Hyundai Creta EV ਤੋਂ Curve EV ਤੱਕ ਭਾਰਤ ਵਿੱਚ ਆਉਣਗੀਆਂ ਇਹ ਇਲੈਕਟ੍ਰਿਕ ਕਾਰਾਂ
Upcoming Electric Cars In India:ਮਾਰੂਤੀ ਸੁਜ਼ੂਕੀ, ਹੁੰਡਈ, ਮਹਿੰਦਰਾ ਅਤੇ ਟਾਟਾ ਮੋਟਰਜ਼ ਭਾਰਤੀ ਬਾਜ਼ਾਰ ਵਿੱਚ ਕੁਝ ਨਵੀਆਂ ਇਲੈਕਟ੍ਰਿਕ ਕਾਰਾਂ ਲਿਆਉਣ ਜਾ ਰਹੀਆਂ ਹਨ, ਜੋ ਨਵੇਂ ਸਾਲ ਵਿੱਚ ਐਂਟਰੀ ਕਰ ਸਕਦੀਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਕਾਰਾਂ ਦੇ ਲਾਂਚ ਹੋਣ ਤੋਂ ਬਾਅਦ ਭਾਰਤੀ ਆਟੋ ਇੰਡਸਟਰੀ 'ਚ ਕਈ ਵੱਡੇ ਬਦਲਾਅ ਹੋਣ ਦੀ ਉਮੀਦ ਹੈ। ਜਾਣੋ ਇਨ੍ਹਾਂ ਇਲੈਕਟ੍ਰਿਕ ਕਾਰਾਂ ਬਾਰੇ...
ਆਟੋ ਇੰਡਸਟਰੀ ‘ਚ ਸਾਲ 2024 ‘ਚ ਕਈ ਇਲੈਕਟ੍ਰਿਕ ਕਾਰਾਂ (Electric Cars) ਲਾਂਚ ਹੋਣ ਜਾ ਰਹੀਆਂ ਹਨ। ਫਿਲਹਾਲ EV ਕਾਰਾਂ ਲਈ ਟਾਟਾ ਮੋਟਰਸ ਦਾ ਨਾਂ ਸਭ ਤੋਂ ਉੱਪਰ ਹੈ। ਇਸ ਦੇ ਨਾਲ ਹੀ ਕੰਪਨੀ ਕੁਝ ਨਵੇਂ ਇਲੈਕਟ੍ਰਿਕ ਵਾਹਨ ਲਿਆਉਣ ਜਾ ਰਹੀ ਹੈ, ਜੋ ਜਲਦੀ ਹੀ ਲਾਂਚ ਹੋਣਗੇ। ਮਾਰੂਤੀ-ਮਹਿੰਦਰਾ ਅਤੇ ਹੁੰਡਈ ਵੀ ਨਵੀਆਂ ਇਲੈਕਟ੍ਰਿਕ ਕਾਰਾਂ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਇੱਥੇ ਅਸੀਂ ਕੁਝ ਅਜਿਹੀਆਂ ਇਲੈਕਟ੍ਰਿਕ ਕਾਰਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਭਾਰਤ ਵਿੱਚ ਟੈਸਟ ਕਰਦੇ ਦੇਖਿਆ ਗਿਆ ਹੈ।
Tata Cruvv EV
ਟਾਟਾ ਕਰਵ ਈਵੀ ਦਾ ਕਾਂਸਪੈਟ ਮਾਡਲ ਸਾਲ 2023 ਵਿੱਚ ਆਯੋਜਿਤ ਆਟੋ ਐਕਸਪੋ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਨੂੰ ਕਈ ਵਾਰ ਟੈਸਟ ਕਰਦੇ ਦੇਖਿਆ ਗਿਆ ਹੈ, ਜਿਸ ਨਾਲ ਕਾਰ ਦੇ ਕਈ ਵੇਰਵੇ ਸਾਹਮਣੇ ਆਏ ਹਨ। ਇਸ ਇਲੈਕਟ੍ਰਿਕ ਕਾਰ ਦੀ ਡਰਾਈਵ ਟਰੇਨ Nexon EV ਵਰਗੀ ਹੋਵੇਗੀ। ਇਸਦਾ ਮਤਲਬ ਹੈ ਕਿ ਕਰਵ ਈਵੀ ਨੂੰ ਦੋ ਬੈਟਰੀ ਪੈਕ ਵਿਕਲਪਾਂ ਵਿੱਚ ਪੇਸ਼ ਕੀਤਾ ਜਾਵੇਗਾ। ਇਨ੍ਹਾਂ ‘ਚੋਂ ਇਕ ਮੀਡੀਅਮ ਰੇਂਜ ਅਤੇ ਦੂਜਾ ਲੰਬੀ ਰੇਂਜ ਦਾ ਮਾਡਲ ਹੋਵੇਗਾ। ਰਿਪੋਰਟਾਂ ਦੇ ਅਨੁਸਾਰ, ਕਰਵ ਉਤਪਾਦਨ ਲਈ ਤਿਆਰ ਹੈ, ਇਸਨੂੰ 2024 ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਲੈਕਟ੍ਰਿਕ ਕਰਵ ਤੋਂ ਇਲਾਵਾ Tata Harrier EV ਅਤੇ Safari EV ਨੂੰ ਵੀ ਭਾਰਤੀ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ।
