ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Mahindra Discount Offers: ਮੌਕਾ ਗੁਆਉਣ ਵਾਲੇ ਪਛਤਾਉਣਗੇ! Thar ਸਮੇਤ ਮਹਿੰਦਰਾ ਦੀਆਂ ਇਨ੍ਹਾਂ ਕਾਰਾਂ ‘ਤੇ 1 ਲੱਖ ਰੁਪਏ ਤੱਕ ਦੀ ਛੋਟ

Car Discount Mahindra: ਜੇਕਰ ਤੁਸੀਂ ਵੀ ਮਹਿੰਦਰਾ ਕੰਪਨੀ ਦੀ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਮਾਡਲਾਂ 'ਤੇ 1 ਲੱਖ ਰੁਪਏ ਤੱਕ ਦੀ ਬਚਤ ਕਰਨ ਦਾ ਵਧੀਆ ਮੌਕਾ ਹੈ। ਕੰਪਨੀ ਦੀਆਂ ਮਸ਼ਹੂਰ SUVs Thar ਅਤੇ Scorpio Classic 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ।

Mahindra Discount Offers: ਮੌਕਾ ਗੁਆਉਣ ਵਾਲੇ ਪਛਤਾਉਣਗੇ! Thar ਸਮੇਤ ਮਹਿੰਦਰਾ ਦੀਆਂ ਇਨ੍ਹਾਂ ਕਾਰਾਂ ‘ਤੇ 1 ਲੱਖ ਰੁਪਏ ਤੱਕ ਦੀ ਛੋਟ
Thar ਸਮੇਤ ਮਹਿੰਦਰਾ ਦੀਆਂ ਇਨ੍ਹਾਂ ਕਾਰਾਂ ‘ਤੇ 1 ਲੱਖ ਰੁਪਏ ਤੱਕ ਦੀ ਛੋਟ
Follow Us
tv9-punjabi
| Published: 23 Nov 2024 12:11 PM

ਸਾਲ ਦੇ ਅੰਤ ਤੋਂ ਪਹਿਲਾਂ ਮਹਿੰਦਰਾ ਕੰਪਨੀ ਦੀਆਂ ਮਸ਼ਹੂਰ ਗੱਡੀਆਂ ‘ਤੇ ਬੰਪਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਮਹਿੰਦਰਾ ਸਕਾਰਪੀਓ N, Thar RWD ਅਤੇ Scorpio Classic ਵਰਗੇ SUV ਮਾਡਲਾਂ ‘ਤੇ 1 ਲੱਖ ਰੁਪਏ ਤੱਕ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ, ਧਿਆਨ ਦਿਓ ਕਿ ਇਹ ਛੋਟ ਵੇਰੀਐਂਟ ‘ਤੇ ਨਿਰਭਰ ਕਰੇਗੀ।

Mahindra Thar RWD ‘ਤੇ ਛੋਟ

ਆਟੋਕਾਰ ਇੰਡੀਆ ਦੀ ਰਿਪੋਰਟ ਦੇ ਮੁਤਾਬਕ, ਥਾਰ ਦੇ RWD ਪੈਟਰੋਲ (ਆਟੋਮੈਟਿਕ) ਵੇਰੀਐਂਟ ‘ਤੇ 1 ਲੱਖ ਰੁਪਏ ਤੱਕ ਅਤੇ ਡੀਜ਼ਲ (ਮੈਨੁਅਲ) ਵੇਰੀਐਂਟ ‘ਤੇ 50 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਕੈਸ਼ ਡਿਸਕਾਊਂਟ ਦੇ ਨਾਲ 25 ਹਜ਼ਾਰ ਰੁਪਏ ਦੀਆਂ ਐਕਸੈਸਰੀਜ਼ ਸ਼ਾਮਲ ਹਨ। ਫਿਲਹਾਲ ਥਾਰ ਦੇ 4WD ਵੇਰੀਐਂਟ ‘ਤੇ ਛੋਟ ਦਾ ਫਾਇਦਾ ਨਹੀਂ ਮਿਲ ਰਿਹਾ ਹੈ।

Mahindra Scorpio Classic Price ਅਤੇ ਡਿਸਕਾਉਂਟ ਡਿਟੇਲ

ਪੁਰਾਣੀ ਸਕਾਰਪੀਓ ਕਲਾਸਿਕ ਦੇ ਬੇਸ (ਐਸ ਵੇਰੀਐਂਟ) ‘ਤੇ 1 ਲੱਖ ਰੁਪਏ ਤੱਕ ਦੀ ਛੋਟ ਉਪਲਬਧ ਹੈ। ਇਸ ਦੇ ਨਾਲ ਹੀ ਇਸ ਵਾਹਨ ਦੇ ਟਾਪ ਵੇਰੀਐਂਟ (S11) ‘ਤੇ 50,000 ਰੁਪਏ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ‘ਚ 20,000 ਰੁਪਏ ਦੀਆਂ ਮੁਫਤ ਐਕਸੈਸਰੀਜ਼ ਸ਼ਾਮਲ ਹਨ। ਇਸ SUV ਦੀ ਕੀਮਤ 13.62 ਲੱਖ ਰੁਪਏ (ਐਕਸ-ਸ਼ੋਰੂਮ) ਤੋਂ 17.42 ਲੱਖ ਰੁਪਏ (ਐਕਸ-ਸ਼ੋਰੂਮ) ਹੈ।

