ਪੰਜਾਬ ਦੇ ਪੈਟਰੋਲ ਪੰਪਾਂ ‘ਤੇ ਨਹੀਂ ਲਿਆ ਜਾਵੇਗਾ UPI ਰਾਹੀਂ 2 ਹਜ਼ਾਰ ਰੁਪਏ ਤੋਂ ਵੱਧ ਦਾ ਪੇਮੈਂਟ, ਕਦੋਂ ਲਾਗੂ ਹੋਵੇਗਾ ਨਵਾਂ ਨਿਯਮ? ਜਾਣੋ…

Updated On: 

22 Sep 2026 13:23 PM IST

Punjab Petrol Pump New Limit: UPI Payment: ਮੱਧ ਪ੍ਰਦੇਸ਼ ਅਤੇ ਪੰਜਾਬ ਵਿੱਚ ਪੈਟਰੋਲ ਪੰਪ ਡੀਲਰਾਂ ਨੇ 2,000 ਰੁਪਏ ਤੋਂ ਵੱਧ ਦੇ UPI ਭੁਗਤਾਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਡੀਲਰਾਂ ਦਾ ਕਹਿਣਾ ਹੈ ਕਿ ਉਹ ਕੋਈ ਵਾਧੂ ਖਰਚਾ ਚੁੱਕਣ ਦੀ ਸਥਿਤੀ ਵਿੱਚ ਨਹੀਂ ਹਨ।

ਪੰਜਾਬ ਦੇ ਪੈਟਰੋਲ ਪੰਪਾਂ ਤੇ ਨਹੀਂ ਲਿਆ ਜਾਵੇਗਾ UPI ਰਾਹੀਂ 2 ਹਜ਼ਾਰ ਰੁਪਏ ਤੋਂ ਵੱਧ ਦਾ ਪੇਮੈਂਟ, ਕਦੋਂ ਲਾਗੂ ਹੋਵੇਗਾ ਨਵਾਂ ਨਿਯਮ? ਜਾਣੋ...

ਪੰਜਾਬ ਵਿੱਚ ਪੈਟਰੋਲ ਪੰਪ ਡੀਲਰ 16 ਅਕਤੂਬਰ ਤੋਂ 2,000 ਰੁਪਏ ਤੋਂ ਵੱਧ ਦੇ UPI ਭੁਗਤਾਨ ਸਵੀਕਾਰ ਨਹੀਂ ਕਰਨਗੇ। ਇਸ ਦੀ ਵਜ੍ਹਾ ਪ੍ਰਸਤਾਵਿਤ 0.4% MDR ਫੀਸ ਨੂੰ ਦੱਸਿਆ ਜਾ ਰਿਹਾ ਹੈ। ਡੀਲਰਾਂ ਦਾ ਕਹਿਣਾ ਹੈ ਕਿ ਘੱਟ ਮੁਨਾਫ਼ੇ ਕਾਰਨ ਉਹ ਇਹ ਵਾਧੂ ਲਾਗਤ ਨਹੀਂ ਚੁੱਕ ਸਕਦੇ। ਉਹ ਸਰਕਾਰ ਤੋਂ UPI ਲੈਣ-ਦੇਣ ‘ਤੇ ਵੀ MDR ਤੋਂ ਛੋਟ ਦੇਣ ਦੀ ਅਪੀਲ ਕਰ ਰਹੇ ਹਨ, ਜਿਵੇਂ ਡੈਬਿਟ/ਕ੍ਰੈਡਿਟ ਕਾਰਡ ਭੁਗਤਾਨਾਂ ‘ਤੇ ਮਿਲਦੀ ਹੈ।

ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਫੈਸਲਾ ਪ੍ਰਸਤਾਵਿਤ MDR ਫਰੇਮਵਰਕ ਦੇ ਐਲਾਨ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਪੈਟਰੋਲ ਪੰਪ ‘ਤੇ ਔਸਤਨ ਲਗਭਗ 100 ਗਾਹਕ 2,000 ਰੁਪਏ ਤੋਂ ਵੱਧ ਦਾ ਟ੍ਰਾਂਜ਼ੈਕਸ਼ਨ ਕਰਦੇ ਹਨ। ਇਸ ਕਾਰਨ ਹਰ ਦਿਨ ਲਗਭਗ 590 ਰੁਪਏ ਦਾ ਨੁਕਸਾਨ ਹੋਵੇਗਾ, ਜੋ ਹਰ ਮਹੀਨੇ ਕਰੀਬ 17,700 ਰੁਪਏ ਬਣਦਾ ਹੈ।

ਪੰਜਾਬ ਦੇ ਪੈਟਰੋਲ ਪੰਪਾਂ ਤੇ ਨਵਾਂ ਨਿਯਮ

ਉੱਥੇ ਹੀ, ਪੰਜਾਬ ਵਿੱਚ ਵੀ ਪੈਟਰੋਲ ਪੰਪ ਡੀਲਰਾਂ ਨੇ 16 ਅਕਤੂਬਰ ਤੋਂ 2,000 ਰੁਪਏ ਤੋਂ ਵੱਧ ਦੇ UPI ਭੁਗਤਾਨ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਪੈਟਰੋਲ ਡੀਲਰ ਪ੍ਰਸਤਾਵਿਤ UPI ਟ੍ਰਾਂਜ਼ੈਕਸ਼ਨ ਚਾਰਜ ਲਾਗੂ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਕਿਉਂਕਿ ਪੈਟਰੋਲ ਪੰਪ ਡੀਲਰਾਂ ਨੂੰ ਪਹਿਲਾਂ ਹੀ ਘੱਟ ਮਾਰਜਿਨ ਕਾਰਨ ਆਪਣੇ ਆਪਰੇਸ਼ਨਲ ਖਰਚੇ ਕੱਢਣ ਵਿੱਚ ਮੁਸ਼ਕਲ ਆ ਰਹੀ ਹੈ।

