1, 2 ਜਾਂ ਅਨਲਿਮਿਟਡ? ਇੱਕ ਸਾਲ ‘ਚ Zero Dep ਵਿੱਚ ਕਿੰਨੀ ਵਾਰ ਮਿਲਦਾ ਹੈ ਕਲੇਮ ਦਾ ਫਾਇਦਾ?
Zero Depreciation: ਕੀ ਤੁਸੀਂ ਜਾਣਦੇ ਹੋ ਕਿ Motor ਪਾਲਿਸੀ ਵਿੱਚ Zero Depreciation ਤਹਿਤ ਕਿੰਨੇ ਕਲੇਮ ਦਾ ਫਾਇਦਾ ਮਿਲਦਾ ਹੈ? ਅੱਜ ਅਸੀਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੱਸਾਂਗੇ ਕਿ ਕੰਪਨੀਆਂ ਇੱਕ ਸਾਲ ਵਿੱਚ ਕਿੰਨੇ ਕਲੇਮ ਸੈਟਲ ਕਰਦੀਆਂ ਹਨ?
Zero Dep ਕਲੇਮ ਲੈਣ ਤੋਂ ਪਹਿਲਾਂ ਜਾਣੋ ਇਹ ਗੱਲ
Zero Dep Claim Limit: ਕਾਰ, ਸਕੂਟੀ ਜਾਂ ਬਾਈਕ—ਤੁਸੀਂ ਹਰ ਸਾਲ ਕਿਸੇ ਨਾ ਕਿਸੇ ਵਾਹਨ ਲਈ ਇੰਸ਼ੋਰੈਂਸ ਤਾਂ ਲੈਂਦੇ ਹੀ ਹੋਵੋਗੇ, ਪਰ ਕੀ ਤੁਹਾਨੂੰ ਇੰਸ਼ੋਰੈਂਸ ਨਾਲ ਜੁੜੇ ਨਿਯਮਾਂ ਬਾਰੇ ਸਹੀ ਜਾਣਕਾਰੀ ਹੈ? ਅੱਜ ਖੁਦ ਤੋਂ ਇਹ ਸਵਾਲ ਪੁੱਛ ਕੇ ਦੇਖੋ, ਕੀ ਤੁਹਾਨੂੰ ਪਤਾ ਹੈ ਕਿ ਇੱਕ ਸਾਲ ਵਿੱਚ ਤੁਸੀਂ Zero Depreciation ਤਹਿਤ ਕਿੰਨੇ ਕਲੇਮ ਲੈ ਸਕਦੇ ਹੋ?
ਜੇਕਰ ਤੁਹਾਡਾ ਜਵਾਬ ਹੈ- ਅਨਲਿਮਿਟਡ, ਤਾਂ ਤੁਹਾਡਾ ਜਵਾਬ ਗਲਤ ਹੈ। ਅੱਜ ਅਸੀਂ ਤੁਹਾਨੂੰ ਕਲੇਮ ਲਿਮਿਟ ਬਾਰੇ ਦੱਸਣ ਵਾਲੇ ਹਾਂ। ਇਸ ਬਾਰੇ ਹੋਰ ਜਾਣਕਾਰੀ ਲਈ ਅਸੀਂ ਇੰਸ਼ੋਰੈਂਸ ਸੈਕਟਰ ਵਿੱਚ ਸਾਲਾਂ ਤੋਂ ਕੰਮ ਕਰ ਰਹੇ ਇੱਕ ਮਾਹਰ ਨਾਲ ਗੱਲ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇੰਸ਼ੋਰੈਂਸ ਕੰਪਨੀ ਇੱਕ ਸਾਲ ਵਿੱਚ ਕਿੰਨੇ ਕਲੇਮ ਸੈਟਲ ਕਰਦੀ ਹੈ?
ਕੀ ਹੈ ਇੰਸ਼ੋਰੈਂਸ ਮਾਹਿਰ ਦਾ ਕਹਿਣਾ ?
