AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਾਵਧਾਨ! ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ, ਗਾਹਕਾਂ ਲਈ ਜ਼ਰੂਰੀ ਐਡਵਾਈਜ਼ਰੀ ਜਾਰੀ

ਬੈਂਕ ਮੁਲਾਜ਼ਮਾਂ ਵੱਲੋਂ 28 ਸਤੰਬਰ ਤੋਂ ਉਲੀਕੀ ਗਈ ਤਿੰਨ ਦਿਨਾ ਦੇਸ਼ ਵਿਆਪੀ ਹੜਤਾਲ ਦੇ ਮੱਦੇਨਜ਼ਰ ਸਰਕਾਰੀ ਬੈਂਕਾਂ ਅਤੇ ਕੁਝ ਪੁਰਾਣੇ ਨਿੱਜੀ ਖੇਤਰ ਦੇ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਸੁਚੇਤ ਕਰਦਿਆਂ ਜ਼ਰੂਰੀ ਬੈਂਕਿੰਗ ਕੰਮ ਪਹਿਲਾਂ ਹੀ ਨਿਪਟਾ ਲੈਣ ਦੀ ਅਗਾਊਂ ਸਲਾਹ ਜਾਰੀ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ।

ਸਾਵਧਾਨ! ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ, ਗਾਹਕਾਂ ਲਈ ਜ਼ਰੂਰੀ ਐਡਵਾਈਜ਼ਰੀ ਜਾਰੀ
tv9-punjabi
| Published: 26 Sep 2026 10:07 AM IST
Share

ਬੈਂਕ ਮੁਲਾਜ਼ਮਾਂ ਵੱਲੋਂ 28 ਸਤੰਬਰ ਤੋਂ ਉਲੀਕੀ ਗਈ ਤਿੰਨ ਦਿਨਾ ਦੇਸ਼ ਵਿਆਪੀ ਹੜਤਾਲ ਦੇ ਮੱਦੇਨਜ਼ਰ ਸਰਕਾਰੀ ਬੈਂਕਾਂ ਅਤੇ ਕੁਝ ਪੁਰਾਣੇ ਨਿੱਜੀ ਖੇਤਰ ਦੇ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਸੁਚੇਤ ਕਰਦਿਆਂ ਜ਼ਰੂਰੀ ਬੈਂਕਿੰਗ ਕੰਮ ਪਹਿਲਾਂ ਹੀ ਨਿਪਟਾ ਲੈਣ ਦੀ ਅਗਾਊਂ ਸਲਾਹ ਜਾਰੀ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਬੈਂਕ ਕਰਮਚਾਰੀਆਂ ਦੀ ਪ੍ਰਮੁੱਖ ਸੰਸਥਾ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਨੇ 28 ਸਤੰਬਰ ਤੋਂ ਤਿੰਨ ਦਿਨਾਂ ਦੀ ਦੇਸ਼ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਹੈ।

