Tata ਦੀਆਂ ਇਹਨਾਂ 2 ਇਲੈਕਟ੍ਰਿਕ ਕਾਰਾਂ ਦਾ ਜਬਰਦਸਤ ਕਰੇਜ਼, ਖ਼ਰੀਦਣ ਲਈ ਕਰਨਾ ਪਵੇਗਾ ਲੰਮਾ ਇੰਤਜ਼ਾਰ
ਭਾਰਤੀ ਆਟੋਮੋਬਾਈਲ ਮਾਰਕੀਟ ਵਿੱਚ ਮੋਹਰੀ ਕੰਪਨੀ ਟਾਟਾ ਮੋਟਰਜ਼ ਦੀ ਨਵੀਂ ਕਾਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਲਈ ਡਿਲੀਵਰੀ ਦਾ ਸਮਾਂ ਮਾਡਲ ਅਤੇ ਵੇਰੀਐਂਟ ਦੇ ਹਿਸਾਬ ਨਾਲ ਕਾਫ਼ੀ ਵੱਖਰਾ ਦੇਖਣ ਨੂੰ ਮਿਲ ਰਿਹਾ ਹੈ। ਕੰਪਨੀ ਬਾਜ਼ਾਰ ਵਿੱਚ ਪੈਟਰੋਲ, ਡੀਜ਼ਲ, ਸੀ.ਐੱਨ.ਜੀ. (CNG) ਅਤੇ ਇਲੈਕਟ੍ਰਿਕ (EV) ਸੈਗਮੈਂਟ ਵਿੱਚ ਕਈ ਗੱਡੀਆਂ ਵੇਚ ਰਹੀ ਹੈ।
ਭਾਰਤੀ ਆਟੋਮੋਬਾਈਲ ਮਾਰਕੀਟ ਵਿੱਚ ਮੋਹਰੀ ਕੰਪਨੀ ਟਾਟਾ ਮੋਟਰਜ਼ ਦੀ ਨਵੀਂ ਕਾਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਲਈ ਡਿਲੀਵਰੀ ਦਾ ਸਮਾਂ ਮਾਡਲ ਅਤੇ ਵੇਰੀਐਂਟ ਦੇ ਹਿਸਾਬ ਨਾਲ ਕਾਫ਼ੀ ਵੱਖਰਾ ਦੇਖਣ ਨੂੰ ਮਿਲ ਰਿਹਾ ਹੈ। ਕੰਪਨੀ ਬਾਜ਼ਾਰ ਵਿੱਚ ਪੈਟਰੋਲ, ਡੀਜ਼ਲ, ਸੀ.ਐੱਨ.ਜੀ. (CNG) ਅਤੇ ਇਲੈਕਟ੍ਰਿਕ (EV) ਸੈਗਮੈਂਟ ਵਿੱਚ ਕਈ ਗੱਡੀਆਂ ਵੇਚ ਰਹੀ ਹੈ।
ਜਿੱਥੇ ਕੁਝ ਪ੍ਰਸਿੱਧ ਮਾਡਲਾਂ ਦੀ ਡਿਲੀਵਰੀ ਕੁਝ ਹੀ ਦਿਨਾਂ ਵਿੱਚ ਮਿਲ ਰਹੀ ਹੈ, ਉੱਥੇ ਹੀ ਕੰਪਨੀ ਦੇ ਕੁਝ ਖ਼ਾਸ ਇਲੈਕਟ੍ਰਿਕ ਮਾਡਲਾਂ ਲਈ ਗਾਹਕਾਂ ਨੂੰ ਕਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਖ਼ਾਸ ਤੌਰ ‘ਤੇ Tiago EV ਅਤੇ Punch EV ਦੇ ਕੁਝ ਖ਼ਾਸ ਵੇਰੀਐਂਟਸ ‘ਤੇ ਸਭ ਤੋਂ ਲੰਮਾ ਵੇਟਿੰਗ ਪੀਰੀਅਡ ਚੱਲ ਰਿਹਾ ਹੈ, ਜਿਨ੍ਹਾਂ ਦੀ ਡਿਲੀਵਰੀ ਲਈ ਗਾਹਕਾਂ ਨੂੰ 18 ਤੋਂ 24 ਹਫ਼ਤਿਆਂ (ਕਰੀਬ 6 ਮਹੀਨੇ) ਤੱਕ ਉਡੀਕ ਕਰਨੀ ਪੈ ਸਕਦੀ ਹੈ।
Tigor ਅਤੇ Altroz ਦੀ ਮਿਲੇਗੀ ਸਭ ਤੋਂ ਤੇਜ਼ ਡਿਲੀਵਰੀ
ਜੇਕਰ ਤੁਸੀਂ ਟਾਟਾ ਦੀ ਅਜਿਹੀ ਕਾਰ ਖ਼ਰੀਦਣਾ ਚਾਹੁੰਦੇ ਹੋ ਜਿਸ ਦੀ ਡਿਲੀਵਰੀ ਬਿਨਾਂ ਕਿਸੇ ਦੇਰੀ ਦੇ ਤੁਰੰਤ ਮਿਲ ਜਾਵੇ, ਤਾਂ Tigor ਅਤੇ Altroz ਤੁਹਾਡੇ ਲਈ ਸਭ ਤੋਂ ਬਿਹਤਰੀਨ ਵਿਕਲਪ ਸਾਬਤ ਹੋ ਸਕਦੇ ਹਨ। ਇਨ੍ਹਾਂ ਦੋਵਾਂ ਕਾਰਾਂ ਦੇ ਸਾਰੇ ਇੰਜਣ ਵਿਕਲਪਾਂ ‘ਤੇ ਮਹਿਜ਼ 1 ਤੋਂ 2 ਹਫ਼ਤਿਆਂ ਦੀ ਵੇਟਿੰਗ ਚੱਲ ਰਹੀ ਹੈ। ਇਸੇ ਤਰ੍ਹਾਂ ਨਵੀਂ Curvv EV ਦੀ ਡਿਲੀਵਰੀ ਵੀ ਲਗਭਗ 1 ਤੋਂ 2 ਹਫ਼ਤਿਆਂ ਵਿੱਚ ਮਿਲ ਰਹੀ ਹੈ। ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ Nexon ਦੇ ਪੈਟਰੋਲ ਅਤੇ CNG ਮਾਡਲਾਂ ਲਈ ਵੀ ਗਾਹਕਾਂ ਨੂੰ ਸਿਰਫ਼ 1 ਤੋਂ 2 ਹਫ਼ਤਿਆਂ ਦਾ ਹੀ ਇੰਤਜ਼ਾਰ ਕਰਨਾ ਪਵੇਗਾ। Curvv ਪੈਟਰੋਲ ਮਾਡਲ 1 ਤੋਂ 2 ਹਫ਼ਤਿਆਂ ਵਿੱਚ ਉਪਲਬਧ ਹੈ, ਜਦਕਿ ਇਸ ਦੇ ਡੀਜ਼ਲ ਵੇਰੀਐਂਟ ਲਈ 2 ਤੋਂ 3 ਹਫ਼ਤੇ ਲੱਗ ਸਕਦੇ ਹਨ।
Nexon, Tiago ਅਤੇ Punch ‘ਤੇ ਕਿੰਨੀ ਹੈ ਉਡੀਕ?