ਮਾਰੂਤੀ ਸੁਜ਼ੂਕੀ eVX
ਮਾਰੂਤੀ ਸੁਜ਼ੂਕੀ ਦੀ ਪਹਿਲੀ ਇਲੈਕਟ੍ਰਿਕ ਕਾਰ eVX ਛੇਤੀ ਹੀ ਲਾਂਚ ਹੋਣ ਵਾਲੀ ਹੈ। ਇਸਨੂੰ ਪਹਿਲੀ ਵਾਰ 2023 ਆਟੋ ਐਕਸਪੋ ਵਿੱਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਇਹ ਕਾਰ 2023 ਟੋਕੀਓ ਮੋਟਰ ‘ਚ ਵੀ ਨਜ਼ਰ ਆਈ ਸੀ। ਇਸ ਦਾ ਨਿਰਮਾਣ ਮਾਰੂਤੀ ਸੁਜ਼ੂਕੀ ਦੇ ਗੁਜਰਾਤ ਪਲਾਂਟ ‘ਚ ਕੀਤਾ ਜਾ ਰਿਹਾ ਹੈ। ਇਸ ਇਲੈਕਟ੍ਰਿਕ ਕਾਰ ਵਿੱਚ ADAS (ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ) ਸੇਫਟੀ ਪ੍ਰਦਾਨ ਕੀਤੀ ਜਾਵੇਗੀ। ਇਸ ਕਾਰ ਨੂੰ 48kWh ਬੈਟਰੀ ਪੈਕ ਨਾਲ ਲਾਂਚ ਕੀਤਾ ਜਾ ਸਕਦਾ ਹੈ, ਜੋ ਇੱਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ ‘ਤੇ 400 ਕਿਲੋਮੀਟਰ ਤੱਕ ਦੀ ਰੇਂਜ ਪ੍ਰਦਾਨ ਕਰ ਸਕਦਾ ਹੈ।
ਮਹਿੰਦਰਾ ਦੀਆਂ ਇਲੈਕਟ੍ਰਿਕ ਕਾਰਾਂ
ਮਹਿੰਦਰਾ ਨੇ ਹਾਲ ਹੀ ਵਿੱਚ ਆਪਣੀਆਂ ਆਉਣ ਵਾਲੀਆਂ ਇਲੈਕਟ੍ਰਿਕ ਕਾਰਾਂ ਦਾ ਟੀਜ਼ਰ ਜਾਰੀ ਕੀਤਾ ਹੈ, ਜਿਸ ਵਿੱਚ XUV.e8, XUV.e9 ਅਤੇ BE.05 ਮਾਡਲ ਸ਼ਾਮਲ ਹੋਣਗੇ। ਇਨ੍ਹਾਂ ‘ਚੋਂ XUV.e8 ਅਤੇ XUV.e9 ਨੂੰ ਸਾਲ 2024 ‘ਚ ਜਲਦ ਲਿਆਂਦਾ ਜਾ ਸਕਦਾ ਹੈ। ਇਹ ਦੋਵੇਂ ਇਲੈਕਟ੍ਰਿਕ ਕਾਰਾਂ ਮਹਿੰਦਰਾ ਦੇ ਨਵੇਂ INGLO ਪਲੇਟਫਾਰਮ ‘ਤੇ ਬਣਾਈਆਂ ਜਾਣਗੀਆਂ। ਇਸ ਪਲੇਟਫਾਰਮ ਦੇ ਤਹਿਤ ਬਣੀਆਂ ਕਾਰਾਂ ਚੰਗੀ ਬੈਟਰੀ ਟੈਕਨਾਲੋਜੀ, ਵਧੀਆ ਪਲੇਟਫਾਰਮ ਸਟ੍ਰਕਚਰ ਅਤੇ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਆਉਣਗੀਆਂ।
Hyundai Creta Electric
Hyundai Creta EV ਨੂੰ ਹਾਲ ਹੀ ਵਿੱਚ ਇੱਕ ਚਾਰਜਿੰਗ ਸਟੇਸ਼ਨ ‘ਤੇ ਦੇਖਿਆ ਗਿਆ ਸੀ। ਇਸ ਕਾਰ ਨੂੰ ਚੇਨਈ ਅਤੇ ਹਰਿਆਣਾ ‘ਚ ਸਪਾਟ ਕੀਤਾ ਗਿਆ ਹੈ। ਇਲੈਕਟ੍ਰਿਕ ਕ੍ਰੇਟਾ ਦੇ ਕਈ ਫੀਚਰਸ ਅਤੇ ਡਿਜ਼ਾਈਨ ਇਸ ਦੇ ਪੈਟਰੋਲ ਮਾਡਲ ਨਾਲ ਮਿਲਦੇ-ਜੁਲਦੇ ਹੋਣਗੇ। ਇਸ ਨੂੰ ਕੰਪਨੀ ਦੇ ਲਾਈਨਅੱਪ ‘ਚ Kona ਇਲੈਕਟ੍ਰਿਕ ਅਤੇ Hyundai Ioniq 5 ਦੇ ਵਿਚਕਾਰ ਰੱਖਿਆ ਜਾਵੇਗਾ। ਇਸ ਇਲੈਕਟ੍ਰਿਕ ਕਾਰ ‘ਚ 60kWh ਤੱਕ ਦਾ ਬੈਟਰੀ ਪੈਕ ਦਿੱਤਾ ਜਾ ਸਕਦਾ ਹੈ। ਫੁੱਲ ਚਾਰਜ ਹੋਣ ‘ਤੇ ਇਸ ਦੀ ਰੇਂਜ 550 ਕਿਲੋਮੀਟਰ ਤੱਕ ਜਾਣ ਦੀ ਉਮੀਦ ਹੈ।