ਜਥੇਬੰਦੀ ਦਾ ਦਾਅਵਾ ਹੈ ਕਿ ਉਹ ਸਮੁੱਚੇ ਬੈਂਕਿੰਗ ਖੇਤਰ ਦੇ ਲਗਭਗ 90 ਫ਼ੀਸਦੀ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ। ਬੈਂਕ ਮੁਲਾਜ਼ਮ ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿੱਚ ਹਫ਼ਤੇ ਅੰਦਰ 5 ਦਿਨ ਬੈਂਕਿੰਗ (5-Day Banking) ਲਾਗੂ ਕਰਨਾ ਸਭ ਤੋਂ ਪ੍ਰਮੁੱਖ ਹੈ। ਇਸ ਤਿੰਨ ਦਿਨਾ ਹੜਤਾਲ ਤੋਂ ਪਹਿਲਾਂ ਗਾਹਕਾਂ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਦੇ ਮਕਸਦ ਨਾਲ ਸਰਕਾਰ ਨੇ ਸਰਕਾਰੀ ਬੈਂਕਾਂ ਨੂੰ 27 ਸਤੰਬਰ, ਐਤਵਾਰ ਵਾਲੇ ਦਿਨ ਵੀ ਸ਼ਾਖਾਵਾਂ ਖੁੱਲ੍ਹੀਆਂ ਰੱਖਣ ਦੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਐੱਸ.ਬੀ.ਆਈ. (SBI) ਵੱਲੋਂ ਵਿਸ਼ੇਸ਼ ਐਡਵਾਈਜ਼ਰੀ ਜਾਰੀ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ‘ਸਟੇਟ ਬੈਂਕ ਆਫ਼ ਇੰਡੀਆ’ (SBI) ਨੇ ਗਾਹਕਾਂ ਨੂੰ ਜਾਰੀ ਕੀਤੀ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਬੈਂਕ ਸ਼ਾਖਾਵਾਂ ਅਤੇ ਦਫ਼ਤਰਾਂ ਵਿੱਚ ਜ਼ਰੂਰੀ ਸੇਵਾਵਾਂ ਨੂੰ ਸੁਚਾਰੂ ਰੱਖਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ, ਪਰ ਹੜਤਾਲ ਕਾਰਨ ਕੁਝ ਪ੍ਰਮੁੱਖ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਐੱਸ.ਬੀ.ਆਈ. ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜਤਾਲ ਦੀਆਂ ਮਿਥੀਆਂ ਤਰੀਕਾਂ ਤੋਂ ਪਹਿਲਾਂ ਹੀ ਆਪਣੇ ਅਹਿਮ ਲੈਣ-ਦੇਣ ਮੁਕੰਮਲ ਕਰ ਲੈਣ। ਬੈਂਕ ਨੇ ਨਕਦੀ ਕਢਵਾਉਣ ਅਤੇ ਜਮ੍ਹਾਂ ਕਰਵਾਉਣ ਲਈ ਏ.ਟੀ.ਐੱਮ. (ATM) ਅਤੇ ਕੈਸ਼ ਡਿਪਾਜ਼ਿਟ ਮਸ਼ੀਨਾਂ ਦੀ ਵਰਤੋਂ ਕਰਨ ਸਮੇਤ ਹੋਰ ਬੈਂਕਿੰਗ ਲੋੜਾਂ ਲਈ ਯੋਨੋ (YONO) ਐਪ, ਇੰਟਰਨੈੱਟ ਤੇ ਮੋਬਾਈਲ ਬੈਂਕਿੰਗ, ਯੂ.ਪੀ.ਆਈ. (UPI) ਅਤੇ ਹੋਰ ਡਿਜੀਟਲ ਪਲੇਟਫਾਰਮਾਂ ਦਾ ਸਹਾਰਾ ਲੈਣ ਦਾ ਸੁਝਾਅ ਦਿੱਤਾ ਹੈ।

