AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OneTag ਕੀ ਹੈ? FASTag ਬਦਲਣ ਦੀ ਝੰਝਟ ਹੋਵੇਗੀ ਖ਼ਤਮ, ਜਾਣੋ 5 ਵੱਡੀਆਂ ਗੱਲਾਂ

FASTag Portability: OneTag ਸਰਕਾਰ ਦੀ ਨਵੀਂ FASTag ਪੋਰਟੇਬਿਲਟੀ ਸੁਵਿਧਾ ਹੈ, ਜਿਸ ਦਾ ਉਦੇਸ਼ ਬੈਂਕ ਬਦਲਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ। ਇਸ ਦੇ ਤਹਿਤ ਯੂਜ਼ਰ ਆਪਣਾ ਮੌਜੂਦਾ ਸਟਿਕਰ ਅਤੇ Tag ID ਬਿਨਾਂ ਬਦਲੇ FASTag ਨੂੰ ਪੋਰਟ ਕਰ ਸਕਦਾ ਹੈ।

OneTag ਕੀ ਹੈ? FASTag ਬਦਲਣ ਦੀ ਝੰਝਟ ਹੋਵੇਗੀ ਖ਼ਤਮ, ਜਾਣੋ 5 ਵੱਡੀਆਂ ਗੱਲਾਂ
tv9-punjabi
| Updated On: 16 Sep 2026 16:13 PM IST
Share

FASTag ਨੇ ਹਾਈਵੇਅ ‘ਤੇ ਟੋਲ ਭੁਗਤਾਨ ਨੂੰ ਕਾਫ਼ੀ ਆਸਾਨ ਬਣਾ ਦਿੱਤਾ ਹੈ। ਗੱਡੀ ਦੀ ਵਿੰਡਸ਼ੀਲਡ ਤੇ ਲੱਗਿਆ ਇੱਕ ਛੋਟਾ ਜਿਹਾ ਸਟਿਕਰ ਟੋਲ ਪਲਾਜ਼ਾ ਤੇ ਆਪਣੇ ਆਪ ਪੇਮੈਂਟ ਕਰ ਦਿੰਦਾ ਹੈ। ਹਾਲਾਂਕਿ, ਜੇਕਰ ਕੋਈ ਵਿਅਕਤੀ ਆਪਣੇ FASTag ਨਾਲ ਜੁੜੇ ਬੈਂਕ ਨੂੰ ਬਦਲਣਾ ਚਾਹੁੰਦਾ ਹੈ ਤਾਂ ਹੁਣ ਤੱਕ ਇਹ ਕੰਮ ਕਾਫ਼ੀ ਪਰੇਸ਼ਾਨੀ ਵਾਲਾ ਸੀ। ਇਸੇ ਸਮੱਸਿਆ ਨੂੰ ਦੂਰ ਕਰਨ ਲਈ ਸਰਕਾਰ ਨੇ OneTag ਸੁਵਿਧਾ ਸ਼ੁਰੂ ਕੀਤੀ ਹੈ। ਇਸ ਦੀ ਮਦਦ ਨਾਲ ਯੂਜ਼ਰਜ਼ FASTag ਸਟਿਕਰ ਬਦਲੇ ਬਿਨਾਂ ਆਪਣੇ FASTag ਨੂੰ ਕਿਸੇ ਹੋਰ ਬੈਂਕ ਵਿੱਚ ਪੋਰਟ ਕਰ ਸਕਣਗੇ।

OneTag ਨੂੰ ਕੁਝ ਹੱਦ ਤੱਕ ਮੋਬਾਈਲ ਨੰਬਰ ਪੋਰਟੇਬਿਲਟੀ ਵਾਂਗ ਸਮਝ ਸਕਦੇ ਹੋ। ਜਿਵੇਂ ਮੋਬਾਈਲ ਨੰਬਰ ਉਹੀ ਰੱਖਦੇ ਹੋਏ ਨੈੱਟਵਰਕ ਕੰਪਨੀ ਬਦਲੀ ਜਾ ਸਕਦੀ ਹੈ, ਉਸੇ ਤਰ੍ਹਾਂ OneTag ਵਿੱਚ FASTag ਦਾ ਸਟਿਕਰ ਅਤੇ ਉਸ ਦੀ ਪਛਾਣ ਬਰਕਰਾਰ ਰੱਖਦੇ ਹੋਏ ਇਸ ਨੂੰ ਜਾਰੀ ਕਰਨ ਵਾਲਾ ਬੈਂਕ ਬਦਲਿਆ ਜਾ ਸਕਦਾ ਹੈ।

1. ਉਹੀ FASTag ਸਟਿਕਰ ਰਹੇਗਾ

OneTag ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਬੈਂਕ ਬਦਲਣ ਤੇ ਗੱਡੀ ਦੀ ਵਿੰਡਸ਼ੀਲਡ ਤੇ ਲੱਗੇ FASTag ਸਟਿਕਰ ਨੂੰ ਹਟਾਉਣ ਦੀ ਲੋੜ ਨਹੀਂ ਪਵੇਗੀ। ਯੂਜ਼ਰ ਦੀ ਉਹੀ Tag ID ਅਤੇ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਬਰਕਰਾਰ ਰਹੇਗਾ। ਯਾਨੀ ਨਵਾਂ FASTag ਲੈਣ ਜਾਂ ਪੁਰਾਣਾ ਸਟਿਕਰ ਹਟਾਉਣ ਦੀ ਕੋਈ ਲੋੜ ਨਹੀਂ ਹੋਵੇਗੀ।