Mahindra Scorpio N Price ਅਤੇ ਡਿਸਕਾਉਂਟ ਡਿਟੇਲ

ਸਕਾਰਪੀਓ N ਦੇ Z4 ਅਤੇ Z6 ਵੇਰੀਐਂਟ ‘ਤੇ 50,000 ਰੁਪਏ ਤੱਕ ਦੀ ਛੋਟ ਹੈ, ਜਦਕਿ Z8L ਵੇਰੀਐਂਟ ‘ਤੇ 40,000 ਰੁਪਏ ਦੀ ਛੋਟ ਹੈ। ਧਿਆਨ ਦਿਓ ਕਿ ਫਿਲਹਾਲ Z2, Z8S ਅਤੇ Z8 ਵੇਰੀਐਂਟ ‘ਤੇ ਛੋਟ ਉਪਲਬਧ ਨਹੀਂ ਹੈ। ਇਸ ਗੱਡੀ ਦੀ ਕੀਮਤ 13.85 ਲੱਖ ਰੁਪਏ (ਐਕਸ-ਸ਼ੋਰੂਮ) ਤੋਂ 24.54 ਲੱਖ ਰੁਪਏ (ਐਕਸ-ਸ਼ੋਰੂਮ) ਹੈ।

Mahindra XUV400 Price ਅਤੇ ਛੋਟ ਦੀ ਜਾਣਕਾਰੀ

ਮਹਿੰਦਰਾ ਦੀ ਇਲੈਕਟ੍ਰਿਕ ਕਾਰ XUV400 ‘ਤੇ ਨਵੰਬਰ ‘ਚ ਸਭ ਤੋਂ ਵੱਡਾ ਡਿਸਕਾਊਂਟ ਮਿਲ ਰਿਹਾ ਹੈ। 39.4kWh ਬੈਟਰੀ ਅਤੇ 7.2kW ਫਾਸਟ ਚਾਰਜਿੰਗ ਨਾਲ ਇਸ ਗੱਡੀ ਦੇ EL Pro ਵੇਰੀਐਂਟ ‘ਤੇ 3 ਲੱਖ ਰੁਪਏ ਤੱਕ ਦੀ ਬਚਤ ਕਰਨ ਦਾ ਵਧੀਆ ਮੌਕਾ ਹੈ। ਮਹਿੰਦਰਾ ਦੀ ਇਹ ਗੱਡੀ Nexon EV ਨਾਲ ਮੁਕਾਬਲਾ ਕਰਦੀ ਹੈ। ਇਸ ਮਹਿੰਦਰਾ ਇਲੈਕਟ੍ਰਿਕ ਗੱਡੀ ਲਈ ਤੁਹਾਨੂੰ 16.74 ਲੱਖ ਰੁਪਏ ਤੋਂ 17.49 ਲੱਖ ਰੁਪਏ ਖਰਚ ਕਰਨੇ ਪੈਣਗੇ।

ਧਿਆਨ ਦਿਓ ਕਿ ਵੱਖ-ਵੱਖ ਸ਼ਹਿਰਾਂ ਵਿੱਚ ਛੋਟ ਦੀ ਰਕਮ ਵੀ ਵੱਖ-ਵੱਖ ਹੋ ਸਕਦੀ ਹੈ। ਇਸ ਤੋਂ ਇਲਾਵਾ ਡਿਸਕਾਊਂਟ ਦਾ ਫਾਇਦਾ ਉਦੋਂ ਤੱਕ ਹੀ ਮਿਲੇਗਾ ਜਦੋਂ ਤੱਕ ਸਟਾਕ ਰਹੇਗਾ। ਡਿਸਕਾਉਂਟ ਬਾਰੇ ਹੋਰ ਵੇਰਵਿਆਂ ਲਈ ਆਪਣੇ ਨਜ਼ਦੀਕੀ ਡੀਲਰ ਨਾਲ ਸੰਪਰਕ ਕਰੋ।

ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ
ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ...
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ...
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ...
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ...
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?...
ਤੀਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਦੇਵੇਂਦਰ ਫੜਨਵੀਸ, ਚੁੱਕੀ ਅਹੁਦੇ ਦੀ ਸਹੁੰ
ਤੀਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਦੇਵੇਂਦਰ ਫੜਨਵੀਸ, ਚੁੱਕੀ ਅਹੁਦੇ ਦੀ ਸਹੁੰ...
ਸ੍ਰੀ ਕੇਸਗੜ੍ਹ ਸਾਹਿਬ ਚ ਅੱਜ ਸੁਖਬੀਰ ਬਾਦਲ ਨੇ ਕੀਤੀ ਸੇਵਾ, ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ
ਸ੍ਰੀ ਕੇਸਗੜ੍ਹ ਸਾਹਿਬ ਚ ਅੱਜ ਸੁਖਬੀਰ ਬਾਦਲ ਨੇ ਕੀਤੀ ਸੇਵਾ, ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ...
ਸੁਖਬੀਰ ਬਾਦਲ ਤੇ ਹਮਲੇ ਦੀ ਸੀਐਮ ਮਾਨ ਨੇ ਕੀਤੀ ਨਿੰਦਾ,ਕਿਹਾ- ਪੰਜਾਬ ਪੁਲਿਸ ਦੀ ਮੁਸਤੈਦੀ ਨਾਲ ਟਲਿਆ ਹਮਲਾ
ਸੁਖਬੀਰ ਬਾਦਲ ਤੇ ਹਮਲੇ ਦੀ ਸੀਐਮ ਮਾਨ ਨੇ ਕੀਤੀ ਨਿੰਦਾ,ਕਿਹਾ- ਪੰਜਾਬ ਪੁਲਿਸ ਦੀ ਮੁਸਤੈਦੀ ਨਾਲ ਟਲਿਆ ਹਮਲਾ...
ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਦੀ ਪਤਨੀ ਦਾ ਸਾਹਮਣੇ ਆਇਆ ਬਿਆਨ
ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਦੀ ਪਤਨੀ ਦਾ ਸਾਹਮਣੇ ਆਇਆ ਬਿਆਨ...