AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਰੇਲਵੇ ਦੀ ਵੱਡੀ ਕਾਰਵਾਈ ਟ੍ਰੇਨਾਂ ‘ਚੋਂ 8 ਹਜ਼ਾਰ ਗੈਰ-ਮਨਜ਼ੂਰ ਪਾਣੀ ਦੀਆਂ ਬੋਤਲਾਂ ਤੇ ਆਈਸਕ੍ਰੀਮ ਜ਼ਬਤ, ਵੇਚਣ ਦੀ ਨਹੀਂ ਸੀ ਇਜਾਜ਼ਤ!

Indian Railways: ਟਰੇਨਾਂ ਵਿੱਚ ਯਾਤਰੀਆਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਲੈ ਕੇ ਰੇਲਵੇ ਨੇ ਵੱਡੀ ਕਾਰਵਾਈ ਕੀਤੀ ਹੈ। IRCTC ਦੀਆਂ ਟੀਮਾਂ ਨੇ ਦੇਸ਼ ਭਰ ਦੇ ਸਟੇਸ਼ਨਾਂ ਅਤੇ ਟਰੇਨਾਂ ਵਿੱਚ ਛਾਪੇਮਾਰੀ ਕਰਕੇ ਬਿਨਾਂ ਇਜਾਜ਼ਤ ਵੇਚਿਆ ਜਾ ਰਿਹਾ ਖਾਣਾ-ਪੀਣਾ ਅਤੇ ਪਾਣੀ ਜ਼ਬਤ ਕੀਤਾ ਹੈ।

ਰੇਲਵੇ ਦੀ ਵੱਡੀ ਕਾਰਵਾਈ ਟ੍ਰੇਨਾਂ 'ਚੋਂ 8 ਹਜ਼ਾਰ ਗੈਰ-ਮਨਜ਼ੂਰ ਪਾਣੀ ਦੀਆਂ ਬੋਤਲਾਂ ਤੇ ਆਈਸਕ੍ਰੀਮ ਜ਼ਬਤ, ਵੇਚਣ ਦੀ ਨਹੀਂ ਸੀ ਇਜਾਜ਼ਤ!
ਰੇਲਵੇ ਦੀ ਵੱਡੀ ਕਾਰਵਾਈ, 8 ਹਜ਼ਾਰ ਤੋਂ ਵੱਧ ਪਾਣੀ ਦੀਆਂ ਬੋਤਲਾਂ ਜ਼ਬਤ
tv9-punjabi
| Published: 19 Aug 2026 14:01 PM IST
Share

ਜੇਕਰ ਤੁਸੀਂ ਵੀ ਅਕਸਰ ਟਰੇਨ ਰਾਹੀਂ ਸਫ਼ਰ ਕਰਦੇ ਹੋ ਅਤੇ ਸਟੇਸ਼ਨ ਜਾਂ ਟਰੇਨ ਦੇ ਅੰਦਰੋਂ ਪਾਣੀ ਦੀ ਬੋਤਲ ਜਾਂ ਕੁਝ ਖਾਣ-ਪੀਣ ਦਾ ਸਾਮਾਨ ਖਰੀਦਦੇ ਹੋ ਤਾਂ ਤੁਹਾਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਹੈ। ਭਾਰਤੀ ਰੇਲਵੇ ਖਾਨਪਾਨ ਅਤੇ ਸੈਰ-ਸਪਾਟਾ ਨਿਗਮ (IRCTC) ਨੇ ਹਾਲ ਹੀ ਵਿੱਚ ਪੂਰੇ ਦੇਸ਼ ਵਿੱਚ ਇੱਕ ਵੱਡੀ ਮੁਹਿੰਮ ਚਲਾਈ ਹੈ। ਇਸ ਮੁਹਿੰਮ ਤਹਿਤ ਬਿਨਾਂ ਮਨਜ਼ੂਰੀ ਵਾਲੇ ਪੈਕਡ ਪਾਣੀ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਉਤਪਾਦਾਂ ਦੀ ਵਿਕਰੀ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਇਸ ਦਾ ਸਿੱਧਾ ਅਸਰ ਆਮ ਯਾਤਰੀਆਂ ਦੀ ਸਿਹਤ ‘ਤੇ ਪੈਂਦਾ ਹੈ, ਕਿਉਂਕਿ ਮਾਪਦੰਡਾਂ ‘ਤੇ ਖਰੇ ਨਾ ਉਤਰਨ ਵਾਲੇ ਉਤਪਾਦ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਇਸ ਸਮੱਸਿਆ ਨੂੰ ਖਤਮ ਕਰਨ ਲਈ IRCTC ਨੇ ਆਪਣੀਆਂ ਕਵਿਕ ਰਿਸਪਾਂਸ ਟੀਮਾਂ (QRT) ਨੂੰ ਐਕਟਿਵ ਕਰ ਦਿੱਤਾ ਹੈ, ਜੋ ਰੇਲਵੇ ਦੇ ਵਪਾਰਕ ਵਿਭਾਗਾਂ ਨਾਲ ਮਿਲ ਕੇ ਲਗਾਤਾਰ ਅਚਾਨਕ ਜਾਂਚ ਕਰ ਰਹੀਆਂ ਹਨ।

