ਪੁਰਾਣੀ ਕਾਰ ਦਾ ਮਾਈਲੇਜ ਅਸਲੀ ਜਾਂ ਨਕਲੀ? ਮਿੰਟਾਂ ‘ਚ ਇੰਝ ਪਛਾਣੋ ਓਡੋਮੀਟਰ ਫਰੌਡ

Published: 

28 Jul 2026 18:12 PM IST

Odometer Fraud: ਪੁਰਾਣੀ ਕਾਰ ਖਰੀਦਦੇ ਸਮੇਂ ਸਿਰਫ਼ ਓਡੋਮੀਟਰ 'ਤੇ ਭਰੋਸਾ ਕਰਨਾ ਮਹਿੰਗਾ ਪੈ ਸਕਦਾ ਹੈ। ਕਈ ਵਾਰ ਮਾਈਲੇਜ ਵੱਧ ਦਿਖਾਉਣ ਲਈ ਉਸ ਵਿੱਚ ਛੇੜਛਾੜ ਕੀਤੀ ਜਾਂਦੀ ਹੈ। ਕਾਰ ਖਰੀਦਣ ਤੋਂ ਪਹਿਲਾਂ ਸਰਵਿਸ ਰਿਕਾਰਡ, ਟਾਇਰਾਂ ਦੀ ਹਾਲਤ, ਸੀਟਾਂ, ਸਟੀਅਰਿੰਗ ਅਤੇ ਸਾਰੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਜ਼ਰੂਰ ਕਰੋ।

ਪੁਰਾਣੀ ਕਾਰ ਦਾ ਮਾਈਲੇਜ ਅਸਲੀ ਜਾਂ ਨਕਲੀ? ਮਿੰਟਾਂ ਚ ਇੰਝ ਪਛਾਣੋ ਓਡੋਮੀਟਰ ਫਰੌਡ

ਪੁਰਾਣੀ ਕਾਰ ਖਰੀਦਣ ਤੋਂ ਪਹਿਲਾਂ ਇੰਝ ਪਛਾਣੋ ਓਡੋਮੀਟਰ ਫਰੌਡ

ਸੈਕਿੰਡ ਹੈਂਡ ਕਾਰ ਖਰੀਦਣਾ ਨਵੀਂ ਕਾਰ ਦੇ ਮੁਕਾਬਲੇ ਇੱਕ ਕਿਫਾਇਤੀ ਵਿਕਲਪ ਹੋ ਸਕਦਾ ਹੈ, ਪਰ ਇਸ ਵਿੱਚ ਕੁਝ ਜੋਖਮ ਵੀ ਹੁੰਦੇ ਹਨ। ਇਨ੍ਹਾਂ ਵਿੱਚ ਸਭ ਤੋਂ ਆਮ ਧੋਖਾਧੜੀ ਓਡੋਮੀਟਰ ਫਰਾਡ ਹੈ। ਕਈ ਵਾਰ ਕਾਰ ਵੇਚਣ ਵਾਲੇ ਗੱਡੀ ਵੱਲੋਂ ਤੈਅ ਕੀਤੀ ਗਈ ਦੂਰੀ (ਕਿਲੋਮੀਟਰ) ਘੱਟ ਦਿਖਾਉਣ ਲਈ ਓਡੋਮੀਟਰ ਨਾਲ ਛੇੜਛਾੜ ਕਰ ਦਿੰਦੇ ਹਨ। ਇਸ ਨਾਲ ਕਾਰ ਘੱਟ ਵਰਤੀ ਹੋਈ ਲੱਗਦੀ ਹੈ ਅਤੇ ਉਸ ਦੀ ਕੀਮਤ ਵੀ ਵੱਧ ਮਿਲ ਜਾਂਦੀ ਹੈ। ਜੇਕਰ ਤੁਸੀਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖੋ, ਤਾਂ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਆਸਾਨੀ ਨਾਲ ਬਚ ਸਕਦੇ ਹੋ।