ਉਨ੍ਹਾਂ ਕਿਹਾ, ਇਹ ਜਨਤਾ ਨੇ ਤੈਅ ਕਰਨਾ ਹੈ ਕਿ ਸਰਕਾਰ ਉਨ੍ਹਾਂ ਨਾਲ ਕੀ ਕਰ ਰਹੀ ਹੈ। ਸਾਡੇ ਕੋਲ ਕੋਈ ਹੋਰ ਵਿਕਲਪ ਨਹੀਂ ਹੈ, ਇਸ ਲਈ ਅਸੀਂ 2,000 ਰੁਪਏ ਤੋਂ ਵੱਧ ਦੇ UPI ਭੁਗਤਾਨ ਸਵੀਕਾਰ ਨਹੀਂ ਕਰਾਂਗੇ। ਫਿਰ ਵੀ, ਗਾਹਕਾਂ ਦੀ ਸਹੂਲਤ ਲਈ ਅਸੀਂ ਡੈਬਿਟ ਅਤੇ ਕ੍ਰੈਡਿਟ ਕਾਰਡ ਦੋਵਾਂ ਦੀ ਸੁਵਿਧਾ ਰੱਖੀ ਹੈ।ਦੋਆਬਾ ਨੇ ਇਸ ਸਬੰਧੀ ਮੰਤਰਾਲੇ ਦੇ ਨਾਲ-ਨਾਲ IOCL, BPCL ਅਤੇ HPCL ਨੂੰ ਵੀ ਪੱਤਰ ਲਿਖਿਆ ਹੈ।

ਅਸੀਂ ਸਿਰਫ਼ 0.5 ਫੀਸਦੀ ਪ੍ਰੋਫਿਟ ਕਮਾ ਪਾਉਂਦੇ ਹਾਂ

ਉੱਧਰ, ਮੱਧ ਪ੍ਰਦੇਸ਼ ਦੇ ਪੈਟਰੋਲ ਪੰਪ ਮਾਲਿਕਾਂ ਨੇ ਵੀ ਅਜਿਹਾ ਹੀ ਨੀਯਮ ਬਣਾਇਆ ਹੈ। ਐਮਪੀ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਅਜੈ ਸਿੰਘ ਨੇ ਕਿਹਾ, ਅਸੀਂ ਇਸ ਖਰਚੇ ਨੂੰ ਰਿਕਵਰ ਨਹੀਂ ਕਰ ਸਕਦੇ, ਕਿਉਂਕਿ ਸਾਡਾ ਪ੍ਰੋਫਿਟ ਮਾਰਜਿਨ ਬਹੁਤ ਘੱਟ ਹੈ। ਅਸੀਂ ਸਿਰਫ਼ ਲਗਭਗ 0.5 ਫੀਸਦੀ ਪ੍ਰੋਫਿਟ ਕਮਾ ਪਾਉਂਦੇ ਹਾਂ। ਅਜਿਹੇ ਵਿੱਚ ਅਸੀਂ ਕੋਈ ਵਾਧੂ ਖਰਚਾ ਚੁੱਕਣ ਦੀ ਸਥਿਤੀ ਵਿੱਚ ਨਹੀਂ ਹਾਂ। ਹਾਲਾਂਕਿ, ਉਨ੍ਹਾਂ ਨੇ ਦੱਸਿਆ ਕਿ ਲੋਕ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹਨ। ਇਸ ਵਿੱਚ ਕੋਈ ਦਿੱਕਤ ਨਹੀਂ ਹੈ ਅਤੇ ਉਹ ਬਿਨਾਂ ਕਿਸੇ ਲਿਮਿਟ ਦੇ ਇਨ੍ਹਾਂ ਕਾਰਡਾਂ ਦੀ ਵਰਤੋਂ ਕਰ ਸਕਦੇ ਹਨ।

ਉਨ੍ਹਾਂ ਨੇ ਅੱਗੇ ਕਿਹਾ, ਹੁਣ ਇਹ ਸਰਕਾਰ ‘ਤੇ ਨਿਰਭਰ ਹੈ। ਸਾਨੂੰ ਪਹਿਲਾਂ ਹੀ ਕ੍ਰੈਡਿਟ ਅਤੇ ਡੈਬਿਟ ਕਾਰਡ ਟ੍ਰਾਂਜ਼ੈਕਸ਼ਨ ‘ਤੇ MDR ਚਾਰਜ ਤੋਂ ਛੋਟ ਮਿਲੀ ਹੋਈ ਹੈ। ਇਸ ਲਈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਖਾਸ ਹਾਲਾਤਾਂ ਨੂੰ ਦੇਖਦੇ ਹੋਏ UPI ਨੂੰ ਵੀ ਇਹੀ ਛੋਟ ਦੇਵੇ, ਜਿਵੇਂ ਪੈਟਰੋਲ ਪੰਪਾਂ ਨੂੰ ਕ੍ਰੈਡਿਟ ਅਤੇ ਡੈਬਿਟ ਕਾਰਡ ਟ੍ਰਾਂਜ਼ੈਕਸ਼ਨ ‘ਤੇ ਦਿੱਤੀ ਗਈ ਹੈ।

Source:TV9Hindi.com

Loading...
Unable to load recommendations.
Follow Us