ਲਖਨਊ ਤੋਂ ਲੈ ਕੇ ਚੰਡੀਗੜ੍ਹ ਤੱਕ ਰੇਲਵੇ ਦਾ ਸਖ਼ਤ ਪਹਿਰਾ

ਉੱਤਰੀ ਰੇਲਵੇ ਜ਼ੋਨ ਵਿੱਚ ਹਾਲ ਹੀ ਵਿੱਚ ਹੋਈ ਛਾਪੇਮਾਰੀ ਦੇ ਅੰਕੜੇ ਕਾਫ਼ੀ ਵੱਡੇ ਹਨ। IRCTC ਨੇ ਜਾਂਚ ਦੌਰਾਨ 8,349 ਅਜਿਹੀਆਂ ਪਾਣੀ ਦੀਆਂ ਬੋਤਲਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਨੂੰ ਵੇਚਣ ਦੀ ਇਜਾਜ਼ਤ ਹੀ ਨਹੀਂ ਸੀ। 28 ਜੁਲਾਈ ਤੋਂ 8 ਅਗਸਤ ਦੇ ਵਿਚਕਾਰ ਲਖਨਊ ਵਪਾਰਕ ਵਿਭਾਗ ਦੇ ਨਾਲ ਮਿਲ ਕੇ ਅਧਿਕਾਰੀਆਂ ਨੇ ਇਸ ਖੇਤਰ ਦੀਆਂ 117 ਟਰੇਨਾਂ ਦੀ ਸਘਣ ਜਾਂਚ ਕੀਤੀ। ਇਸ ਦੌਰਾਨ 5,241 ਬਿਨਾਂ ਮਨਜ਼ੂਰੀ ਵਾਲੀਆਂ ਪਾਣੀ ਦੀਆਂ ਬੋਤਲਾਂ ਫੜੀਆਂ ਗਈਆਂ। ਇਸ ਤੋਂ ਤੁਰੰਤ ਬਾਅਦ 10 ਅਗਸਤ ਨੂੰ ਚੰਡੀਗੜ੍ਹ ਖੇਤਰੀ ਦਫ਼ਤਰ ਨੇ ਵੀ ਅੰਬਾਲਾ, ਲੁਧਿਆਣਾ, ਅੰਮ੍ਰਿਤਸਰ, ਕਟਰਾ ਤੋਂ ਲੈ ਕੇ ਜੰਮੂ ਵਰਗੇ ਪ੍ਰਮੁੱਖ ਸਟੇਸ਼ਨਾਂ ‘ਤੇ ਮੋਰਚਾ ਸੰਭਾਲਿਆ। ਕੁੱਲ 51 ਟਰੇਨਾਂ ਵਿੱਚ ਜਾਂਚ ਕੀਤੀ ਗਈ, ਜਿੱਥੋਂ 3,108 ਹੋਰ ਗੈਰ-ਕਾਨੂੰਨੀ ਪਾਣੀ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ।