Nexon ਦੇ ਡੀਜ਼ਲ ਅਤੇ ਇਲੈਕਟ੍ਰਿਕ ਮਾਡਲਾਂ ਦੀ ਡਿਲੀਵਰੀ ਲਈ ਗਾਹਕਾਂ ਨੂੰ ਲਗਭਗ 3 ਤੋਂ 4 ਹਫ਼ਤਿਆਂ ਦਾ ਸਮਾਂ ਲੱਗ ਰਿਹਾ ਹੈ। ਦੂਜੇ ਪਾਸੇ, ਪ੍ਰਸਿੱਧ ਹੈਚਬੈਕ Tiago ਦੇ ਪੈਟਰੋਲ ਅਤੇ CNG ਦੇ ‘Smart’ ਮਾਡਲ ‘ਤੇ 10 ਤੋਂ 12 ਹਫ਼ਤਿਆਂ ਦੀ ਵੇਟਿੰਗ ਚੱਲ ਰਹੀ ਹੈ, ਜਦਕਿ ਇਸ ਦੇ ਬਾਕੀ ਮਾਡਲ 4 ਤੋਂ 6 ਹਫ਼ਤਿਆਂ ਵਿੱਚ ਮਿਲ ਸਕਦੇ ਹਨ।
ਮਾਈਕ੍ਰੋ SUV ਸੈਗਮੈਂਟ ਵਿੱਚ ਧਮਾਲ ਮਚਾਉਣ ਵਾਲੀ Punch ਦੇ CNG ਅਤੇ ਪੈਟਰੋਲ ‘Smart’ ਮਾਡਲ ‘ਤੇ ਵੀ 10 ਤੋਂ 12 ਹਫ਼ਤਿਆਂ ਦੀ ਉਡੀਕ ਕਰਨੀ ਪਵੇਗੀ, ਜਦਕਿ ਦੂਜੇ ਵੇਰੀਐਂਟਸ 6 ਤੋਂ 7 ਹਫ਼ਤਿਆਂ ਵਿੱਚ ਡਿਲੀਵਰ ਕੀਤੇ ਜਾ ਰਹੇ ਹਨ। ਆਉਣ ਵਾਲੀ Sierra ਦੇ ਪੈਟਰੋਲ ‘Smart’ ਮਾਡਲ ਦੀ ਡਿਲੀਵਰੀ ਵਿੱਚ 6 ਤੋਂ 8 ਹਫ਼ਤੇ ਲੱਗ ਸਕਦੇ ਹਨ, ਜਦਕਿ ਇਸ ਦੇ ਬਾਕੀ ਪੈਟਰੋਲ ਅਤੇ ਡੀਜ਼ਲ ਮਾਡਲਾਂ ਲਈ 2 ਤੋਂ 6 ਹਫ਼ਤਿਆਂ ਦਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ
Harrier ਅਤੇ Safari ਦੇ ਪੈਟਰੋਲ ਤੇ ਡੀਜ਼ਲ ਮਾਡਲਾਂ ‘ਚ ਵੱਡਾ ਫ਼ਰਕ
ਟਾਟਾ ਦੀਆਂ ਪ੍ਰਮੁੱਖ SUV Harrier ਅਤੇ Safari ਦੇ ਪੈਟਰੋਲ ਮਾਡਲਾਂ ਲਈ ਗਾਹਕਾਂ ਨੂੰ ਕਰੀਬ 10 ਤੋਂ 12 ਹਫ਼ਤਿਆਂ ਦੀ ਉਡੀਕ ਕਰਨੀ ਪੈ ਸਕਦੀ ਹੈ। ਇਸ ਦੇ ਉਲਟ, ਇਨ੍ਹਾਂ ਦੋਵਾਂ ਗੱਡੀਆਂ ਦੇ ਡੀਜ਼ਲ ਮਾਡਲ ਸਿਰਫ਼ 2 ਤੋਂ 3 ਹਫ਼ਤਿਆਂ ਵਿੱਚ ਡਿਲੀਵਰ ਹੋ ਰਹੇ ਹਨ। Harrier EV ਦੀ ਸਥਿਤੀ ਹੋਰ ਵੀ ਬਿਹਤਰ ਹੈ, ਜਿਸ ਦੇ ਸਾਰੇ ਮਾਡਲਾਂ ਦੀ ਡਿਲੀਵਰੀ ਮਹਿਜ਼ 2 ਤੋਂ 3 ਹਫ਼ਤਿਆਂ ਵਿੱਚ ਸੰਭਵ ਹੈ। ਇਸ ਕਾਰਨ ਇਹ ਟਾਟਾ ਦੀ ਸਭ ਤੋਂ ਤੇਜ਼ੀ ਨਾਲ ਮਿਲਣ ਵਾਲੀ ਇਲੈਕਟ੍ਰਿਕ SUV ਬਣ ਗਈ ਹੈ।
