ਹੁਣ ਸਫਰ ਕਰਨਾ ਹੋਵੇਗਾ ਸਸਤਾ, ਦਿੱਲੀ-ਮੁੰਬਈ ਵਰਗੇ ਇਨ੍ਹਾਂ 500 ਸ਼ਹਿਰਾਂ ਵਿੱਚ ਉਪਲਬਧ ਹੋਵੇਗੀ ਰੈਪਿਡੋ ਸੇਵਾ
Rapido service in 500 Cities: ਰੈਪਿਡੋ ਹੁਣ ਆਪਣੇ ਬਾਜ਼ਾਰ ਨੂੰ 500 ਸ਼ਹਿਰਾਂ ਤੱਕ ਵਧਾਉਣ ਜਾ ਰਿਹਾ ਹੈ। ਕੰਪਨੀ ਦੇ ਸਹਿ-ਸੰਸਥਾਪਕ ਨੇ ਕਿਹਾ ਕਿ ਇਸ ਸਾਲ ਕੰਪਨੀ ਦੇਸ਼ ਦੇ 500 ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ। ਜਿਸ ਨਾਲ ਆਮ ਲੋਕਾਂ ਕਾਫੀ ਫਾਈਦਾ ਹੋਣ ਵਾਲਾ ਹੈ।

ਦੇਸ਼ ਵਿੱਚ ਔਨਲਾਈਨ ਟੈਕਸੀ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਰੈਪਿਡੋ ਨੇ ਇੱਕ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਸਾਲ ਭਾਰਤ ਦੇ 500 ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ। ਰੈਪਿਡੋ ਦੇ ਸਹਿ-ਸੰਸਥਾਪਕ ਪਵਨ ਗੁੰਟੁਪੱਲੀ ਨੇ ਕਿਹਾ ਹੈ ਕਿ ਕੰਪਨੀ ਇਸ ਸਾਲ ਭਾਰਤ ਦੇ 500 ਸ਼ਹਿਰਾਂ ਵਿੱਚ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਟਰਾਂਸਪੋਰਟ ਬਾਜ਼ਾਰ ਵਿੱਚ ਬਹੁਤ ਵਿਭਿੰਨਤਾ ਹੈ ਅਤੇ ਇਸ ਖੇਤਰ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਹਨ।
ਰੈਪਿਡੋ ਦੇ ਸਹਿ-ਸੰਸਥਾਪਕ ਨੇ ਕਿਹਾ ਕਿ ਅਸੀਂ ਮਜ਼ਬੂਤ ਵਾਧਾ ਦੇਖ ਰਹੇ ਹਾਂ। ਅਸੀਂ ਦੋਪਹੀਆ ਵਾਹਨ ਉਦਯੋਗ ਅਤੇ ਤਿੰਨ ਪਹੀਆ ਵਾਹਨ ਉਦਯੋਗ ਵਿੱਚ ਪਹਿਲਾਂ ਹੀ ਮੋਹਰੀ ਬਣ ਚੁੱਕੇ ਹਾਂ ਅਤੇ ਅਸੀਂ ਇਸ ਗੱਲ ਤੋਂ ਵੀ ਖੁਸ਼ ਹਾਂ ਕਿ ਕੁਝ ਸ਼ਹਿਰਾਂ ਵਿੱਚ ਜਿੱਥੇ ਅਸੀਂ ਕੰਮ ਕਰਦੇ ਹਾਂ, ਅਸੀਂ ਚਾਰ ਪਹੀਆ ਵਾਹਨ ਉਦਯੋਗ ਵਿੱਚ ਵੀ ਮੋਹਰੀ ਹਾਂ। ਪ੍ਰਤੀ ਦਿਨ ਲਗਭਗ 33 ਲੱਖ ਸਵਾਰੀਆਂ ਵਿੱਚੋਂ, 50 ਫੀਸਦ (15 ਲੱਖ) ਤੋਂ ਵੱਧ ਦੋਪਹੀਆ ਵਾਹਨ ਸ਼੍ਰੇਣੀ ਵਿੱਚ, ਲਗਭਗ 13 ਲੱਖ ਸਵਾਰੀਆਂ ਤਿੰਨ ਪਹੀਆ ਵਾਹਨ ਸ਼੍ਰੇਣੀ ਵਿੱਚ ਅਤੇ ਪੰਜ ਲੱਖ ਸਵਾਰੀਆਂ ਚਾਰ ਪਹੀਆ ਵਾਹਨ ਸ਼੍ਰੇਣੀ ਵਿੱਚ ਹਨ। ਰੈਪਿਡੋ ਆਪਣੇ ਬਾਜ਼ਾਰ ਦਾ ਵਿਸਤਾਰ ਕਰਨ ਲਈ 500 ਸ਼ਹਿਰਾਂ ਵਿੱਚ ਸੇਵਾ ਪ੍ਰਦਾਨ ਕਰਨ ਜਾ ਰਿਹਾ ਹੈ। ਗੁੰਟੁਪੱਲੀ ਨੇ ਕਿਹਾ ਕਿ ਅਸੀਂ ਇੱਕ ਸਾਲ ਪਹਿਲਾਂ ਚਾਰ ਪਹੀਆ ਵਾਹਨ ਉਦਯੋਗ ਵਿੱਚ ਪ੍ਰਵੇਸ਼ ਕੀਤਾ ਸੀ, ਅਤੇ ਸਾਡੇ ਦੁਆਰਾ ਕੀਤੇ ਗਏ ਨਵੇਂ ਪ੍ਰਯੋਗਾਂ ਦੇ ਕਾਰਨ, ਇਸ ਖੇਤਰ ਵਿੱਚ ਵੀ ਜ਼ਬਰਦਸਤ ਵਾਧਾ ਦੇਖਿਆ ਗਿਆ ਹੈ। ਅਸੀਂ ਹੁਣ ਪਹਿਲਾਂ ਦੱਖਣੀ ਭਾਰਤ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਤੋਂ ਆਪਣਾ ਬਾਜ਼ਾਰ ਸ਼ੁਰੂ ਕਰਾਂਗੇ।
ਕੰਪਨੀ ਦਾ IPO ਕਦੋਂ ਆਵੇਗਾ ?
ਰੈਪਿਡੋ ਦੇ ਸਹਿ-ਸੰਸਥਾਪਕ ਨੇ ਵੀ ਕੰਪਨੀ ਦੇ ਆਈਪੀਓ ਸੰਬੰਧੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੈਪਿਡੋ ਚੰਗੀ ਵਿਕਾਸ ਦਰਜ਼ ਕਰ ਰਿਹਾ ਹੈ, ਚੰਗੀ ਤਰ੍ਹਾਂ ਪੂੰਜੀਬੱਧ ਹੈ ਅਤੇ ਸਥਿਤੀ ਦੇ ਆਧਾਰ ‘ਤੇ ਫੈਸਲੇ ਲਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਕੰਪਨੀ ਦਾ ਮੁੱਖ ਧਿਆਨ ਵਿਕਾਸ ‘ਤੇ ਹੈ। ਰੈਪਿਡੋ ਆਪਣੀਆਂ ਆਟੋ, ਬਾਈਕ ਟੈਕਸੀ ਅਤੇ ਕੈਬ ਸੇਵਾਵਾਂ ‘ਤੇ ਹਰ ਰੋਜ਼ ਲਗਭਗ 33 ਲੱਖ ਲੋਕਾਂ ਨੂੰ ਯਾਤਰਾ ਸਹੂਲਤਾਂ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