ਹੋਰਨਾਂ ਬੈਂਕਾਂ ਵੱਲੋਂ ਵੀ ਗਾਹਕਾਂ ਨੂੰ ਸੁਚੇਤ ਰਹਿਣ ਦੀ ਅਪੀਲ

ਇੱਕ ਹੋਰ ਜਨਤਕ ਖੇਤਰ ਦੇ ‘ਬੈਂਕ ਆਫ਼ ਇੰਡੀਆ’ ਨੇ ਵੀ ਆਪਣੇ ਗਾਹਕਾਂ ਨੂੰ 28, 29 ਅਤੇ 30 ਸਤੰਬਰ ਦੀ ਪ੍ਰਸਤਾਵਿਤ ਹੜਤਾਲ ਦੌਰਾਨ ਮੋਬਾਈਲ ਬੈਂਕਿੰਗ, ਏ.ਟੀ.ਐੱਮ., ਇੰਟਰਨੈੱਟ ਬੈਂਕਿੰਗ, ਬੈਂਕ ਮਿੱਤਰ (BC) ਕੇਂਦਰਾਂ ਅਤੇ ਯੂ.ਪੀ.ਆਈ. ਵਰਗੀਆਂ 24 ਘੰਟੇ ਉਪਲਬਧ ਡਿਜੀਟਲ ਸੇਵਾਵਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਖੇਤਰੀ ਪੇਂਡੂ ਬੈਂਕ (RRBs) ਵੀ ਇਸ ਤਿੰਨ ਰੋਜ਼ਾ ਹੜਤਾਲ ਵਿੱਚ ਪੂਰਨ ਤੌਰ ਤੇ ਸ਼ਾਮਲ ਹੋਣਗੇ। ਪੁਰਾਣੇ ਨਿੱਜੀ ਖੇਤਰ ਦੇ ‘ਕਰਨਾਟਕ ਬੈਂਕ’ ਨੇ ਵੀ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਹੜਤਾਲ ਦੀ ਸਥਿਤੀ ਵਿੱਚ ਉਸ ਦੀਆਂ ਬ੍ਰਾਂਚਾਂ, ਦਫ਼ਤਰਾਂ ਅਤੇ ਵਿਭਾਗਾਂ ਦਾ ਆਮ ਕੰਮਕਾਜ ਵਿਗੜ ਸਕਦਾ ਹੈ। ਹਾਲਾਂਕਿ, ਬੈਂਕ ਨੇ ਦਾਅਵਾ ਕੀਤਾ ਹੈ ਕਿ ਆਮ ਕੰਮਕਾਜ ਨੂੰ ਬਹਾਲ ਰੱਖਣ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਕਰਨਾਟਕ ਬੈਂਕ ਦਾ ਕਹਿਣਾ ਹੈ ਕਿ ਹੜਤਾਲ ਕਾਰਨ ਹੋਣ ਵਾਲੇ ਸੰਭਾਵੀ ਨੁਕਸਾਨ ਜਾਂ ਕੰਮਕਾਜ ਤੇ ਪੈਣ ਵਾਲੇ ਅਸਰ ਦਾ ਇਸ ਵੇਲੇ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।

ਨਵੇਂ ਪ੍ਰਾਈਵੇਟ ਬੈਂਕਾਂ ਤੇ ਨਹੀਂ ਪਵੇਗਾ ਕੋਈ ਅਸਰ

ਦੂਜੇ ਪਾਸੇ, ਆਈ.ਸੀ.ਆਈ.ਸੀ.ਆਈ. (ICICI) ਬੈਂਕ, ਐੱਚ.ਡੀ.ਐੱਫ.ਸੀ. (HDFC) ਬੈਂਕ, ਐਕਸਿਸ (Axis) ਬੈਂਕ ਅਤੇ ਇੰਡਸਇੰਡ (IndusInd) ਬੈਂਕ ਵਰਗੇ ਨਵੇਂ ਨਿੱਜੀ ਖੇਤਰ ਦੇ ਬੈਂਕਾਂ ਦੇ ਕੰਮਕਾਜ ਤੇ ਇਸ ਹੜਤਾਲ ਦਾ ਕੋਈ ਅਸਰ ਨਹੀਂ ਪਵੇਗਾ ਅਤੇ ਉਹ ਆਮ ਵਾਂਗ ਹੀ ਖੁੱਲ੍ਹਣਗੇ। ਦੱਸਣਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਕੇਂਦਰੀ ਵਿੱਤ ਮੰਤਰਾਲੇ ਨੇ ਬੈਂਕ ਮੁਲਾਜ਼ਮਾਂ ਨੂੰ ਹੜਤਾਲ ਦਾ ਰਾਹ ਛੱਡਣ ਅਤੇ ਰਹਿੰਦੀਆਂ ਮੰਗਾਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਅਪੀਲ ਕੀਤੀ ਸੀ। ਮੰਤਰਾਲੇ ਦਾ ਕਹਿਣਾ ਸੀ ਕਿ ਬੈਂਕ ਮੁਲਾਜ਼ਮ ਜਥੇਬੰਦੀਆਂ ਦੇ ਜ਼ਿਆਦਾਤਰ ਸ਼ੰਕਿਆਂ ਅਤੇ ਮੰਗਾਂ ਦਾ ਕਾਫ਼ੀ ਹੱਦ ਤੱਕ ਹੱਲ ਕੱਢ ਲਿਆ ਗਿਆ ਹੈ।

Follow Us
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...