ਸਿਰਫ਼ ਪਾਣੀ ਹੀ ਨਹੀਂ, ਆਈਸਕ੍ਰੀਮ ‘ਤੇ ਵੀ ਸਖ਼ਤ ਕਾਰਵਾਈ

ਇਹ ਕਾਰਵਾਈ ਸਿਰਫ਼ ਪਾਣੀ ਦੀਆਂ ਬੋਤਲਾਂ ਤੱਕ ਸੀਮਿਤ ਨਹੀਂ ਹੈ। ਅੰਬਾਲਾ ਵਿੱਚ 10 ਅਗਸਤ ਨੂੰ ਕੀਤੀਆਂ ਦੋ ਅਚਾਨਕ ਜਾਂਚਾਂ ਦੌਰਾਨ ਅਧਿਕਾਰੀਆਂ ਨੇ ਬਿਨਾਂ ਮਨਜ਼ੂਰੀ ਵਾਲੀ ਆਈਸਕ੍ਰੀਮ ਅਤੇ ਫਲੇਵਰਡ ਮਿਲਕ ਦੇ 13 ਕਾਰਟਨ ਜ਼ਬਤ ਕੀਤੇ। ਸਹਾਰਨਪੁਰ ਰੇਲਵੇ ਸਟੇਸ਼ਨ ‘ਤੇ ਵੀ ਇਸੇ ਤਰ੍ਹਾਂ ਦੀ ਚੈਕਿੰਗ ਦੌਰਾਨ ਗੈਰ-ਮਿਆਰੀ ਆਈਸਕ੍ਰੀਮ, ਪੀਣ ਵਾਲੇ ਪਦਾਰਥ ਅਤੇ ਪੈਕਡ ਪਾਣੀ ਬਰਾਮਦ ਕੀਤਾ ਗਿਆ। ਇਨ੍ਹਾਂ ਸਾਰੇ ਉਤਪਾਦਾਂ ਨੂੰ ਤੁਰੰਤ ਜ਼ਬਤ ਕਰ ਲਿਆ ਗਿਆ, ਤਾਂ ਜੋ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਪੂਰੀ ਕਾਰਵਾਈ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਯਾਤਰੀਆਂ ਤੱਕ ਪਹੁੰਚਣ ਵਾਲਾ ਹਰ ਖਾਣ-ਪੀਣ ਵਾਲਾ ਪਦਾਰਥ ਨਿਰਧਾਰਤ ਮਾਪਦੰਡਾਂ ‘ਤੇ ਪੂਰੀ ਤਰ੍ਹਾਂ ਖਰਾ ਉਤਰੇ।

ਦੇਸ਼ ਭਰ ਦੇ ਸਟੇਸ਼ਨਾਂ ‘ਤੇ ਜਾਰੀ ਰਹੇਗੀ ਜਾਂਚ

ਇਹ ਮੁਹਿੰਮ ਸਿਰਫ਼ ਉੱਤਰੀ ਭਾਰਤ ਤੱਕ ਸੀਮਿਤ ਨਹੀਂ ਹੈ, ਸਗੋਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਪੱਛਮੀ ਜ਼ੋਨ ਦੇ ਸਾਬਰਮਤੀ ਸਟੇਸ਼ਨ ‘ਤੇ ਦੋ ਟ੍ਰੇਨਾਂ (19223 ਅਤੇ 19031) ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਲੋਡ ਕੀਤੇ ਜਾ ਰਹੇ ਪੈਕਡ ਪਾਣੀ ਅਤੇ ਛਾਛ ਨੂੰ ਚੈਕਿੰਗ ਦੌਰਾਨ ਫੜਿਆ ਗਿਆ। ਇਸੇ ਤਰ੍ਹਾਂ 8 ਅਗਸਤ ਨੂੰ ਹਾਵੜਾ ਵਿੱਚ ਵੀ ਅਚਾਨਕ ਜਾਂਚ ਕਰਕੇ ਗੈਰ-ਕਾਨੂੰਨੀ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਜ਼ਬਤ ਕਰਕੇ ਨਸ਼ਟ ਕੀਤਾ ਗਿਆ।

ਉੱਤਰ-ਪੂਰਬੀ ਸੂਬਿਆਂ ਦੇ ਗੁਵਾਹਾਟੀ, ਕਾਮਾਖਿਆ, ਅਗਰਤਲਾ, ਨਿਊ ਜਲਪਾਈਗੁੜੀ ਤੋਂ ਲੈ ਕੇ ਡਿਬਰੂਗੜ੍ਹ ਤੱਕ ਵੀ ਟ੍ਰੇਨਾਂ ਅਤੇ ਕੈਟਰਿੰਗ ਯੂਨਿਟਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਸਫਾਈ-ਸੁਥਰਾਈ, ਵੱਧ ਪੈਸੇ ਵਸੂਲਣ, ਕਰਮਚਾਰੀਆਂ ਦੇ ਦਸਤਾਵੇਜ਼ ਅਤੇ ਕੀਟ ਨਿਯੰਤਰਣ ਸਮੇਤ ਕਈ ਪੱਖਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਹੈ।

IRCTC ਨੇ ਸਾਰੇ ਕੈਟਰਿੰਗ ਸੇਵਾ ਪ੍ਰਦਾਤਾਵਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਉਹ ਕਿਸੇ ਵੀ ਹਾਲਤ ਵਿੱਚ ਗੈਰ-ਅਧਿਕਾਰਤ ਸਮਾਨ ਨਾ ਵੇਚਣ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵੈਂਡਰਾਂ ਖ਼ਿਲਾਫ਼ ਲਾਇਸੈਂਸ ਦੀਆਂ ਸ਼ਰਤਾਂ ਤਹਿਤ ਸਖ਼ਤ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ।

Source:TV9Hindi.com

Follow Us
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......