AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ, 1 ਨਵੰਬਰ ਤੋਂ 3 ਰੁਪਏ ਪ੍ਰਤੀ ਕਿਲੋ ਤੱਕ ਮਹਿੰਗਾ ਹੋਵੇਗਾ ਦੁੱਧ

Ludhiana Milk Price Hike: ਤਿਉਹਾਰੀ ਸੀਜ਼ਨ ਦੌਰਾਨ ਲੁਧਿਆਣਾ ਵਾਸੀਆਂ ਲਈ ਮਹਿੰਗਾਈ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਵਿੱਚ 1 ਨਵੰਬਰ ਤੋਂ ਦੁੱਧ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ।

ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ, 1 ਨਵੰਬਰ ਤੋਂ 3 ਰੁਪਏ ਪ੍ਰਤੀ ਕਿਲੋ ਤੱਕ ਮਹਿੰਗਾ ਹੋਵੇਗਾ ਦੁੱਧ
ਲੁਧਿਆਣਾ ‘ਚ 1 ਨਵੰਬਰ ਤੋਂ ਮਹਿੰਗਾ ਹੋਵੇਗਾ ਦੁੱਧ Photo Credit : Meta AI
tv9-punjabi
| Published: 29 Oct 2026 11:44 AM IST
Share

ਤਿਉਹਾਰੀ ਸੀਜ਼ਨ ਦੌਰਾਨ ਲੁਧਿਆਣਾ ਵਾਸੀਆਂ ਲਈ ਮਹਿੰਗਾਈ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਵਿੱਚ 1 ਨਵੰਬਰ ਤੋਂ ਦੁੱਧ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਹੈਬੋਵਾਲ ਅਤੇ ਤਾਜਪੁਰ ਡੇਅਰੀ ਕੰਪਲੈਕਸ ਦੇ ਡੇਅਰੀ ਮਾਲਕਾਂ ਨੇ ਦੁੱਧ ਦੇ ਭਾਅ ਵਧਾਉਣ ਦਾ ਫ਼ੈਸਲਾ ਕੀਤਾ ਹੈ। ਨਵੇਂ ਰੇਟਾਂ ਮੁਤਾਬਕ ਸ਼ਹਿਰ ਵਿੱਚ ਦੁੱਧ 3 ਰੁਪਏ ਪ੍ਰਤੀ ਕਿਲੋ ਤੱਕ ਮਹਿੰਗਾ ਹੋ ਜਾਵੇਗਾ।

ਹੈਬੋਵਾਲ ਡੇਅਰੀ ਦੇ ਪ੍ਰਧਾਨ ਕੁਲਦੀਪ ਸਿੰਘ ਲਹਿਰੀਆ ਅਤੇ ਹੋਰ ਡੇਅਰੀ ਨੁਮਾਇੰਦਿਆਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਦੁੱਧ ਵੇਚਣ ਵਾਲੇ ਸਾਰੇ ਬੂਥਾਂ ‘ਤੇ ਦੁੱਧ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕ੍ਰੀਮ ਡੇਅਰੀ ਵਾਲਿਆਂ ਲਈ ਫੈਟ ਦੇ ਰੇਟ ਵਿੱਚ ਵੀ 30 ਪੈਸੇ ਦਾ ਵਾਧਾ ਕੀਤਾ ਗਿਆ ਹੈ। ਸਾਰੇ ਡੇਅਰੀ ਮਾਲਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਨਵੇਂ ਰੇਟ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ।

ਪਸ਼ੂਆਂ ਦਾ ਚਾਰਾ ਮਹਿੰਗਾ ਹੋਣਾ ਵਾਧੇ ਦੀ ਮੁੱਖ ਵਜ੍ਹਾ

ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਨ ਪਸ਼ੂਆਂ ਦੀ ਫੀਡ ਮਹਿੰਗੀ ਹੋਣਾ ਦੱਸਿਆ ਜਾ ਰਿਹਾ ਹੈ। ਡੇਅਰੀ ਸੰਚਾਲਕਾਂ ਮੁਤਾਬਕ ਪਿਛਲੇ ਕੁਝ ਸਮੇਂ ਦੌਰਾਨ ਤੂੜੀ, ਦਾਣੇ ਅਤੇ ਹਰੇ ਚਾਰੇ (ਪੱਠਿਆਂ) ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹਰ ਚੀਜ਼ ਮਹਿੰਗੀ ਹੋਣ ਕਾਰਨ ਡੇਅਰੀ ਮਾਲਕਾਂ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਰੇਟ ਨਾ ਵਧਾਏ ਤਾਂ ਡੇਅਰੀਆਂ ਵੇਚਣ ਦੀ ਆ ਸਕਦੀ ਹੈ ਨੌਬਤ

ਡੇਅਰੀ ਨੁਮਾਇੰਦਿਆਂ ਨੇ ਸਪੱਸ਼ਟ ਕਿਹਾ ਹੈ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਦੁੱਧ ਦੀਆਂ ਕੀਮਤਾਂ ਵਧਾਉਣੀਆਂ ਬੇਹੱਦ ਜ਼ਰੂਰੀ ਹੋ ਗਈਆਂ ਹਨ। ਘਾਟੇ ਅਤੇ ਆਰਥਿਕ ਤੰਗੀ ਕਾਰਨ ਕਈ ਡੇਅਰੀ ਮਾਲਕ ਆਪਣਾ ਕਾਰੋਬਾਰ ਵੇਚਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਹੜੇ ਡੇਅਰੀ ਮਾਲਕ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਦੁੱਧ ਦੇ ਰੇਟ ਨਹੀਂ ਵਧਾਉਣਗੇ, ਉਨ੍ਹਾਂ ਨੂੰ ਜਲਦੀ ਹੀ ਆਪਣੀ ਡੇਅਰੀ ਵੇਚਣ ਦੀ ਨੌਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Follow Us
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ...
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...