ਪਟਿਆਲਾ ਜੁੱਤੀ ਦਾ ਕੀ ਹੈ ਦਿੱਲਚਸਪ ਇਤਿਹਾਸ, ਕਿਊਂ ਵਿਦੇਸ਼ਾਂ ਵਿੱਚ ਵੱਧ ਰਹੀ ਮੰਗ, ਜਾਣੋ ਪੂਰੀ ਕਹਾਣੀ
ਪਟਿਆਲਾ ਦੇ ਨਾਮ 'ਤੇ ਬਹੁਤ ਸਾਰੀਆਂ ਮਸ਼ਹੂਰ ਚੀਜ਼ਾਂ ਹਨ ਜਿਵੇਂ ਕਿ ਪਟਿਆਲਾ ਪੈੱਗ, ਪਟਿਆਲਾ ਪੱਗ, ਪਟਿਆਲਾ ਸਲਵਾਰ ਆਦਿ। ਦੱਸ ਦਈਏ ਕਿ ਹੁਣ ਪਟਿਆਲਾ ਦੀ ਪੰਜਾਬੀ ਜੁੱਤੀ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਬਹੁਤ ਮਸ਼ਹੂਰ ਹੋ ਰਹੀ ਹੈ। ਯੂਰਪ, ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਵੀ ਪੰਜਾਬੀ ਜੁੱਤੀਆਂ ਦਾ ਵੱਡਾ ਬਜ਼ਾਰ ਹੈ।
ਪੰਜਾਬ ਦਾ ਸ਼ਾਹੀ ਸ਼ਹਿਰ ਪਟਿਆਲਾ ਆਪਣੇ ਰਾਜ ਘਰਾਣੇ ਦੇ ਸ਼ਾਹੀ ਸੋਕ ਲਈ ਜਾਣਿਆ ਜਾਂਦਾ ਹੈ। ਪਟਿਆਲਾ ਆਪਣੇ ਰੰਗੀਨ ਸੱਭਿਆਚਾਰ, ਸੁਆਦੀ ਭੋਜਨ ਅਤੇ ਵਿਲੱਖਣ ਫੈਸ਼ਨ ਲਈ ਮਸ਼ਹੂਰ ਹੈ। ਪਟਿਆਲਾ ਦੇ ਨਾਮ ‘ਤੇ ਬਹੁਤ ਸਾਰੀਆਂ ਮਸ਼ਹੂਰ ਚੀਜ਼ਾਂ ਹਨ ਜਿਵੇਂ ਕਿ ਪਟਿਆਲਾ ਪੈੱਗ, ਪਟਿਆਲਾ ਪੱਗ, ਪਟਿਆਲਾ ਸਲਵਾਰ ਆਦਿ। ਦੱਸ ਦਈਏ ਕਿ ਹੁਣ ਪਟਿਆਲਾ ਦੀ ਪੰਜਾਬੀ ਜੁੱਤੀ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਬਹੁਤ ਮਸ਼ਹੂਰ ਹੋ ਰਹੀ ਹੈ। ਜਿਸ ਕਾਰਨ ਇਸ ਪਟਿਆਲਾ ਜੁੱਤੀ ਦੀ ਮੰਗ ਵਿਦੇਸ਼ਾਂ ਵਿੱਚ ਵੀ ਹੋ ਰਹੀ ਹੈ।