2. ਬੈਂਕ ਬਦਲਣਾ ਹੋਵੇਗਾ ਆਸਾਨ

OneTag ਰਾਹੀਂ ਯੂਜ਼ਰ ਆਪਣੇ ਮੌਜੂਦਾ FASTag ਨੂੰ ਕਿਸੇ ਹੋਰ ਬੈਂਕ ਵਿੱਚ ਪੋਰਟ ਕਰ ਸਕਦਾ ਹੈ। ਇਸ ਲਈ FASTag ਨੂੰ ਦੁਬਾਰਾ ਜਾਰੀ ਕਰਵਾਉਣ ਦੀ ਲੋੜ ਨਹੀਂ ਪਵੇਗੀ। ਬੈਂਕ ਬਦਲਣ ਤੋਂ ਬਾਅਦ FASTag ਨਾਲ ਜੁੜੇ ਬੈਕਐਂਡ ਰਿਕਾਰਡ ਨੂੰ ਅਪਡੇਟ ਕੀਤਾ ਜਾਵੇਗਾ ਅਤੇ ਨਵਾਂ ਬੈਂਕ ਅੱਗੇ ਦੀਆਂ ਸੇਵਾਵਾਂ ਸੰਭਾਲੇਗਾ।

3. ਪੇਮੈਂਟ ਕਿਵੇਂ ਹੋਵੇਗੀ?

ਯੂਜ਼ਰ OneTag ਦੀ ਸੁਵਿਧਾ NHAI ਦੇ RajmargYatra ਐਪ ਰਾਹੀਂ ਇਸਤੇਮਾਲ ਕਰ ਸਕਦੇ ਹਨ। ਟੋਲ ਪੇਮੈਂਟ ਦੀ ਪ੍ਰਕਿਰਿਆ ਪਹਿਲਾਂ ਦੀ ਤਰ੍ਹਾਂ NETC ਸਿਸਟਮ ਰਾਹੀਂ ਹੀ ਜਾਰੀ ਰਹੇਗੀ। ਯਾਨੀ ਟੋਲ ਪਲਾਜ਼ਾ ਤੇ FASTag ਰਾਹੀਂ ਪੇਮੈਂਟ ਕਰਨ ਦੇ ਤਰੀਕੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।

4. ਪੁਰਾਣੇ FASTag ਦਾ ਬੈਲੇਂਸ ਕੀ ਹੋਵੇਗਾ?

ਬੈਂਕ ਬਦਲਣ ਦਾ ਮਤਲਬ ਇਹ ਨਹੀਂ ਹੈ ਕਿ ਪੁਰਾਣੇ FASTag ਵਾਲਿਟ ਦਾ ਬੈਲੇਂਸ ਆਪਣੇ ਆਪ ਨਵੇਂ ਬੈਂਕ ਵਿੱਚ ਟ੍ਰਾਂਸਫਰ ਹੋ ਜਾਵੇਗਾ। ਪੁਰਾਣੇ ਬੈਂਕ ਕੋਲ ਮੌਜੂਦ ਬੈਲੇਂਸ, ਰਿਫੰਡ ਅਤੇ ਪਹਿਲਾਂ ਤੋਂ ਪੈਂਡਿੰਗ ਟ੍ਰਾਂਜ਼ੈਕਸ਼ਨ ਦਾ ਨਿਪਟਾਰਾ ਮੌਜੂਦਾ ਜਾਰੀਕਰਤਾ ਬੈਂਕ ਹੀ ਕਰੇਗਾ। ਇਸ ਲਈ ਬੈਂਕ ਬਦਲਣ ਤੋਂ ਪਹਿਲਾਂ ਪੁਰਾਣੇ FASTag ਅਕਾਊਂਟ ਦਾ ਬੈਲੇਂਸ ਅਤੇ ਪੈਂਡਿੰਗ ਪੇਮੈਂਟ ਜ਼ਰੂਰ ਚੈੱਕ ਕਰ ਲੈਣਾ ਬਿਹਤਰ ਹੋਵੇਗਾ।

5. OneTag ਕਿਉਂ ਸ਼ੁਰੂ ਕੀਤਾ ਗਿਆ?

OneTag ਦਾ ਮਕਸਦ FASTag ਜਾਰੀ ਕਰਨ ਵਾਲੇ ਬੈਂਕ ਨੂੰ ਬਦਲਣਾ ਆਸਾਨ ਬਣਾਉਣਾ ਹੈ। ਜੇਕਰ ਕੋਈ ਗਾਹਕ ਆਪਣੇ ਮੌਜੂਦਾ ਬੈਂਕ ਦੀ FASTag ਸੇਵਾ ਤੋਂ ਖੁਸ਼ ਨਹੀਂ ਹੈ ਜਾਂ ਕਿਸੇ ਹੋਰ ਬੈਂਕ ਦੀ ਬਿਹਤਰ ਸੇਵਾ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਗੱਡੀ ਤੋਂ FASTag ਹਟਾ ਕੇ ਨਵਾਂ ਸਟਿਕਰ ਲਗਾਉਣ ਦੀ ਲੋੜ ਨਹੀਂ ਹੋਵੇਗੀ। ਪੋਰਟੇਬਿਲਟੀ ਪੂਰੀ ਹੋਣ ਤੋਂ ਬਾਅਦ ਨਵਾਂ ਬੈਂਕ ਅਕਾਊਂਟ ਨਾਲ ਜੁੜੀਆਂ ਸੇਵਾਵਾਂ ਅਤੇ ਅੱਗੇ FASTag ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲੇਗਾ।

Source:TV9Hindi.com

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...