ਸਿਰਫ਼ ਓਡੋਮੀਟਰ ‘ਤੇ ਭਰੋਸਾ ਨਾ ਕਰੋ

ਜੇਕਰ ਕਾਰ ਦਾ ਓਡੋਮੀਟਰ ਬਹੁਤ ਘੱਟ ਕਿਲੋਮੀਟਰ ਦਿਖਾ ਰਿਹਾ ਹੈ, ਤਾਂ ਸਿਰਫ਼ ਉਸ ਦੇ ਆਧਾਰ ‘ਤੇ ਫੈਸਲਾ ਨਾ ਕਰੋ। ਪਹਿਲਾਂ ਕਾਰ ਦੀ ਸਮੁੱਚੀ ਹਾਲਤ ਨੂੰ ਧਿਆਨ ਨਾਲ ਵੇਖੋ। ਜੇਕਰ ਸੀਟਾਂ ਬਹੁਤ ਘਿਸੀਆਂ ਹੋਈਆਂ ਹਨ, ਸਟੀਅਰਿੰਗ ਚਮਕਣ ਲੱਗ ਪਿਆ ਹੈ ਜਾਂ ਗੀਅਰ ਨੌਬ ਅਤੇ ਪੈਡਲ ਕਾਫ਼ੀ ਪੁਰਾਣੇ ਲੱਗ ਰਹੇ ਹਨ, ਤਾਂ ਸੰਭਵ ਹੈ ਕਿ ਕਾਰ ਕਾਫ਼ੀ ਜ਼ਿਆਦਾ ਚੱਲੀ ਹੋਵੇ।

ਸਰਵਿਸ ਰਿਕਾਰਡ ਜ਼ਰੂਰ ਚੈੱਕ ਕਰੋ

ਕਾਰ ਖਰੀਦਣ ਤੋਂ ਪਹਿਲਾਂ ਉਸ ਦਾ ਸਰਵਿਸ ਰਿਕਾਰਡ ਜ਼ਰੂਰ ਮੰਗੋ। ਅਧਿਕਾਰਤ ਸਰਵਿਸ ਸੈਂਟਰ ਵਿੱਚ ਹਰ ਸਰਵਿਸ ਦੌਰਾਨ ਕਾਰ ਦੇ ਚੱਲੇ ਹੋਏ ਕਿਲੋਮੀਟਰ ਦਰਜ ਕੀਤੇ ਜਾਂਦੇ ਹਨ। ਜੇਕਰ ਸਰਵਿਸ ਰਿਕਾਰਡ ਵਿੱਚ ਦਰਜ ਕਿਲੋਮੀਟਰ ਅਤੇ ਓਡੋਮੀਟਰ ਦੀ ਰੀਡਿੰਗ ਵਿੱਚ ਫਰਕ ਨਜ਼ਰ ਆਵੇ, ਤਾਂ ਸਾਵਧਾਨ ਹੋ ਜਾਓ।

ਟਾਇਰ ਅਤੇ ਹੋਰ ਪਾਰਟਸ ਦੀ ਕਰੋ ਜਾਂਚ

ਕਾਰ ਦੇ ਟਾਇਰ, ਬ੍ਰੇਕ ਡਿਸਕ ਅਤੇ ਕਲਚ ਵਰਗੇ ਹਿੱਸੇ ਵੀ ਕਾਰ ਦੀ ਅਸਲ ਹਾਲਤ ਬਾਰੇ ਕਾਫ਼ੀ ਕੁਝ ਦੱਸਦੇ ਹਨ। ਜੇਕਰ ਓਡੋਮੀਟਰ ਘੱਟ ਕਿਲੋਮੀਟਰ ਦਿਖਾ ਰਿਹਾ ਹੋਵੇ, ਪਰ ਟਾਇਰ ਕਾਫ਼ੀ ਘਿਸੇ ਹੋਏ ਹੋਣ, ਤਾਂ ਇਹ ਸ਼ੱਕ ਦੀ ਗੱਲ ਹੋ ਸਕਦੀ ਹੈ। ਹਾਲਾਂਕਿ, ਇਹ ਵੀ ਧਿਆਨ ਰੱਖੋ ਕਿ ਟਾਇਰ ਬਦਲੇ ਵੀ ਜਾ ਸਕਦੇ ਹਨ, ਇਸ ਲਈ ਸਿਰਫ਼ ਇਸੇ ਆਧਾਰ ‘ਤੇ ਫ਼ੈਸਲਾ ਨਾ ਕਰੋ।

