ਤੇਲ ਸਪਲਾਈ ‘ਚ ਫਿਰ ਰੁਕਾਵਟ, ਈਰਾਨ ਨੇ ਲਗਾਇਆ ‘ਬੈਰਿਅਰ’! ਕੀ ਮਹਿੰਗਾ ਹੋ ਜਾਵੇਗਾ ਪੈਟਰੋਲ-ਡੀਜ਼ਲ?
ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੋਰਮੁਜ਼ ਸਟ੍ਰੇਟ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਹੈ। ਈਰਾਨ ਦਾ ਇਲਜ਼ਾਮ ਹੈ ਕਿ ਇੱਕ ਜਹਾਜ਼ ਨੇ ਨਿਰਧਾਰਤ ਸਮੁੰਦਰੀ ਰਸਤੇ ਦੀ ਪਾਲਣਾ ਨਹੀਂ ਕੀਤੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਈਰਾਨ ਦੇ ਇਸ ਕਦਮ ਨੇ ਬਾਜ਼ਾਰ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਜੇਕਰ ਇਹ ਰਸਤਾ ਲੰਬੇ ਸਮੇਂ ਲਈ ਬੰਦ ਰਹਿੰਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਵੱਧ ਸਕਦੀਆਂ ਹਨ।
ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੋਰਮੁਜ਼ ਸਟ੍ਰੇਟ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਹੈ। ਇਹ ਸਮੁੰਦਰੀ ਰਸਤਾਂ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ‘ਚੋਂ ਇੱਕ ਹੈ। ਈਰਾਨ ਦਾ ਕਹਿਣਾ ਹੈ ਕਿ ਇੱਕ ਜਹਾਜ਼ ਨਿਰਧਾਰਤ ਰਸਤੇ ਤੋਂ ਅਲੱਗ ਜਾ ਰਿਹਾ ਸੀ ਤੇ ਉਸਨੇ ਆਪਣਾ ਟਰੈਕਿੰਗ ਸਿਸਟਮ ਵੀ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਜਹਾਜ਼ ਵਿਰੁੱਧ ਕਾਰਵਾਈ ਕੀਤੀ ਗਈ ਤੇ ਉਸ ਨੂੰ ਰੋਕ ਦਿੱਤਾ ਗਿਆ।
ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੀ ਜਲ ਸੈਨਾ ਦੇ ਅਨੁਸਾਰ ਹੋਰ ਜਹਾਜ਼ ਵੀ ਅਣਅਧਿਕਾਰਤ ਸਮੁੰਦਰੀ ਰਸਤੇ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੂੰ ਆਪਣਾ ਰਸਤਾ ਬਦਲਣ ਦੀ ਚੇਤਾਵਨੀ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਇਸ ਤੋਂ ਬਾਅਦ, ਈਰਾਨ ਨੇ ਅਗਲੇ ਆਦੇਸ਼ਾਂ ਤੱਕ ਹੋਰਮੁਜ਼ ਨੂੰ ਬੰਦ ਕਰਨ ਦਾ ਫੈਸਲਾ ਕੀਤਾ।
ਈਰਾਨ ਨੇ ਸੰਯੁਕਤ ਰਾਜ ਅਮਰੀਕਾ ਨੂੰ ਵੀ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਈਰਾਨੀ ਜਲ ਸੈਨਾ ਨੇ ਕਿਹਾ ਕਿ ਈਰਾਨ ਵਿਰੁੱਧ ਕਿਸੇ ਵੀ ਨਵੀਂ ਫੌਜੀ ਕਾਰਵਾਈ ਜਾਂ ਹਮਲੇ ਦਾ “ਬਹੁਤ ਸਖ਼ਤ ਜਵਾਬ” ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਖੇਤਰ ‘ਚ ਦੁਸ਼ਮਣ ਦੇਸ਼ਾਂ ਦੇ ਫੌਜੀ ਠਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਅਮਰੀਕਾ ਈਰਾਨ ਤੋਂ ਕੀ ਚਾਹੁੰਦਾ ਹੈ?
