀ ਯੋਜਨਾ ਨੂੰ ਫਿਲਹਾਲ ਸਮੀਖਿਆ ਲਈ ਰੱਖਿਆ ਹੈ। ਇਸ ਤੋਂ ਇਲਾਵਾ ਅਡਾਨੀ ਐਂਟਰਪ੍ਰਾਈਜ਼ ਫਿਲਹਾਲ ਨਵੇਂ ਸੜਕੀ ਪ੍ਰਾਜੈਕਟਾਂ ਲਈ ਬੋਲੀ ਨਹੀਂ ਲਗਾਏਗੀ। ਦੂਜੇ ਪਾਸੇ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਰੇਟਿੰਗ ਏਜੰਸੀਆਂ ਤੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਦਿੱਤੇ ਗਏ ਕਰਜ਼ਿਆਂ ਦੀ ਰੇਟਿੰਗ ਬਾਰੇ ਜਾਣਕਾਰੀ ਮੰਗੀ ਹੈ।
ਐਲਆਈਸੀ ਅਤੇ ਐੱਸਬੀਆਈ ਦਾ ਅਡਾਨੀ ਗਰੁੱਪ ਵਿੱਚ ਨਿਵੇਸ਼
ਐਲਆਈਸੀ ਨੇ ਅਡਾਨੀ ਸਮੂਹ ਵਿੱਚ 4 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਜਿਸਦਾ ਸੰਯੁਕਤ ਮਾਰਕੀਟ ਪੂੰਜੀਕਰਣ 120 ਬਿਲੀਅਨ ਡਾਲਰ ਤੋਂ ਵੱਧ ਡਿੱਗ ਗਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਫਾਇਨਾਂਸਰ ਸਟੇਟ ਬੈਂਕ ਆਫ ਇੰਡੀਆ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ 2.6 ਬਿਲੀਅਨ ਡਾਲਰ ਤੱਕ ਦਾ ਕਰਜ਼ਾ ਦਿੱਤਾ ਹੈ। ਦੋਵਾਂ ਨੇ ਆਪਣੇ ਕਰਜ਼ੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਾਰ ਦਿੱਤਾ ਹੈ। ਵੈਸੇ, ਐਲਆਈਸੀ ਦੇ ਅਧਿਕਾਰੀ ਅਡਾਨੀ ਸਮੂਹ ਦੇ ਪ੍ਰਬੰਧਨ ਨਾਲ ਮੀਟਿੰਗ ਕਰਨ ਵਿੱਚ ਲੱਗੇ ਹੋਏ ਹਨ। ਤਾਂ ਕਿ ਇਹ ਸਮਝਿਆ ਜਾ ਸਕੇ ਕਿ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਲਗਾਤਾਰ ਗਿਰਾਵਟ ਕਿਉਂ ਆ ਰਹੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