ਡਿਜ਼ਿਟਲ ਸਕੈਨ ਜ਼ਰੂਰ ਕਰਵਾਓ

ਅੱਜਕੱਲ੍ਹ ਜ਼ਿਆਦਾਤਰ ਕਾਰਾਂ ਵਿੱਚ ਇਲੈਕਟ੍ਰਾਨਿਕ ਕੰਟਰੋਲ ਯੂਨਿਟ (ECU) ਹੁੰਦੀ ਹੈ। ਕਈ ਮਾਮਲਿਆਂ ਵਿੱਚ ਕਾਰ ਦਾ ਅਸਲ ਮਾਈਲੇਜ ECU ਵਿੱਚ ਦਰਜ ਹੁੰਦਾ ਹੈ। ਕਿਸੇ ਭਰੋਸੇਯੋਗ ਵਰਕਸ਼ਾਪ ਤੋਂ ਕਾਰ ਦਾ ਡਿਜ਼ਿਟਲ ਸਕੈਨ ਕਰਵਾ ਕੇ ਇਹ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਟੈਸਟ ਡਰਾਈਵ ਜ਼ਰੂਰ ਕਰੋ

ਕਾਰ ਖਰੀਦਣ ਤੋਂ ਪਹਿਲਾਂ ਇਸ ਦੀ ਟੈਸਟ ਡਰਾਈਵ ਜ਼ਰੂਰ ਕਰੋ। ਜੇਕਰ ਇੰਜਣ ਦੀ ਆਵਾਜ਼ ਆਮ ਨਹੀਂ ਲੱਗਦੀ, ਗੀਅਰ ਬਦਲਣ ਵਿੱਚ ਦਿੱਕਤ ਆ ਰਹੀ ਹੈ ਜਾਂ ਸਸਪੈਂਸ਼ਨ ਵਿੱਚੋਂ ਆਵਾਜ਼ ਆ ਰਹੀ ਹੈ, ਤਾਂ ਸੰਭਵ ਹੈ ਕਿ ਕਾਰ ਓਡੋਮੀਟਰ ਵਿੱਚ ਦਿਖ ਰਹੀ ਰੀਡਿੰਗ ਨਾਲੋਂ ਕਾਫ਼ੀ ਜ਼ਿਆਦਾ ਚੱਲੀ ਹੋਵੇ।

ਦਸਤਾਵੇਜ਼ਾਂ ਦੀ ਜਾਂਚ ਵੀ ਹੈ ਜ਼ਰੂਰੀ

ਇੰਸ਼ੋਰੈਂਸ, ਪ੍ਰਦੂਸ਼ਣ ਸਰਟੀਫਿਕੇਟ (PUC) ਅਤੇ ਸਰਵਿਸ ਬਿੱਲ ਵਰਗੇ ਦਸਤਾਵੇਜ਼ਾਂ ਵਿੱਚ ਦਰਜ ਤਾਰੀਖ ਅਤੇ ਕਿਲੋਮੀਟਰ ਦੀ ਜਾਣਕਾਰੀ ਨੂੰ ਆਪਸ ਵਿੱਚ ਮਿਲਾ ਕੇ ਦੇਖੋ। ਇਸ ਨਾਲ ਕਈ ਵਾਰ ਗੜਬੜੀ ਆਸਾਨੀ ਨਾਲ ਪਤਾ ਲੱਗ ਜਾਂਦੀ ਹੈ।

ਪੁਰਾਣੀ ਕਾਰ ਖਰੀਦਦੇ ਸਮੇਂ ਥੋੜ੍ਹੀ ਜਿਹੀ ਸਾਵਧਾਨੀ ਤੁਹਾਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੀ ਹੈ। ਜੇਕਰ ਕਿਸੇ ਵੀ ਗੱਲ ‘ਤੇ ਸ਼ੱਕ ਹੋਵੇ, ਤਾਂ ਜਲਦਬਾਜ਼ੀ ਵਿੱਚ ਸੌਦਾ ਕਰਨ ਦੀ ਬਜਾਏ ਕਿਸੇ ਭਰੋਸੇਯੋਗ ਮਕੈਨਿਕ ਜਾਂ ਆਟੋ ਐਕਸਪਰਟ ਦੀ ਸਲਾਹ ਜ਼ਰੂਰ ਲਓ।

Source:TV9Hindi.com

Loading...
Unable to load recommendations.
Follow Us