ਦੂਜੇ ਪਾਸੇ, ਅਮਰੀਕਾ ਚਾਹੁੰਦਾ ਹੈ ਕਿ ਈਰਾਨ ਜਨਤਕ ਤੌਰ ‘ਤੇ ਇਹ ਭਰੋਸਾ ਦੇਵੇ ਕਿ ਉਹ ਇਸ ਸਮੁੰਦਰੀ ਰਸਤੇ ਤੋਂ ਲੰਘਣ ਵਾਲੇ ਜਹਾਜ਼ਾਂ ‘ਤੇ ਹਮਲਾ ਨਹੀਂ ਕਰੇਗਾ ਤੇ ਸਾਰੇ ਜਹਾਜ਼ਾਂ ਨੂੰ ਬਿਨਾਂ ਕਿਸੇ ਰੁਕਾਵਟ ਜਾਂ ਫੀਸ ਦੇ ਆਵਾਜਾਈ ਦੀ ਆਗਿਆ ਦੇਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ, ਹਾਲ ਹੀ ਦੇ ਤਣਾਅ ਦੇ ਬਾਵਜੂਦ, ਅਮਰੀਕਾ ਤੇ ਈਰਾਨ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਏ ਹਨ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਜੰਗਬੰਦੀ ਹੁਣ ਖਤਮ ਹੋ ਗਈ ਹੈ।
ਹੋਰਮੁਜ਼ ਇੰਨਾ ਮਹੱਤਵਪੂਰਨ ਕਿਉਂ ਹੈ?
ਹੋਰਮੁਜ਼ ਦੁਨੀਆ ਦੇ ਸਭ ਤੋਂ ਵਿਅਸਤ ਸਮੁੰਦਰੀ ਰੂਟਾਂ ‘ਚੋਂ ਇੱਕ ਹੈ। ਟਕਰਾਅ ਸ਼ੁਰੂ ਹੋਣ ਤੋਂ ਪਹਿਲਾਂ, ਲਗਭਗ 20% ਵਿਸ਼ਵ ਕੱਚੇ ਤੇਲ ਦੀ ਸਪਲਾਈ ਇਸ ਰਸਤੇ ਤੋਂ ਲੰਘਦੀ ਸੀ। ਜੇਕਰ ਇਹ ਰਸਤਾ ਲੰਬੇ ਸਮੇਂ ਲਈ ਬੰਦ ਰਹਿੰਦਾ ਹੈ ਤਾਂ ਵਿਸ਼ਵ ਤੇਲ ਸਪਲਾਈ ‘ਚ ਵਿਘਨ ਪੈ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ। ਤੇਲ ਦੀਆਂ ਵਧਦੀਆਂ ਕੀਮਤਾਂ ਪੈਟਰੋਲ, ਡੀਜ਼ਲ, ਗੈਸ, ਹਵਾਈ ਯਾਤਰਾ, ਮਾਲ ਢੋਆ-ਢੁਆਈ ਤੇ ਵੱਖ-ਵੱਖ ਰੋਜ਼ਾਨਾ ਵਸਤੂਆਂ ਦੀਆਂ ਕੀਮਤਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ, ਜਿਸ ਨਾਲ ਦੁਨੀਆ ਭਰ ‘ਚ ਮਹਿੰਗਾਈ ਵਧ ਸਕਦੀ ਹੈ।
ਇਹ ਵੀ ਪੜ੍ਹੋ
ਈਰਾਨ-ਅਮਰੀਕਾ ਗੱਲਬਾਤ ‘ਤੇ ਸਾਰੀਆਂ ਨਜ਼ਰਾਂ
ਇਹ ਸਪੱਸ਼ਟ ਨਹੀਂ ਹੈ ਕਿ ਹੋਰਮੁਜ਼ ਕਿੰਨਾ ਚਿਰ ਬੰਦ ਰਹੇਗਾ। ਦੁਨੀਆ ਹੁਣ ਈਰਾਨ, ਅਮਰੀਕਾ ਤੇ ਹੋਰ ਦੇਸ਼ਾਂ ਵਿਚਕਾਰ ਚੱਲ ਰਹੀ ਗੱਲਬਾਤ ‘ਤੇ ਨਜ਼ਰ ਰੱਖ ਰਹੀ ਹੈ। ਜੇਕਰ ਗੱਲਬਾਤ ਸਫਲ ਹੋ ਜਾਂਦੀ ਹੈ ਤਾਂ ਇਸ ਮਹੱਤਵਪੂਰਨ ਸਮੁੰਦਰੀ ਰੂਟ ਨੂੰ ਦੁਬਾਰਾ ਖੋਲ੍ਹਿਆ ਜਾ ਸਕਦਾ ਹੈ, ਜਿਸ ਨਾਲ ਵਿਸ਼ਵ ਊਰਜਾ ਬਾਜ਼ਾਰ ਨੂੰ ਰਾਹਤ ਮਿਲੇਗੀ।
Source: TV9Hindi.com