ਆਮ ਤੌਰ ‘ਤੇ, ਇੰਸ਼ੋਰੈਂਸ ਕੰਪਨੀਆਂ ਇੱਕ ਪਾਲਿਸੀ ਪੀਰੀਅਡ ਵਿੱਚ ਜ਼ੀਰੋ ਡਿਪ੍ਰੀਸੀਏਸ਼ਨ ਦੇ ਵੱਧ ਤੋਂ ਵੱਧ 2 ਕਲੇਮ ਹੀ ਸੈਟਲ ਕਰਦੀਆਂ ਹਨ। ਇਸ ਲਈ ਤੁਹਾਨੂੰ ਆਪਣੇ ਜ਼ੀਰੋ ਡਿਪ੍ਰੀਸੀਏਸ਼ਨ ਐਡ-ਆਨ ਕਵਰ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਪਾਲਿਸੀ ਲੈਂਦੇ ਸਮੇਂ ਇਹ ਜ਼ਰੂਰ ਪੁੱਛੋ ਕਿ ਤੁਸੀਂ ਜਿਸ ਕੰਪਨੀ ਦੀ ਪਾਲਿਸੀ ਲੈ ਰਹੇ ਹੋ, ਉਸ ਵਿੱਚ ਕਲੇਮ ਦੀ ਲਿਮਿਟ ਕਿੰਨੀ ਹੈ?
Arham One (Secure) ਵਿੱਚ B2B ਮੋਟਰ ਹੈੱਡ ਨਿਖਿਲ ਮਹਾਜਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕੁਝ ਇੰਸ਼ੋਰੈਂਸ ਕੰਪਨੀਆਂ 1, ਕੁਝ ਕੰਪਨੀਆਂ 2, ਜਦਕਿ ਕੁਝ ਇੰਸ਼ੋਰੈਂਸ ਕੰਪਨੀਆਂ ਇੱਕ ਸਾਲ ਵਿੱਚ ਤੁਹਾਡੇ 99 ਕਲੇਮ ਤੱਕ ਸੈਟਲ ਕਰਦੀਆਂ ਹਨ। ਪਰ ਪਾਲਿਸੀ ਲੈਂਦੇ ਸਮੇਂ ਇਹ ਸਵਾਲ ਜ਼ਰੂਰ ਪੁੱਛੋ ਕਿ ਜਿਸ ਕੰਪਨੀ ਦੀ ਤੁਸੀਂ ਪਾਲਿਸੀ ਲੈ ਰਹੇ ਹੋ, ਉਹ ਕੰਪਨੀ ਇੱਕ ਸਾਲ ਵਿੱਚ ਕਿੰਨੇ ਕਲੇਮ ਸੈਟਲ ਕਰਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਕੰਪਨੀ ਸਿਰਫ਼ 1 ਕਲੇਮ ਸੈਟਲ ਕਰਦੀ ਹੈ ਅਤੇ ਗਾਹਕ ਵੱਧ ਕਲੇਮ ਵਾਲਾ ਪਲਾਨ ਚਾਹੁੰਦਾ ਹੈ, ਤਾਂ ਉਸ ਨੂੰ ਇਸ ਲਈ ਜ਼ਿਆਦਾ ਪ੍ਰੀਮੀਅਮ ਦੇਣਾ ਪੈ ਸਕਦਾ ਹੈ। ਕੁੱਲ ਮਿਲਾ ਕੇ ਗੱਲ ਇੰਨੀ ਹੈ ਕਿ ਜੇਕਰ ਕੋਈ ਕੰਪਨੀ ਤੁਹਾਨੂੰ ਵੱਧ ਕਲੇਮ ਸੈਟਲ ਕਰਨ ਦੀ ਸਹੂਲਤ ਦਿੰਦੀ ਹੈ, ਤਾਂ ਇੰਸ਼ੋਰੈਂਸ ਕੰਪਨੀ ਇਸ ਲਈ ਤੁਹਾਡੇ ਤੋਂ ਵੱਧ ਪ੍ਰੀਮੀਅਮ ਵਸੂਲ ਸਕਦੀ ਹੈ।