ਇਲੈਕਟ੍ਰਿਕ ਕਾਰਾਂ (EV) ‘ਤੇ ਸਭ ਤੋਂ ਲੰਮਾ ਵੇਟਿੰਗ ਪੀਰੀਅਡ
ਸਭ ਤੋਂ ਲੰਮੀ ਉਡੀਕ ਟਾਟਾ ਦੀਆਂ ਛੋਟੀਆਂ ਇਲੈਕਟ੍ਰਿਕ ਕਾਰਾਂ ‘ਤੇ ਦੇਖਣ ਨੂੰ ਮਿਲ ਰਹੀ ਹੈ:
- Tiago EV: ਇਸ ਦੇ ‘Smart 19’ ਅਤੇ ‘Pure+ 19’ ਮਾਡਲਾਂ ‘ਤੇ 18 ਤੋਂ 24 ਹਫ਼ਤਿਆਂ ਦੀ ਲੰਮੀ ਵੇਟਿੰਗ ਹੈ, ਜਦਕਿ ਹੋਰ ਵੇਰੀਐਂਟਸ 4 ਤੋਂ 6 ਹਫ਼ਤਿਆਂ ਵਿੱਚ ਮਿਲ ਜਾਣਗੇ।
- Punch EV: ਇਸ ਦੇ ‘Smart 30’ ਮਾਡਲ ‘ਤੇ 18 ਤੋਂ 24 ਹਫ਼ਤੇ, ‘Smart 40’ ਮਾਡਲ ‘ਤੇ 10 ਤੋਂ 12 ਹਫ਼ਤੇ ਅਤੇ ਬਾਕੀ ਮਾਡਲਾਂ ‘ਤੇ ਲਗਭਗ 8 ਤੋਂ 10 ਹਫ਼ਤਿਆਂ ਦੀ ਵੇਟਿੰਗ ਚੱਲ ਰਹੀ ਹੈ।
- Sierra EV: ਇਸ ਦੇ ‘Pure 65’ ਵੇਰੀਐਂਟ ਲਈ 12 ਤੋਂ 15 ਹਫ਼ਤੇ ਦੀ ਉਡੀਕ ਹੈ, ਜਦਕਿ ਬਾਕੀ ਮਾਡਲ 4 ਤੋਂ 6 ਹਫ਼ਤਿਆਂ ਵਿੱਚ ਮਿਲ ਸਕਦੇ ਹਨ।
EV ਦੇ ਗਾਹਕਾਂ ਨੂੰ ਕਰਨਾ ਪੈ ਸਕਦਾ ਹੈ ਲੰਬਾ ਇੰਤਜਾਰ
ਸਮੁੱਚੇ ਵੇਟਿੰਗ ਟਰੈਂਡ ਤੋਂ ਸਪੱਸ਼ਟ ਹੈ ਕਿ ਪੈਟਰੋਲ, ਡੀਜ਼ਲ ਅਤੇ CNG ਮਾਡਲਾਂ ਦੇ ਮੁਕਾਬਲੇ ਕੁਝ ਇਲੈਕਟ੍ਰਿਕ ਮਾਡਲਾਂ (EVs) ਦੀ ਭਾਰੀ ਮੰਗ ਕਾਰਨ ਡਿਲੀਵਰੀ ਵਿੱਚ ਵੱਧ ਸਮਾਂ ਲੱਗ ਰਿਹਾ ਹੈ। ਹਾਲਾਂਕਿ, ਇਹ ਵੇਟਿੰਗ ਪੀਰੀਅਡ ਵੱਖ-ਵੱਖ ਸ਼ਹਿਰਾਂ, ਮਾਡਲਾਂ, ਚੁਣੇ ਗਏ ਰੰਗਾਂ ਅਤੇ ਸਥਾਨਕ ਡੀਲਰਾਂ ਦੇ ਸਟਾਕ ਦੇ ਆਧਾਰ ‘ਤੇ ਬਦਲ ਸਕਦਾ ਹੈ। ਇਸ ਲਈ ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਾਰ ਬੁੱਕ ਕਰਨ ਤੋਂ ਪਹਿਲਾਂ ਆਪਣੇ ਨਜ਼ਦੀਕੀ ਅਧਿਕਾਰਤ ਡੀਲਰਸ਼ਿਪ ਨਾਲ ਸੰਪਰਕ ਕਰਕੇ ਡਿਲੀਵਰੀ ਦੇ ਤਾਜ਼ਾ ਸਮੇਂ ਦੀ ਪੁਸ਼ਟੀ ਜ਼ਰੂਰ ਕਰ ਲੈਣ।
